ਦੇਸ਼ ਦੀ ਰਾਖੀ ਕਰਦਿਆਂ ਪੰਜਾਬ ਦਾ ਇਕ ਹੋਰ ਜਵਾਨ ਸ਼ਹੀਦ ਹੋ ਗਿਆ। ਜੰਮੂ ਕਸ਼ਮੀਰ ਦੇ ਊਧਮਪੁਰ ਵਿੱਚ ਡਿਊਟੀ ਦੌਰਾਨ ਕਸਬਾ ਕਲਾਨੌਰ ਦੇ 31 ਸਾਲਾਂ ਜਵਾਨ ਮਲਕੀਤ ਸਿੰਘ ਸ਼ਹੀਦ ਹੋ ਗਿਆ। ਮਲਕੀਤ ਸਿੰਘ ਜੰਮੂ-ਕਸ਼ਮੀਰ ਦੇ ਊਧਮਪੁਰ ਵਿਚ ਫੌਜ ਦੀ ਪਹਿਲੀ ਐਫਓਡੀ ਯੂਨਿਟ ਵਿਚ ਤਾਇਨਾਤ ਸੀ।
AAP ਪੰਜਾਬ ਦੇ ਕਾਰਜਕਾਰੀ ਪ੍ਰਧਾਨ ਸ਼ੈਰੀ ਕਲਸੀ ਨੇ ਜਤਾਇਆ ਦੁੱਖ ਹੌਲਦਾਰ ਮਲਕੀਤ ਸਿੰਘ ਦੇ ਸ਼ਹੀਦ ਹੋਣ ‘ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਕਿਹਾ- “ਕਲਾਨੌਰ ਦੇ 3 ਸਾਲਾ ਬਹਾਦਰ ਹੌਲਦਾਰ ਮਲਕੀਤ ਸਿੰਘ, ਜੋ ਕਿ ਜੰਮੂ-ਕਸ਼ਮੀਰ ਦੇ ਊਧਮਪੁਰ ਵਿਚ ਫੌਜ ਦੀ ਪਹਿਲੀ ਐੱਫਓਡੀ ਯੂਨਿਟ ਵਿਚ ਤਾਇਨਾਤ ਸਨ, ਡਿਊਟੀ ਦੌਰਾਨ ਗਸ਼ਤ ਕਰਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਏ ਤੇ ਦੇਸ਼ ਲਈ ਸ਼ਹੀਦ ਹੋ ਗਏ। ਉਸ ਦੀ ਕੁਰਬਾਨੀ ਦੀ ਖਬਰ ਸੁਣਦਿਆਂ ਹੀ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਹੈ। ਮੈਂ ਦੁੱਖ ਦੀ ਇਸ ਘੜੀ ਵਿਚ ਪਰਿਵਾਰ ਨਾਲ ਦੁੱਖ ਵੰਡਾਉਂਦਾ ਹਾਂ। ਸ਼ਹੀਦ ਹੌਲਦਾਰ ਮਲਕੀਤ ਸਿੰਘ ਦੀ ਸ਼ਹਾਦਤ ਨੂੰ ਕੋਟਿਨ-ਕੋਟਿਨ ਪ੍ਰਣਾਮ।
ਇਹ ਵੀ ਪੜ੍ਹੋ : ਮੋਹਾਲੀ ਪੁਲਿਸ ਤੇ AGTF ਦੀ ਵੱਡੀ ਕਾਰਵਾਈ, ਨਾਮੀ ਗੈਂ.ਗ ਦੇ ਇਕ ਗੁ.ਰ.ਗੇ ਨੂੰ ਹਥਿ.ਆ.ਰਾਂ ਸਣੇ ਕੀਤਾ ਕਾਬੂ
ਵੀਡੀਓ ਲਈ ਕਲਿੱਕ ਕਰੋ -:
