ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਤੇ ਮੰਡੀ ਤੋਂ ਬੀਜੇਪੀ MP ਨੂੰ ਚੰਡੀਗੜ੍ਹ ਏਅਰਪੋਰਟ ‘ਤੇ ਮਹਿਲਾ CISF ਜਵਾਨ ਨੇ ਉਸ ਵੇਲੇ ਥੱਪੜ ਮਾਰ ਦਿੱਤਾ, ਜਦੋਂ ਉਹ ਚੰਡੀਗੜ੍ਹ ਤੋਂ ਦਿੱਲੀ ਜਾ ਰਹੀ ਸੀ।
ਇਸ ਮਗਰੋਂ ਕੰਗਨਾ ਰਣੌਤ ਨੇ ਵੀਡੀਓ ਜਾਰੀ ਕਰਦੇ ਹੋਏ ਕਿਹਾ, ”ਚੰਡੀਗੜ੍ਹ ਏਅਰਪੋਰਟ ‘ਤੇ ਜੋ ਹਾਦਸਾ ਹੋਇਆ, ਉਹ ਸੁਰੱਖਿਆ ਜਾਂਚ ਦੌਰਾਨ ਹੋਇਆ। ਬਾਲੀਵੁੱਡ ਅਦਾਕਾਰਾ ਨੇ ਕਿਹਾ ਕਿ ਜਿਵੇਂ ਹੀ ਮੈਂ ਉੱਥੇ ਸਕਿਓਰਿਟੀ ਜਾਂਚ ਤੋਂ ਲੰਘੀ ਤਾਂ ਦੂਜੇ ਕੈਬਿਨ ਵਿੱਚ ਔਰਤ ਸੀਆਈਐਸਐਫ ਦੀ ਕਰਮਚਾਰੀ ਸੀ। ਉਸ ਨੇ ਸਾਈਡ ਤੋਂ ਆ ਕੇ ਮੇਰੇ ਫੇਸ ‘ਤੇ ਹਿਟ ਕੀਤਾ ਤੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਮੈਂ ਪੁੱਛਿਆ ਕਿ ਉਸਨੇ ਅਜਿਹਾ ਕਿਉਂ ਕੀਤਾ ਤਾਂ ਉਸਨੇ ਕਿਹਾ ਕਿ ਮੈਂ ਕਿਸਾਨਾਂ ਅੰਦੋਲਨ ਦਾ ਸਮਰਥਨ ਕਰਦੀ ਹਾਂ। ਕੰਗਨਾ ਨੇ ਕਿਹਾ ਕਿ ਮੈਂ ਸੇਫ ਹਾਂ ਪਰ ਮੇਰੀ ਚਿੰਤਾ ਇਹ ਹੈ ਕਿ ਅਸੀਂ ਪੰਜਾਬ ਵਿੱਚ ਵਧ ਰਹੇ ਅੱਤਵਾਦ ਅਤੇ ਕੱਟੜਵਾਦ ਨੂੰ ਕਿਵੇਂ ਹੈਂਡਲ ਕਰਾਂਗੇ।
ਥੱਪੜ ਮਾਰਨ ਦਾ ਪਤਾ ਲੱਗਦੇ ਹੀ ਸੀਆਈਐਸਐਫ ਅਧਿਕਾਰੀਆਂ ਨੇ ਮਹਿਲਾ ਸਿਪਾਹੀ ਨੂੰ ਹਿਰਾਸਤ ਵਿੱਚ ਲੈ ਲਿਆ। ਉਸ ਨੂੰ ਬੈਠ ਕੇ ਪੁੱਛ-ਪੜਤਾਲ ਕੀਤੀ ਜਾ ਰਹੀ ਹੈ ਕਿ ਉਸ ਨੇ ਕੰਗਣਾ ‘ਤੇ ਹੱਥ ਕਿਉਂ ਚੁੱਕਿਆ।
ਕੰਗਨਾ ਨੇ ਮਹਿਲਾ ਸਿਪਾਹੀ ਨੂੰ ਨੌਕਰੀ ਤੋਂ ਬਰਖਾਸਤ ਕਰਨ ਦੀ ਮੰਗ ਕੀਤੀ ਹੈ। ਇਸ ਘਟਨਾ ਕਾਰਨ ਹਵਾਈ ਅੱਡੇ ‘ਤੇ 10 ਤੋਂ 15 ਮਿੰਟ ਤੱਕ ਹੰਗਾਮਾ ਹੋ ਗਿਆ। ਇਸ ਪੂਰੇ ਮਾਮਲੇ ਦੀ ਜਾਂਚ ਲਈ ਸੀਆਈਐਸਐਫ ਅਧਿਕਾਰੀਆਂ ਦੀ ਟੀਮ ਬਣਾਈ ਗਈ ਹੈ। ਜੋ ਚੰਡੀਗੜ੍ਹ ਏਅਰਪੋਰਟ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕਰ ਰਹੀ ਹੈ। ਸੀਆਈਐਸਐਫ ਦੇ ਸੂਤਰਾਂ ਮੁਤਾਬਕ ਕੰਗਨਾ ਨੇ ਸੁਰੱਖਿਆ ਜਾਂਚ ਦੌਰਾਨ ਆਪਣਾ ਮੋਬਾਈਲ ਟਰੇ ਵਿੱਚ ਰੱਖਣ ਤੋਂ ਇਨਕਾਰ ਕਰ ਦਿੱਤਾ ਸੀ।
