ਹਿਮਾਚਲ ਦੇ ਕਿੰਨੌਰ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਲੈਂਡਸਲਾਈਡ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ ਹੈ। ਹਿਮਾਚਲ ਦੇ ਕਿਨੌਰ ਜ਼ਿਲ੍ਹੇ ਵਿਚ ਲੈਂਡ ਸਲਾਈਡ ਹੋਈ ਜਿਸ ਨਾਲ ਪਹਾੜ ਤੋਂ ਮਲਬਾ ਡਿੱਗ ਕੇ ਜੇਸੀਬੀ ਆਪ੍ਰੇਟਰ ਉਤੇ ਡਿੱਗ ਗਿਆ। ਜੇਸੀਬੀ ਆਪ੍ਰੇਟਰ ਦੀ ਮੌਤ ਹੋ ਗਈ। ਨੌਜਵਾਨ ਦੀ ਪਛਾਣ 27 ਸਾਲਾ ਮਦਨ ਵਜੋਂ ਹੋਈ ਹੈ ਮ੍ਰਿਤਕ ਹਾਲੇ ਕੁਆਰਾ ਸੀ ਤੇ ਗਰੀਬ ਪਰਿਵਾਰ ਦਾ ਨੌਜਵਾਨ ਸੀ। ਆਪਣੇ ਪਿਛੇ ਮਾਤਾ-ਪਿਤਾ ਤੇ 2 ਭੈਣ ਭਰਾ ਨੂੰ ਛੱਡ ਗਿਆ ਹੈ।
ਜਾਣਕਾਰੀ ਮੁਤਾਬਕ ਇਹ ਜੇਸੀਬੀ ਆਪ੍ਰੇਟਰ ਵਜੋਂ ਕੰਮ ਕਰਦਾ ਸੀ, ਜਿਸ ਨਾਲ ਘਰ ਦਾ ਗੁਜ਼ਾਰਾ ਚੱਲਦਾ ਸੀ। ਦੱਸ ਦੇਈਏ ਕਿ ਲੈਂਡ ਸਲਾਈਡਿੰਗ ਕਾਰਨ ਹਿਮਾਚਲ ਵਿਚ ਨੈਸ਼ਨਲ ਹਾਈਵੇ ਨੰਬਰ 5 ਪੂਰਨ ਤੌਰ ਉਤੇ ਬੰਦ ਸੀ ਤੇ ਉਕਤ ਆਪ੍ਰੇਟਰ ਵੱਲੋਂ ਉਥੋਂ ਜੇਸੀਬੀ ਰਾਹੀਂ ਮਲਬਾ ਹਟਾਇਆ ਜਾ ਰਿਹਾ ਸੀ ਕਿ ਇਸੇ ਦੌਰਾਨ ਪਹਾੜ ਤੋਂ ਮਲਬਾ ਜੇਸੀਬੀ ਮਸ਼ੀਨ ਉਤੇ ਡਿੱਗ ਗਿਆ। ਜਿਸ ਵਿਚ ਜੇਸੀਬੀ ਆਪ੍ਰੇਟਰ ਦੀ ਮੌਤ ਹੋ ਗਈ। ਮਲਬੇ ਹੇਠਾਂ ਆਉਣ ਨਾਲ ਮਦਨ ਦੀ ਜਾਨ ਚਲੀ ਗਈ। ਮਦਨ ਦੀ ਮ੍ਰਿਤਕ ਦੇਹ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਮੈਂਬਰਾਂ ਨੂੰ ਸੌਂਪ ਦਿੱਤਾ ਜਾਵੇਗਾ। ਫਿਲਹਾਲ ਹਾਈਵੇ ਨੂੰ ਬੰਦ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਰੋਜ਼ੀ-ਰੋਟੀ ਕਮਾਉਣ ਜਰਮਨੀ ਗਏ ਪੰਜਾਬੀ ਨੌਜਵਾਨ ਦੀ ਮੌ/ਤ, 2 ਬੱਚਿਆਂ ਦੇ ਸਿਰ ਤੋਂ ਉਠਿਆ ਪਿਓ ਦਾ ਸਾਇਆ
ਆਪ੍ਰੇਟਰ ਜੇਸੀਬੀ ਨਾਲ ਸੜਕ ‘ਤੇ ਡਿੱਗੀ ਚੱਟਾਨਾਂ ਨੂੰ ਹਟਾ ਰਿਹਾ ਸੀ। ਇਸ ਦੌਰਾਨ ਸਵੇਰੇ 9.30 ਵਜੇ ਪਹਾੜੀ ਤੋਂ ਵੱਡੀਆਂ ਚੱਟਾਨਾਂ ਡਿੱਗ ਗਈਆਂ। ਪੱਥਰ ਡਿਗਦੇ ਦੇਖ ਆਪ੍ਰੇਟਰ ਨੇ ਜੇਸੀਬੀ ਨੂੰ ਪਿੱਛੇ ਕਰਨ ਦੀ ਵੀ ਕੋਸ਼ਿਸ਼ ਕੀਤੀ। ਇਸ ਦਰਮਿਆਨ ਇਕ ਵੱਡਾ ਪਹਾੜ ਜੇਸੀਬੀ ਤੇ ਆਪ੍ਰੇਟਰ ਨਾਲ ਟਕਰਾ ਗਈ। ਇਸ ਨਾਲ ਆਪ੍ਰੇਟਰ ਦੀ ਮੌਤ ਹੋ ਗਈ।
ਵੀਡੀਓ ਲਈ ਕਲਿੱਕ ਕਰੋ -: