ਜਲੰਧਰ ਦੇ ਥਾਣਾ ਰਾਮਾਮੰਡੀ ਦੇ ਐੱਸਐੱਚਓ ਰਾਜੇਸ਼ ਕੁਮਾਰ ਅਰੋੜਾ ਨੂੰ ਕਮਿਸ਼ਨਰੇਟ ਪੁਲਿਸ ਨੇ ਰਿਸ਼ਵਤ ਲੈਣ ਦੇ ਮਾਮਲੇ ਵਿਚ ਗ੍ਰਿਫਤਾਰ ਕਰ ਲਿਆ ਹੈ।ਅਰੋੜਾ ਖਿਲਾਫ ਉਨ੍ਹਾਂ ਦੇ ਹੀ ਥਾਣੇ ਵਿਚ ਕੇਸ ਦਰਜ ਕੀਤਾ ਗਿਆ ਹੈ।
ਦੱਸ ਦੇਈਏ ਕਿ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਸਖਤ ਕਾਰਵਾਈ ਕਰਦਿਆਂ ਆਪਣੇ ਹੀ ਥਾਣੇ ਦੇ ਇੱਕ ਐਸਐਚਓ ਨੂੰ ਇੱਕ ਸਪਾ ਸੈਂਟਰ ਵਾਲੇ ਤੋਂ ਲੱਖਾਂ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ। ਦੂਜੇ ਪਾਸੇ ਐੱਸਐੱਚਓ ਦੇ 2 ਸਾਥੀਆਂ ਨੂੰ ਵੀ FIR ਵਿਚ ਨਾਮਜ਼ਦ ਕਰ ਲਿਆ ਗਿਆ ਹੈ। ਉਨ੍ਹਾਂ ਦੀ ਪਛਾਣ ਸੰਦੀਪ ਤੇ ਮੁਲਾਜ਼ਮ ਅਨਵਰ ਵਜੋਂ ਹੋਈ ਹੈ।
ਇਹ ਵੀ ਪੜ੍ਹੋ : ਭਾਈ ਬਲਵੰਤ ਸਿੰਘ ਰਾਜੋਆਣਾ ਨੇ ਖਤਮ ਕੀਤੀ ਭੁੱਖ ਹੜਤਾਲ, ਜਥੇਦਾਰ ਰਘਬੀਰ ਸਿੰਘ ਦੀ ਅਪੀਲ ‘ਤੇ ਲਿਆ ਫੈਸਲਾ
ਵੀਡੀਓ ਲਈ ਕਲਿੱਕ ਕਰੋ : –