ਜਲੰਧਰ ਵਿਚ 29 ਸਤੰਬਰ ਨੂੰ ਇਕ ਬਜ਼ੁਰਗ ਮਹਿਲਾ ‘ਤੇ ਦਿਨ-ਦਿਹਾੜੇ ਕਾਤਲਾਨਾ ਹਮਲਾ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਜਦੋਂ ਕਿ ਉਸ ਦੀ ਧੀ ਗੰਭੀਰ ਜ਼ਖਮੀ ਹੋ ਗਈ ਸੀ। ਪੁਲਿਸ ਨੇ ਘਟਨਾ ਦੇ 24 ਘੰਟਿਆਂ ਦੇ ਅੰਦਰ ਹੀ ਕਤਲ ਦੀ ਗੁੱਥੀ ਨੂੰ ਸੁਲਝਾ ਲਿਆ ਹੈ ਤੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।
ਹੱਤਿਆ ਕਰਨ ਵਾਲਾ ਕੋਈ ਹੋਰ ਨਹੀਂ ਸਗੋਂ ਬਜ਼ੁਰਗ ਮਹਿਲਾ ਦਾ ਦੂਰ ਦੇ ਰਿਸ਼ਤੇਦਾਰ ਦਾ ਪੋਤਾ ਹੈ। ਮੁਲਜ਼ਮ ਦੀ ਪਛਾਣ ਨੀਰਜ ਕੁਮਾਰ ਉਰਫ ਗਲੈਹਰਾ (37) ਪੁੱਤਰ ਮਨੋਹਰ ਲਾਲ ਵਾਸੀ ਆਰੀਆ ਨਗਰ ਵਜੋਂ ਹੋਈ ਹੈ। ਇਸ ਪੂਰੇ ਕੇਸ ਦਾ ਪਰਦਾਫਾਸ਼ ਮੁਖਵਿੰਦਰ ਸਿੰਘ ਭੁੱਲਰ ਐੱਸਐੱਸਪੀ ਜਲੰਧਰ ਦਿਹਾਤੀ, ਮਨਪ੍ਰੀਤ ਸਿੰਘ ਢਿੱਲੋਂ ਐੱਸਪੀ (ਇਨਵੈਸਟਮੈਂਟ) ਜਲੰਧਰ ਗ੍ਰਾਮੀਣ ਤੇ ਸਰਬਜੀਤ ਰਾਏ ਐੱਸਪੀ ਜਲੰਧਰ ਗ੍ਰਾਮੀਣ ਦੇ ਨਿਰਦੇਸ਼ਾਂ ‘ਤੇ ਬਲਬੀਰ ਸਿੰਘ ਡੀਐੱਸਪੀ ਕਰਤਾਰਪੁਰ ਸਬ-ਡਵੀਜ਼ਨ ਦੀ ਅਗਵਾਈ ਵਿਚ ਥਾਣਾ ਇੰਚਾਰਜ ਰਮਨਦੀਪ ਸਿੰਘ ਤੇ ਉਸ ਦੀ ਟੀਮ ਨੇ ਕੀਤਾ।
ਇਹ ਵੀ ਪੜ੍ਹੋ : ਗ੍ਰੰਥੀ ਸਿੰਘ ਨੇ ਰਚਿਆ ਇਤਿਹਾਸ: ਅਮਰੀਕੀ ਪ੍ਰਤੀਨਿਧੀ ਸਭਾ ਦੀ ਕਾਰਵਾਈ ਤੋਂ ਪਹਿਲਾਂ ਕੀਤੀ ਅਰਦਾਸ
ਪੁਲਿਸ ਨੇ ਦੱਸਿਆ ਕਿ ਵਾਰਦਾਤ ਸਬੰਧੀ ਗੁਰਮੀਤ ਰਾਮ ਵਾਸੀ ਆਰੀਆ ਨਗਰ ਤੋਂ ਸ਼ਿਕਾਇਤ ਮਿਲੀ ਸੀ ਕਿ ਅਣਪਛਾਤੇ ਮੁਲਜ਼ਮਾਂ ਨੇ ਦਿਨ-ਦਿਹਾੜੇ ਉਸਦੀ ਪਤਨੀ ਸੁਰਿੰਦਰ ਕੌਰ ਨੂੰ ਘਰ ਵਿਚ ਵੜ ਕੇ ਤੇਜ਼ਧਾਰ ਹਥਿਆਰਾਂ ਨਾਲ ਮਾਰ ਦਿੱਤਾ ਤੇ ਉਸ ਦੀ ਧੀ ਮੀਨਾ ਰਾਣੀ ਨੂੰ ਵੀ ਗੰਭੀਰ ਤੌਰ ‘ਤੇ ਜ਼ਖਮੀ ਕਰ ਦਿੱਤਾ।
ਸੀਸੀਟੀਵੀ ਦੀ ਫੁਟੇਜ ਤੋਂ ਪਤਾ ਲੱਗਾ ਕਿ ਇਕ ਸਥਾਨ ‘ਤੇ ਨੌਜਵਾਨ ਜੋ ਪਹਿਲਾਂ ਪੈਦਲ ਆਉਂਦਾ ਹੈ ਤੇ ਬਾਅਦ ਵਿਚ ਘਟਨਾ ਵਾਲੇ ਘਰ ਤੋਂ ਸਕੂਟਰ ਲੈ ਕੇ ਜਾਂਦਾ ਹੈ ਜਿਸ ‘ਤੇ ਸ਼ੱਕ ਹੋਇਆ ਤੇ ਜਾਂਚ ਦੇ ਬਾਅਦ ਇਸ ਮਾਮਲੇ ਵਿਚ ਨੀਰਜ ਕੁਮਾਰ ਨੂੰ ਮੁਲਜ਼ਮ ਪਾਇਆ ਗਿਆ ਤੇ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ।
ਵੀਡੀਓ ਲਈ ਕਲਿੱਕ ਕਰੋ -: