ਕਰਨ ਔਜਲਾ ਨੇ ਵਿਵਾਦ ਪਿੱਛੋ ਆਪਣੇ ਗਾਣੇ ਦੇ ਟਾਈਟਲ ਵਿਚ ਬਦਲਾਅ ਕੀਤਾ ਹੈ। ਪਹਿਲਾਂ ਗਾਣੇ ਦਾ ਨਾਂ ‘MF ਗੱਭਰੂ ਸੀ’, ਜਿਸ ਨੂੰ ਬਦਲ ਕੇ ਹੁਣ ਇਕੱਲਾ ਗੱਭਰੂ ਰੱਖਿਆ ਗਿਆ ਹੈ। ਗੀਤ ਦੇ ਬੋਲਾਂ ਵਿਚ ਵੀ ਬਦਲਾਅ ਕੀਤਾ ਗਿਆ ਹੈ। ਮਿਊਜ਼ਿਕ ਸਾਈਟਸ ‘ਤੇ ਗੀਤ ਦਾ ਨਾਂ ਗੱਭਰੂ ਹੋਵੇਗਾ ਜਦੋਂ ਕਿ ਯੂਟਿਊਬ ‘ਤੇ ਅਜੇ ਵੀ ਇਹ ‘MF ਗੱਭਰੂ’ ਨਾਂ ਤੋਂ ਚੱਲ ਰਿਹਾ ਹੈ।
ਦੱਸ ਦੇਈਏ ਕਿ ਪੰਜਾਬ ਮਹਿਲਾ ਕਮਿਸ਼ਨ ਨੇ ਕਰਨ ਔਜਲਾ ਦੇ ਗਾਣੇ ਦਾ ਨੋਟਿਸ ਲਿਆ ਸੀ ਤੇ DGP ਨੂੰ ਵੀ ਕਾਰਵਾਈ ਲਈ ਪੱਤਰ ਲਿਖਿਆ ਸੀ ਤੇ ਨਾਲ ਹੀ 11 ਅਗਸਤ ਤੱਕ ਇਸ ਦੀ ਰਿਪੋਰਟ ਪੇਸ਼ ਕਰਨ ਦੀ ਗੱਲ ਸਾਹਮਣੇ ਆਈ ਸੀ। ਪੰਜਾਬ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਰਾਜ ਲਾਲੀ ਗਿੱਲ ਦਾ ਕਹਿਣਾ ਸੀ ਕਿ ਇਸ ਗਾਣੇ ਵਿਚ ਔਰਤਾਂ ਲਈ ਗੰਦੀ ਸ਼ਬਦਾਵਲੀ ਵਰਤੀ ਗਈ ਹੈ ਤੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ। ਧਾਰਮਿਕ ਆਗੂਆਂ, ਸਿਆਸੀ ਲੋਕ ਵੱਲੋਂ ਇਸ ਗਾਣੇ ‘ਤੇ ਵੱਖ-ਵੱਖ ਟਿੱਪਣੀਆਂ ਸੁਣਨ ਨੂੰ ਮਿਲ ਰਹੀਆ ਸਨ।
ਇਹ ਵੀ ਪੜ੍ਹੋ : MP ਹਰਸਿਮਰਤ ਬਾਦਲ ਨੇ ਜੇਲ੍ਹ ‘ਚ ਮਜੀਠੀਆ ਦੇ ਬੰਨ੍ਹੀ ਰੱਖੜੀ, ਕਿਹਾ- “ਪਰਮਾਤਮਾ ਦੀ ਕ੍ਰਿਪਾ ਨਾਲ ਮੇਰਾ ਭਰਾ ਚੜ੍ਹਦੀ ਕਲਾ ‘ਚ ਹੈ’
ਉਨ੍ਹਾਂ ਕਿਹਾ ਕਿ ਸਾਡੇ ਗੁਰੂਆਂ ਨੇ ਔਰਤ ਨੂੰ ਰੱਬ ਦਾ ਰੂਪ ਮੰਨਿਆ ਅਤੇ ਸਾਡਾ ਸੱਭਿਆਚਾਰ ਬਹੁਤ ਅਮੀਰ ਹੈ, ਪਰ ਗਾਇਕ ਅਕਸਰ ਆਪਣੇ ਗੀਤਾਂ ’ਚ ਔਰਤਾਂ ਖਿਲਾਫ਼ ਘਟੀਆ ਸ਼ਬਦਾਵਲੀ ਦੀ ਵਰਤੋਂ ਕਰਦੇ ਹਨ।
ਵੀਡੀਓ ਲਈ ਕਲਿੱਕ ਕਰੋ -:
























