ਬਟਾਲਾ ਵਿਚ ਨਿਹੰਗ ਸਿੰਘਾਂ ਦੇ ਬਾਣੇ ਵਿਚ ਆਏ ਵਿਅਕਤੀਆਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ 3 ਲੁਟੇਰਿਆਂ ਨੇ ਬੰਦੂਕ ਦੀ ਨੋਕ ‘ਤੇ ਜਵੈਲਰ ਤੋਂ ਸੋਨਾ ਤੇ ਨਕਦੀ ਖੋਹ ਲਈ। ਇਸ ਦੌਰਾਨ ਲੁਟੇਰੇ ਪਿਸਤੌਲ ਦੀ ਨੋਕ ‘ਤੇ 13 ਤੋਲੇ ਸੋਨਾ ਤੇ 5,000 ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਪੂਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ ਹੈ।
ਲੁੱਟ ਦਾ ਸ਼ਿਕਾਰ ਹੋਏ ਜਵੈਲਰ ਨੇ ਦੱਸਿਆ ਕਿ 3 ਲੁਟੇਰਿਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਜਿਨ੍ਹਾਂ ਵਿਚੋਂ 2 ਦੇ ਚਿਹਰੇ ਢਕੇ ਹੋਏ ਸਨ ਤੇ ਇਕ ਲੁਟੇਰਾ ਨਿਹੰਗ ਸਿੰਘ ਦੇ ਬਾਣੇ ਵਿਚ ਸੀ। ਜਵੈਲਰ ਨੇ ਦੱਸਿਆ ਕਿ ਉਹ ਆਪਣੀ ਦੁਕਾਨ ‘ਤੇ ਬੈਠਾ ਸੀ ਕਿ ਉਦੋਂ ਇਕ ਵਿਅਕਤੀ ਆਇਆ ਤੇ ਉਸ ਨੂੰ ਕਹਿਣ ਲੱਗਾ ਕਿ ਜੈਂਟਸ ਅੰਗੂਠੀ ਦਿਖਾਏ ਜਦੋਂ ਉਸ ਨੇ ਉਸ ਨੂੰ ਅੰਗੂਠੀਆਂ ਦਿਖਾਈਆਂ ਤਾਂ ਵਿਅਕਤੀ ਨੇ ਕਿਹਾ ਕਿ ਪਿਛੇ ਉਨ੍ਹਾ ਦੀਆਂ ਮਹਿਲਾਵਾਂ ਵੀ ਆ ਰਹੀਆਂ ਹਨ ਤਾਂ ਉਨ੍ਹਾਂ ਲਈ ਵੀ ਦਿਖਾ ਦਿਓ। ਇਸ ਦੇ ਕੁਝ ਹੀ ਦੇਰ ਬਾਅਦ ਇਕ ਲੁਟੇਰਾ ਨਿਹੰਗ ਸਿੰਘ ਦੇ ਬਾਣੇ ਵਿਚ ਅੰਦਰ ਆਇਆ ਤੇ ਉਸ ਨੇ ਹਥਿਆਰ ਕੱਢ ਲਿਆ। ਇਸ ਦੇ ਬਾਅਦ ਇਕ ਹੋਰ ਵਿਅਕਤੀ ਅੰਦਰ ਦਾਖਲ ਹੋਇਆ ਜਿਸ ਦਾ ਚਿਹਰਾ ਢਕਿਆ ਹੋਇਆ ਸੀ। ਦੋਵਾਂ ਨੇ ਦੁਕਾਨ ਅੰਦਰ ਆਉਂਦੇ ਹੀ ਪਹਿਲਾਂ ਤੋਂ ਬੈਠੇਕ ਵਿਅਕਤੀ ਨੇ ਵੀ ਬੰਦੂਕ ਕੱਢ ਲਈ।
ਇਹ ਵੀ ਪੜ੍ਹੋ : ਅੰਮ੍ਰਿਤਸਰ ਦੇ ICICI ਬੈਂਕ ‘ਚ ਦਿਨ-ਦਿਹਾੜੇ ਲੁੱਟ ਦੀ ਵਾਰਦਾਤ, 20 ਲੱਖ ਦੀ ਨਕਦੀ ਲੈ ਲੁਟੇਰੇ ਹੋਏ ਫਰਾਰ
ਤਿੰਨਾਂ ਨੇ ਧਮਕਾਉਂਦੇ ਹੋਏ ਗੰਨ ਪੁਆਇੰਟ ‘ਤੇ 13 ਤੋਲੇ ਸੋਨਾ ਤੇ 5 ਹਜ਼ਾਰ ਨਕਦੀ ਲੈ ਲਈ। ਬਾਅਦ ਵਿਚ ਤਿੰਨੋਂ ਫਰਾਰ ਹੋ ਗਏ। ਘਟਨਾ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ ਜੋ ਕਿ ਮੌਕੇ ‘ਤੇ ਪਹੁੰਚ ਕੇ ਜਾਂਚ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: