ਤੇਲੰਗਾਨਾ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਨਿਜਾਮਾਬਾਦ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ ਮੁੱਖ ਮਤੰਰੀ ਦੇ ਚੰਦਰਸ਼ੇਖਰ ਰਾਓ ਐੱਨਡੀਏ ਵਿਚ ਸ਼ਾਮਲ ਹੋਣਾ ਚਾਹੁੰਦੇ ਸਨ।
ਉਨ੍ਹਾਂ ਕਿਹਾ ਕਿ ਤੇਲੰਗਾਨਾ ਦੇ ਮੁੱਖ ਮੰਤਰੀ ਕੇਸੀਆਰ ਨੂੰ ਭਾਰਤੀ ਜਨਤਾ ਪਾਰਟੀ ਦੇ ਕੱਟੜ ਆਲੋਚਕਾਂ ਵਿਚੋਂ ਇਕ ਮੰਨਿਆ ਜਾਂਦਾ ਹੈ। ਉਹ ਪਾਰਟੀ ਦੀ ਅਗਵਾਈ ਵਾਲੇ ਐੱਨਡੀਏ ਵਿਚ ਸ਼ਾਮਲ ਹੋਣਾ ਚਾਹੁੰਦੇ ਸਨ ਪਰ ਮੈਂ ਉਨ੍ਹਾਂ ਨੂੰ ਗਠਜੋੜ ਵਿਚ ਸ਼ਾਮਲ ਹੋਣ ਤੋਂ ਰੋਕ ਦਿੱਤਾ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਸੀਆਰ ਜਾਣਦੇ ਹਨ ਕਿ ਉਨ੍ਹਾਂ ਦੀ ਬੀਆਰਐੱਸ ਨੇ NDA ਵਿਚ ਸ਼ਾਮਲ ਹੋਣ ਲਈ ਕਈਯਤਨ ਕੀਤੇ। ਇਨ੍ਹਾਂ ਦਾ ਵਿਅਕਤੀਗਤ ਤੌਰ ‘ਤੇ ਖੰਡਨ ਕੀਤਾ। ਮੈਂ ਕਿਹਾ ਅਸੀਂ ਤੇਲੰਗਾਨਾ ਦੇ ਲੋਕਾਂ ਨੂੰ ਧੋਖਾ ਨਹੀਂ ਦੇਵਾਂਗੇ।
ਪੀਐੱਮ ਮੋਦੀ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੇ ਲੋਕਤੰਤਰ ਨੂੰ ਲੁੱਟਤੰਰ ਬਣਾ ਦਿੱਤਾ ਹੈ। ਪ੍ਰਜਾਤੰਤਰ ਨੂੰ ਪਰਿਵਾਰ ਤੰਤਰ ਬਣਾ ਦਿੱਤਾ ਹੈ। ਹੈਦਰਾਬਾਦ ਦੀਆਂ ਚੋਣਾਂ ਦੇ ਬਾਅਦ ਉਹ ਦਿੱਲੀ ਮਿਲਣ ਆਏ ਤੇ ਇੰਨਾ ਪਿਆਰ ਦਿਖਾਇਆ ਜੋ ਕੇਸੀਆਰ ਦੇ ਕੈਰੇਕਟਰ ਵਿਚ ਹੀ ਨਹੀਂ ਹੈ ਤੇ ਕਹਿਣ ਲੱਗੇ ਕਿ ਤੁਹਾਡੀ ਅਗਵਾਈ ਵਿਚ ਦੇਸ਼ ਤਰੱਕੀ ਕਰ ਰਿਹਾ ਹੈ।
ਇਹ ਵੀ ਪੜ੍ਹੋ : ਫਤਿਹਗੜ੍ਹ ਪੁਲਿਸ ਨੇ 5 ਮੈਡੀਕਲ ਨਸ਼ਾ ਤਸਕਰ ਕੀਤੇ ਕਾਬੂ, 2.30 ਲੱਖ ਨਸ਼ੀਲੀਆਂ ਗੋਲੀਆਂ ਸਣੇ ਹੋਰ ਸਾਮਾਨ ਬਰਾਮਦ
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਸੀਆਰ ਨੇ ਮੈਨੂੰ ਕਿਹਾ ਕਿ ਉਨ੍ਹਾਂ ਨੇ ਬਹੁਤ ਕੰਮ ਕਰ ਲਿਆ ਤੇ ਹੁਣ ਸਾਰੀ ਜ਼ਿੰਮੇਵਾਰੀ ਕੇਟੀਆਰ ਤੇ ਉਨ੍ਹਾਂ ਦੇ ਬੇਟੇ ਨੂੰ ਦੇਣਾ ਚਾਹੁੰਦੇ ਹਨ। ਮੈਂ ਹੁਣ ਉਨ੍ਹਾਂ ਨੂੰ ਭੇਜਾਂਗਾ, ਜ਼ਰਾ ਉਨ੍ਹਾਂ ਨੂੰ ਆਸ਼ੀਰਵਾਦ ਦੇ ਦੇਣਾ। ਪੀਐੱਮ ਨੇ ਦਾ੍ਵਾ ਕੀਤਾ ਕਿ ਉਨ੍ਹਾਂ ਨੇ ਤੇਲੰਗਾਨਾ ਨੇਤਾ ਨੂੰ ਕਿਹਾ ਮੈਂ ਕਿਹਾ, ਕੇਸੀਆਰ ਇਹ ਲੋਕਤੰਤਰ ਹੈ। ਤੁਸੀਂ ਕੌਣ ਹੁੰਦੇ ਹੋ ਕੇਟੀਆਰ ਨੂੰ ਸਾਰਾ ਕੁਝ ਦੇਣ ਵਾਲੇ? ਕੀ ਤੁਸੀਂ ਰਾਜਾ ਹੋ? ਇਸ ਦੇ ਬਾਅਦ ਉਹ ਕਦੇ ਮੇਰੇ ਸਾਹਮਣੇ ਨਹੀਂ ਆਏ, ਉਹ ਮੇਰੇ ਨਾਲ ਅੱਖਾਂ ਵੀ ਨਹੀਂ ਮਿਲਾ ਪਾ ਰਹੇ ਹਨ।