ਇਹ ਵੀ ਪੜ੍ਹੋ : MP ਕੰਗਨਾ ਰਣਾਉਤ ਨਾਲ ਬਦਸਲੂਕੀ, ਏਅਰਪੋਰਟ ‘ਤੇ CISF ਦੀ ਮਹਿਲਾ ਮੁਲਾਜ਼ਮ ਨੇ ਜੜਿਆ ਥੱ.ਪੜ
ਕੰਗਨਾ ਰਣੌਤ ਨਾਲ ਬਹਿਸ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ‘ਚ ਕੰਗਨਾ ਸਕਿਓਰਿਟੀ ਚੈਕਿੰਗ ਦੇ ਕੋਲ ਹੈ। ਫਿਰ ਇੱਕ ਅਵਾਜ਼ ਸੁਣਾਈ ਦਿੰਦੀ ਹੈ ਕਿ ਉਡੀਕ ਕਰੋ ਮੈਡਮ। ਕਾਂਸਟੇਬਲ ਕੁਲਵਿੰਦਰ ਕੌਰ ਕਹਿ ਰਹੀ ਹੈ ਕਿ ਜਦੋਂ ਕੰਗਨਾ ਰਣੌਤ ਨੇ ਕਿਸਾਨਾਂ ਬਾਰੇ ਬਿਆਨ ਦਿੱਤਾ ਤਾਂ ਮੇਰੀ ਮਾਂ ਉੱਥੇ ਹੀ ਅੰਦੋਲਨ ਵਿੱਚ ਬੈਠੀ ਸੀ।
ਥੱਪੜ ਮਾਰਨ ਵਾਲੀ ਕਿਸਾਨ ਕੁਲਵਿੰਦਰ ਕੌਰ ਕਪੂਰਥਲਾ ਜ਼ਿਲ੍ਹੇ ਦੇ ਸੁਲਤਾਨਪੁਰ ਲੋਧੀ ਦੇ ਮਹੀਵਾਲ ਦੀ ਰਹਿਣ ਵਾਲੀ ਹੈ। ਉਸ ਦੇ ਭਰਾ ਸ਼ੇਰ ਸਿੰਘ ਨੇ ਦੱਸਿਆ ਕਿ ਫਿਲਹਾਲ ਸਾਨੂੰ ਪੂਰੇ ਮਾਮਲੇ ਦੀ ਜਾਣਕਾਰੀ ਨਹੀਂ ਹੈ ਕਿ ਉਸ ਨੇ ਅਜਿਹਾ ਕਿਉਂ ਕੀਤਾ। ਮੈਂ ਕੁਲਵਿੰਦਰ ਨਾਲ ਗੱਲ ਕਰਨ ਤੋਂ ਬਾਅਦ ਹੀ ਕੁਝ ਕਹਿ ਸਕਦਾ ਹਾਂ। ਉਹ ਕਰੀਬ 2 ਸਾਲ ਤੋਂ ਚੰਡੀਗੜ੍ਹ ਏਅਰਪੋਰਟ ‘ਤੇ ਤਾਇਨਾਤ ਹਨ।
ਉਸ ਨੇ ਕਿਹਾ ਕਿ ਮੈਂ ਸਰਵਨ ਪੰਧੇਰ ਅਤੇ ਸਤਨਾਮ ਪੰਨੂੰ ਦੇ ਕਿਸਾਨ ਮਜ਼ਦੂਰ ਮੋਰਚੇ ਨਾਲ ਜੁੜਿਆ ਹੋਇਆ ਹਾਂ। ਕੁਲਵਿੰਦਰ ਦਾ ਪਤੀ ਵੀ ਸੀਆਈਐਸਐਫ ਵਿੱਚ ਹੈ। ਉਸ ਦੇ 2 ਛੋਟੇ ਬੱਚੇ ਹਨ। ਜਿਵੇਂ ਹੀ ਉਨ੍ਹਾਂ ਨੂੰ ਕੁਲਵਿੰਦਰ ਕੌਰ ਦੇ ਥੱਪੜ ਮਾਰਨ ਦਾ ਪਤਾ ਲੱਗਾ ਤਾਂ ਕਿਸਾਨ ਜਥੇਬੰਦੀ ਸਨਮਾਨ ਲਈ ਹਵਾਈ ਅੱਡੇ ਲਈ ਰਵਾਨਾ ਹੋ ਗਈ।
ਵੀਡੀਓ ਲਈ ਕਲਿੱਕ ਕਰੋ -: