ਕਰਨ ਜੌਹਰ ਨੇ ਹੁਣੇ ਜਿਹੇ ‘ਰਾਕੀ ਤੇ ਰਾਨੀ ਕੀ ਪ੍ਰੇਮ ਕਹਾਨੀ’ ਵਰਗੀ ਹਿਟ ਫਿਲਮ ਬਾਲੀਵੁੱਡ ਇੰਡਸਟਰੀ ਨੂੰ ਦਿੱਤੀ। ਫਿਲਮ ਦੀ ਜਾਣਕਾਰੀ ਦੇਣ ਲਈ ਕਰਨ ਜੌਹਰ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ। ਕਰਨ ‘ਤੇ ਇੰਡਸਟਰੀ ਵਿਚ ਨੇਪੋਟਿਜ਼ਮ ਨੂੰ ਬੜ੍ਹਾਵਾ ਦੇਣ ਦਾ ਵੀ ਦੋਸ਼ ਲੱਗਦਾ ਰਹਿੰਦਾ ਹੈ ਜਿਸ ਕਾਰਨ ਉਨ੍ਹਾਂ ਨੂੰ ਕਈ ਵਾਰ ਟ੍ਰੋਲ ਵੀ ਕੀਤਾ ਜਾਂਦਾ ਹੈ। ਪਿਛਲੇ ਸਾਲ ਕਰਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੋਂ ਦੂਰੀ ਬਣਾ ਲਈ ਸੀ। ਹੁਣ ਉਨ੍ਹਾਂ ਨੇ ਟਵਿੱਟਰ ਛੱਡਣ ਦੀ ਅਸਲੀ ਵਜ੍ਹਾ ਦਾ ਖੁਲਾਸਾ ਕੀਤਾ ਹੈ।
ਕਰਨ ਨੇ ਦੱਸਿਆ ਸੀ ਕਿ ਉਹ ਜ਼ਿਆਦਾ ਸਾਕਾਰਾਤਮਕ ਊਰਜਾ ਲਈ ਜਗ੍ਹਾ ਬਣਾਉਣ ਲਈ ਮੰਚ ਛੱਡ ਰਹੇ ਹਨ। ਹੁਣ ਹਾਲ ਹੀ ਵਿਚ ਦਿੱਤੀ ਇੰਟਰਵਿਊ ਵਿਚ ਕਰਨ ਨੇ ਇਸ ਨੂੰ ਛੱਡਣ ਦਾ ਅਸਲੀ ਕਾਰਨ ਦੱਸਿਆ। ਕਰਨ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਬੱਚਿਆਂ, ਯੂਸ਼ ਤੇ ਰੂਹੀ ਬਾਰੇ ਅਪਮਾਨਜਨਕ ਸੰਦੇਸ਼ ਪੜ੍ਹਨਾ ਸ਼ੁਰੂ ਕਰ ਦਿੱਤਾ ਸੀ। ਕਰਨ ਨੇ ਕਿਹਾ ਕਿ ਉਹ ਆਪਣੇ ਖਿਲਾਫ ਅਪਸ਼ਬਦਾਂ ਨੂੰ ਪੜ੍ਹ ਰਹੇ ਹਨ। ਉਹ ਆਪਣੀ ਮਾਂ ਦਾ ਜ਼ਿਕਰ ਕਰਨ ਵਾਲੇ ਗੰਦੇ ਸੰਦੇਸ਼ਾਂ ਨੂੰ ਪੜ੍ਹ ਕੇ ਪ੍ਰੇਸ਼ਾਨਸਨ। ਹਾਲਾਂਕਿ ਉਹ ਇਹ ਬਰਦਾਸ਼ਤ ਨਹੀਂ ਕਰ ਸਕੇ ਕਿ ਉਨ੍ਹਾਂ ਦੇ ਬੱਚਿਆਂ ਨੂੰ ਆਨਲਾਈਨ ਘਸੀਟਿਆ ਜਾਵੇ। ਜਦੋਂ ਉਨ੍ਹਾਂ ਨੇ ਮੰਚ ਛੱਡਿਆ ਤਾਂ ਯਸ਼ ਤੇ ਰੂਹੀ ਸਿਰਫ ਪੰਜ ਸਾਲ ਦੇ ਸਨ।
ਕਰਨ ਨੇ ਕਿਹਾ ਕਿ ਟਵਿੱਟਰ ਛੱਡਣ ਇਕ ਸਹਿਜ ਫੈਸਲਾ ਸੀ, ਜੋ ਮੈਂ ਉਦੋਂ ਲਿਆ ਜਦੋਂ ਮੈਂ ਆਪਣੇ ਬੱਚਿਆਂ ਲਈ ਗਾਲ੍ਹਾਂ ਸੁਣੀਆਂ। ਮੈਨੂੰ ਗਾਲ੍ਹ ਦਿਓ, ਜੋ ਕਹਿਣਾ ਹੈ ਕਹੋ, ਉਨ੍ਹਾਂ ਨੇ ਮੇਰੀ ਮਾਂ ਨਾਲ ਵੀ ਦੁਰਵਿਵਹਾਰ ਕੀਤਾ। ਹੁਣ ਮੈਂ ਕਿਸੇ ਵੀ ਚੀਜ਼ ਲਈ ਇਸ ਮੰਚ ‘ਤੇ ਵਾਪਸ ਨਹੀਂ ਆ ਰਿਹਾ। ਨਿਰਸੰਦੇਹ ਮੇਰੀ ਕੰਪਨੀ ਇਸ ‘ਤੇ ਹੈ। ਮੈਨੂੰ ਟਵਿੱਟਰ ਦੇ ਮਹੱਤਵ ਦਾ ਅਹਿਸਾਸ ਹੈ ਪਰ ਮੈਂ ਇਸ ਮੰਚ ‘ਤੇ ਨਹੀਂ ਰਹਿਣਾ ਚਾਹੁੰਦਾ। ਮੈਂ ਆਪਣੇ ਬੱਚਿਆਂ ਬਾਰੇ ਕੁਝ ਵੀ ਨਹੀਂ ਪੜ੍ਹਨਾ ਚਾਹੁੰਦਾ। ਇਸ ਨਾਲ ਨਾ ਸਿਰਫ ਇਕ ਮਾਤਾ-ਪਿਤਾ ਵਜੋਂ ਸਗੋਂ ਇਕ ਇਨਸਾਨ ਵਜੋਂ ਵੀ ਮੇਰਾ ਦਿਲ ਟੁੱਟ ਜਾਂਦਾ ਹੈ।