ਜਲੰਧਰ ਪੁਲਿਸ ਕਮਿਸ਼ਨਰੇਟ ਪੁਲਿਸ ਵੱਲੋਂ ਲੋਕਾਂ ਦੀ ਸਹੂਲਤ ਲਈ ਸੇਫ ਸਿਟੀ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ ਜਿਸ ਦੇ ਪਹਿਲੇ ਪੜਾਅ ਦੀ ਸ਼ੁਰੂਆਤ ਅੱਜ ਕਰ ਦਿੱਤੀ ਗਈ ਹੈ। ਪੁਲਿਸ ਕਮਿਸ਼ਨਰ ਸਵਰਨ ਸ਼ਰਮਾ ਨੇ ਕਿਹਾ ਕਿ ਸ਼ਹਿਰ ਵਿਚ ਟ੍ਰੈਫਿਕ ਵਿਵਸਥਾ ਵਿਚ ਪਿਛਲੇ ਲਗਭਗ 24 ਦਿਨਾਂ ਵਿਚ ਕਾਫੀ ਸੁਧਾਰ ਆਇਆ ਹੈ।
ਸੀਪੀ ਸਵਪਨ ਸ਼ਰਮਾ ਨੇ ਕਿਹਾ ਕਿ ਸੇਫ ਸਿਟੀ ਪ੍ਰਾਜੈਕਟ ਸਿਰਫ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਸ਼ੁਰੂ ਕੀਤਾ ਗਿਆ ਹੈ। ਇਸ ਨਾਲ ਸ਼ਹਿਰ ਦੇ ਵੱਖ-ਵੱਖ ਸ਼ਹਿਰਾਂ ਵਿਚ ਅਪਰਾਧ, ਆਵਾਜਾਈ ਤੇ ਪੈਦਲ ਚੱਲਣ ਵਾਲੇ ਲੋਕਾਂ ਨੂੰ ਦਿੱਕਤ ਨਹੀਂ ਆਏਗੀ। ਅਪਰਾਧ ਨੂੰ ਰੋਕਣ ਲਈ ਸ਼ਹਿਰ ਵਿਚ 17 ਨੋ ਟੋਲਰੈਂਸ ਜ਼ੋਨ ਐਲਾਨੇ ਗਏ ਹਨ।
ਪੁਲਿਸ ਨੇ ਸ਼ਹਿਰ ਦੀਆਂ 21 ਸੜਕਾਂ ਨੂੰ ਸਿਰਫ ਪੈਦਲ ਯਾਤਰੀਆਂ ਲਈ ਰੱਖਿਆ ਹੈ। 4 ਸੜਕਾਂ ਨੂੰ ਵਨ-ਵੇ ਕਰ ਦਿੱਤਾ ਗਿਆ ਹੈ। ਨਾਲ ਹੀ ਟ੍ਰੈਫਿਕ ਪੀਸੀਆਰ ਵਿੰਗ ਵਿਚ ਲਗਭਗ 250 ਤੋਂ ਜ਼ਿਆਦਾ ਮੁਲਾਜ਼ਮਾਂ ਨੂੰ ਵਧਾ ਦਿੱਤਾ ਗਿਆ ਹੈ। ਇਸ ਨਾਲ ਟ੍ਰੈਫਿਕ ਪੁਲਿਸ ਦੀ ਮੈਨ ਪਾਵਰ ਵਿਚ ਲਗਭਗ 30 ਫੀਸਦੀ ਦਾ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ : ਜਲੰਧਰ DSP ਦਲਬੀਰ ਸਿੰਘ ਕਤ.ਲ ਮਾਮਲੇ ਦੀ ਸੁਲਝੀ ਗੁੱਥੀ, ਪੁਲਿਸ ਨੇ ਮੁਲਜ਼ਮ ਆਟੋ ਚਾਲਕ ਨੂੰ ਕੀਤਾ ਗ੍ਰਿਫਤਾਰ
ਯੋਜਨਾ ਤਹਿਤ ਸ਼ਹਿਰ ਦੇ 44 ਟ੍ਰੈਫਿਕ ਪੁਆਇੰਟ ਅਜਿਹੇ ਪਛਾਣੇ ਗਏ ਹਨ ਜਿਥੇ ਸਭ ਤੋਂ ਵੱਧ ਸਮੱਸਿਆ ਸੀ। ਉਥੇ ਪੁਲਿਸ ਗਸ਼ਤ ਵਧਾ ਦਿੱਤੀ ਗਈ ਹੈ। ਸੀਪੀ ਸਵਰਨ ਸ਼ਰਮਾ ਨੇ ਦੱਸਿਆ ਕਿ ਸੇਫ ਸਿਟੀ ਪ੍ਰਾਜੈਕਟ ਦਾ ਇਹ ਪਹਿਲਾ ਪੜਾਅ ਸੀ ਜਿਸ ਤਹਿਤ ਪਿਛਲੇ 24 ਦਿਨਾਂ ਵਿਚ ਕਾਰਵਾਈ ਕੀਤੀ ਗਈ ਹੈ। ਹੁਣ ਇਸ ਦੇ ਦੂਜੇ ਪੜਾਅ ‘ਤੇ ਜਲਦ ਕੰਮ ਸ਼ੁਰੂ ਕੀਤਾ ਜਾਵੇਗਾ। ਸੇਫ ਸਿਟੀ ਪ੍ਰਾਜੈਕਟ ਵਿਚ ਕੁੱਲ 5 ਪੜਾਅ ਹੋਣਗੇ।