ਕੰਗਨਾ ਰਣੌਤ ਬਾਰੇ ਹਰ ਕੋਈ ਜਾਣਦਾ ਹੈ ਕਿ ਉਹ ਕਿਸੇ ਵੀ ਮੁੱਦੇ ‘ਤੇ ਖੁੱਲ੍ਹ ਕੇ ਗੱਲ ਕਰਦੀ ਹੈ। ਹੁਣ ਕੰਗਨਾ ਨੇ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਦੇ ਇਸ ਨਿਯਮ ‘ਤੇ ਪ੍ਰਤੀਕਿਰਿਆ ਦਿੱਤੀ ਹੈ, ਜਿਸ ‘ਚ ਹੁਣ ਕਾਲ ਰਿਸੀਵ ਕਰਨ ‘ਤੇ ਸਿਰਫ ਨੰਬਰ ਹੀ ਨਹੀਂ ਬਲਕਿ ਉਸ ਵਿਅਕਤੀ ਦਾ ਨਾਂ ਵੀ ਦਿਖਾਇਆ ਜਾਵੇਗਾ, ਜਿਸ ਦੇ ਨਾਂ ‘ਤੇ ਨੰਬਰ ਰਜਿਸਟਰਡ ਹੈ। ਕੰਗਨਾ ਨੇ ਇਸ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਕੇਂਦਰ ਨੂੰ ਵੀ ਡਾਰਕ ਵੈੱਬ ਨੂੰ ਲੈ ਕੇ ਕੁਝ ਕਰਨਾ ਚਾਹੀਦਾ ਹੈ।
ਕੰਗਨਾ ਨੇ ਲਿਖਿਆ, ‘ਬਹੁਤ ਵਧੀਆ… ਕੇਂਦਰ ਨੂੰ ਡਾਰਕ ਵੈੱਬ ਬਾਰੇ ਵੀ ਕੁਝ ਕਰਨਾ ਹੋਵੇਗਾ। ਇਸ ਨਾਲ ਕਈ ਮਸ਼ਹੂਰ ਫਿਲਮੀ ਹਸਤੀਆਂ ਜੁੜੀਆਂ ਹੋਈਆਂ ਹਨ। ਉਥੋਂ ਨਾ ਸਿਰਫ ਉਹ ਚੀਜ਼ਾਂ ਦਾ ਸੇਵਨ ਕਰ ਰਹੇ ਹਨ ਸਗੋਂ ਵਟਸਐਪ ਅਤੇ ਈ-ਮੇਲ ਵੀ ਹੈਕ ਕਰ ਰਹੇ ਹਨ। ਜੇਕਰ ਜਾਂਚ ਕੀਤੀ ਜਾਵੇ ਤਾਂ ਕਈ ਵੱਡੇ ਨਾਂ ਸਾਹਮਣੇ ਆਉਣਗੇ।
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ
ਹੁਣ ਕੰਗਨਾ ਦੇ ਇਸ ਵੱਡੇ ਬਿਆਨ ਨਾਲ ਫਿਲਮ ਇੰਡਸਟਰੀ ਨੂੰ ਲੈ ਕੇ ਵੱਡਾ ਮੁੱਦਾ ਉੱਠਣ ਲੱਗਾ ਹੈ। ਦੇਖਦੇ ਹਾਂ ਕਿ ਕੋਈ ਸੈਲੇਬ ਇਸ ‘ਤੇ ਪ੍ਰਤੀਕਿਰਿਆ ਦਿੰਦਾ ਹੈ ਜਾਂ ਨਹੀਂ। ਕੰਗਨਾ ਦੀ ਪ੍ਰੋਫੈਸ਼ਨਲ ਲਾਈਫ ਦੀ ਗੱਲ ਕਰੀਏ ਤਾਂ ਉਹ ਆਖਰੀ ਵਾਰ ਫਿਲਮ ‘ਤੇਜਸ’ ‘ਚ ਨਜ਼ਰ ਆਈ ਸੀ। ਕੰਗਨਾ ਨੂੰ ਇਸ ਫਿਲਮ ਤੋਂ ਕਾਫੀ ਉਮੀਦਾਂ ਸਨ ਪਰ ਫਿਲਮ ਨਹੀਂ ਚੱਲੀ। ਹੁਣ ਉਹ ਫਿਲਮ ਐਮਰਜੈਂਸੀ ਵਿੱਚ ਨਜ਼ਰ ਆਵੇਗੀ। ਇਸ ਫਿਲਮ ‘ਚ ਕੰਗਨਾ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਏਗੀ।