ਐਤਵਾਰ ਨੂੰ ਜਲੰਧਰ ਦੇ ਰਾਏਪੁਰ ਇਲਾਕੇ ਵਿਚ ਜਿਥੇ ਰੋਜ਼ਰ ਸੰਧੂ ਦੇ ਘਰ ‘ਚ ਪਾਕਿਸਤਾਨੀ ਡੌਨ ਸ਼ਹਿਜਾਦ ਭੱਟੀ ਦੇ ਕਹਿਣ ‘ਤੇ ਗ੍ਰੇਨੇਡ ਸੁੱਟਿਆ ਗਿਆ ਸੀ। ਇਸ ਦੇ ਬਾਅਦ ਜਲੰਧਰ ਦਿਹਾਤ ਪੁਲਿਸ ਨੇ ਉਕਤ ਮੁਲਜ਼ਮ ਨੂੰ ਜਿਸ ਨੇ ਉਸ ਘਰ ‘ਚ ਬੰਬ ਸੁੱਟਿਆ ਸੀ, ਉਸ ਨੂੰ ਹਰਿਆਣਾ ਤੋਂ ਗ੍ਰਿਫਤਾਰ ਕਰਕੇ ਜਲੰਧਰ ਲੈ ਕੇ ਆਏ ਸਨ। ਉਦੋਂ ਉਸ ਤੋਂ ਹਥਿਆਰ ਬਰਾਮਦ ਕਰਨ ਲਈ ਉਸ ਦੀ ਦੱਸੀ ਗਈ ਜਗ੍ਹਾ ‘ਤੇ ਰਾਏਪੁਰ ਬੱਲਾਂ ਲੈ ਕੇ ਪਹੁੰਚੀ ਤਾਂ ਉਕਤ ਮੁਲਜ਼ਮ ਹਾਰਦਿਕ ਕੰਬੋਜ ਨੇ ਪੁਲਿਸ ‘ਤੇ ਫਾਇਰਿੰਗ ਕਰ ਦਿੱਤੀ। ਇਸ ਦੇ ਬਾਅਦ ਜਵਾਬੀ ਫਾਇਰਿੰਗ ਵਿਚ ਹਾਰਦਿਕ ਕੰਬੋਜ ਜ਼ਖਮੀ ਹੋ ਗਿਆ ਜਿਸ ਦੀ ਲੱਤ ‘ਤੇ ਗੋਲੀ ਲੱਗੀ। ਇਸ ਦੇ ਬਾਅਦ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ।
ਦੂਜੇ ਪਾਸੇ ਇਸੇ ਮਾਮਲੇ ਨੂੰ ਲੈ ਕੇ ਜਲੰਧਰ ਦਿਹਾਤੀ ਪੁਲਿਸ ਨੇ ਹਿਮਾਚਲ ਤੋਂ ਗ੍ਰਿਫਤਾਰ ਕੀਤੇ ਗਏ ਧੀਰਜ ਪਾਂਡੇ, ਇਕ ਮਹਿਲਾ ਲਕਸ਼ਮੀ ਤੇ ਅਮਨਪ੍ਰੀਤ ਨੂੰ ਗ੍ਰਿਫਤਾਰ ਕਰਕੇ ਜਲੰਧਰ ਲੈ ਕੇਆ ਰਹੀ ਸੀ ਕਿ ਉਦੋਂ ਆਦਮਪੁਰ ਕੋਲ ਗੱਡੀ ਖਰਾਬ ਹੋਣ ਕਾਰਨ ਅੰਮ੍ਰਿਤਪ੍ਰੀਤ ਸਿੰਘ ਵਾਸੀ ਪਿੰਡ ਘੁੱਗ ਜ਼ਿਲ੍ਹਾ ਕਪੂਰਥਲਾ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂਪੁਲਿਸ ਨੂੰ ਰਾਦ ਦੇ ਸਮੇਂ ਹੋਣ ਕਾਰਨ ਫਾਇਰਿੰਗ ਕਰਨੀ ਪਈ। ਮੁਲਜ਼ਮ ਦੇ ਲੱਤ ਵਿਚ ਗੋਲੀ ਲੱਗੀ ਤੇ ਉਸ ਨੂੰ ਦੁਬਾਰਾ ਗ੍ਰਿਫਤਾਰ ਕਰ ਲਿਆ ਗਿਆ। ਅੰਮ੍ਰਿਤਪ੍ਰੀਤ ਨੂੰ ਹਸਪਤਾਲ ਭੇਜਿਆ ਗਿਆ ਤੇ ਹੋਰ 3 ਮੁਲਜ਼ਮਾਂ ਨੂੰ ਥਾਣੇ ਲਿਜਾਇਆ ਗਿਆ।
ਇਹ ਵੀ ਪੜ੍ਹੋ : ਖਰੜ ‘ਚ HRTC ਦੀ ਬੱਸ ‘ਤੇ ਹਮਲਾ, ਡੰਡਿਆਂ ਨਾਲ ਤੋੜੇ ਸ਼ੀਸ਼ੇ, ਚੰਡੀਗੜ੍ਹ ਤੋਂ ਹਮੀਰਪੁਰ ਜਾ ਰਹੀ ਸੀ HRTC ਬੱਸ
ਮੌਕੇ ‘ਤੇ ਮੌਜੂਦ ਐੱਸਐੱਸਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਦੇਰ ਰਾਤ ਫੜਿਆ ਗਿਆ ਦੋਸ਼ੀ ਅੰਮ੍ਰਿਤਪ੍ਰੀਤ ਸਿੰਘ ਕੱਲ੍ਹ ਸਵੇਰੇ ਹਾਰਦਿਕ ਕੰਬੋਜ ਨਾਲ ਮੌਜੂਦ ਸੀ ਜਦੋਂ ਰੋਜਰ ਸੰਧੂ ਦੇ ਘਰ ਗ੍ਰੇਨੇਡ ਸੁੱਟਿਆ ਗਿਆ ਸੀ। ਐੱਸਐੱਸਪੀ ਨੇ ਕਿਹਾ ਕਿ ਅੰਮ੍ਰਿਤਪ੍ਰੀਤ ਸਿੰਘ ਪਹਿਲਾਂ ਵੀ ਰੋਜਰ ਸੰਧੂ ਦੇ ਘਰ ਦੀ ਰੇਕੀ ਕਰ ਚੁੱਕਾ ਹੈ।
ਵੀਡੀਓ ਲਈ ਕਲਿੱਕ ਕਰੋ -:
