ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਚੰਡੀਗੜ੍ਹ ਮੇਅਰ ਚੋਣਾਂ ਵਿਚ ਹੇਰਾ-ਫੇਰੀ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਚੋਣਾਂ ਵਿਚ ਦਿਨ-ਦਿਹਾੜੇ ਜਿਸ ਤਰ੍ਹਾਂ ਬੇਇਮਾਨੀ ਕੀਤੀ ਗਈ ਹੈ,ਉਹ ਬੇਹੱਦ ਚਿੰਤਾਜਨਕ ਹੈ। ਉਨ੍ਹਾਂ ਕਿਹਾ ਕਿ ਜੇਕਰ ਇਕ ਮੇਅਰ ਚੋਣ ਵਿਚ ਇਹ ਲੋਕ ਇੰਨਾ ਡਿੱਗ ਸਕਦੇ ਹਨ ਤਾਂ ਦੇਸ਼ ਦੀਆਂ ਚੋਣਾਂ ਵਿਚ ਤਾਂ ਇਹ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਇਹ ਬਹੁਤ ਹੀ ਚਿੰਤਾਜਨਕ ਹੈ।
ਭਾਜਪਾ ਨੇ ਪਹਿਲਾਂ ਪ੍ਰੀਜਾਈਡਿੰਗ ਅਧਿਕਾਰੀ ਦੇ ਬੀਮਾਰ ਹੋਣ ਦਾ ਬਹਾਨਾ ਕਰਕੇ ਚੋਣਾਂ ਨੂੰ ਟਾਲਿਆ ਤੇ ਹੁਣ ਇੰਡੀਆ ਗਠਜੋੜ ਦੇ 8 ਕੌਂਸਲਰਾਂ ਦੀਆਂ ਵੋਟਾਂ ਨੂੰ ਰੱਦ ਕਰਕੇ ਤਾਨਾਸ਼ਾਹੀ ਤਰੀਕੇ ਨਾਲ ਭਾਜਪਾ ਦਾ ਮੇਅਰ ਬਣਾ ਦਿੱਤਾ। ਹੁਣ ਇਹ ਪੂਰੇ ਦੇਸ਼ ਦੇ ਸਾਹਮਣੇ ਹੈ ਕਿ ਹੁਣ ਭਾਜਪਾ ਦਾ ਚਿਹਰਾ ਬੇਨਕਾਬ ਹੋ ਗਿਆ ਹੈ। 8-8 ਕੌਂਸਲਰਾਂ ਦੀ ਵੋਟ ਨੂੰ ਰੱਦ ਕਰਕੇ ਜੋ ਨੰਗਾ ਨਾਚ ਭਾਜਪਾ ਨੇ ਖੇਡਿਆ ਹੈ ਉਹ ਪੂਰੇ ਦੇਸ਼ ਨੇ ਦੇਖਿਆ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਨੇ ਇਹ ਸਾਰਾ ਕੁਝ ਸੋਚੀ-ਸਮਝੀ ਰਣਨੀਤੀ ਤਹਿਤ ਕੀਤਾ ਹੈ। ਗਿਣਤੀ ਦੌਰਾਨ ਏਜੰਟ ਨੂੰ ਕੋਲ ਨਹੀਂ ਖੜ੍ਹਾ ਕੀਤਾ ਗਿਆ ਜਦੋਂ ਕਿ ਪਿਛਲੀਆਂ ਚੋਣਾਂ ਵਿਚ ਏਜੰਟ ਨੂੰਵੋਟ ਦਿਖਾਏ ਜਾਂਦੇ ਸਨ। ਵੋਟ ਇਨਵੈਲਿਡ ਕਿਉਂ ਐਲਾਨੇ ਗਏ, ਇਸ ਬਾਰੇ ਕੁਝ ਨਹੀਂ ਦੱਸਿਆ ਗਿਆ ਤੇ ਨਾ ਹੀ ਕੋਈ ਕਾਰਨ ਦੱਸਿਆ ਗਿਆ। ‘ਆਪ’ ਸੁਪਰੀਮੋ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਕਾਨੂੰਨ ਪ੍ਰਕਿਰਿਆ ਨੂੰ ਅਪਣਾਏਗੀ ਤੇ ਹਾਈਕੋਰਟ ਦਾ ਰੁਖ਼ ਕਰੇਗੀ। ਇਸ ਵਾਰ ਭਾਜਪਾ ਦਾ ਅਸਰੀ ਚਿਹਰਾ ਦੇਸ਼ ਦੇ ਸਾਹਮਣੇ ਆਏਗਾ ਕਿਉਂਕਿ ਸਾਰੀ ਪ੍ਰਕਿਰਿਆ ਦੀ ਵੀਡੀਓਗ੍ਰਾਫੀ ਕੀਤੀ ਗਈ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ ਪੁਲਿਸ ਨੂੰ ਮਿਲੀ ਸਫਲਤਾ, 5.25 ਲੱਖ ਰੁ. ਦੀ ਡਰੱਗ ਮਨੀ ਸਣੇ 5 ਨ/ਸ਼ਾ ਤਸ.ਕਰਾਂ ਨੂੰ ਕੀਤਾ ਗ੍ਰਿਫ਼ਤਾਰ
ਦੱਸ ਦੇਈਏ ਕਿ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਵਿਚਕਾਰ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੇ ਅਹੁਦਿਆਂ ਲਈ ਚੋਣ ਕਰਵਾਈ ਗਈ। ਇਸ ਵਿੱਚ ਭਾਜਪਾ ਉਮੀਦਵਾਰ ਮਨੋਜ ਨੂੰ 16 ਤੇ ਆਮ ਆਦਮੀ ਪਾਰਟੀ ਦੇ ਕੁਲਦੀਪ ਨੂੰ 12 ਵੋਟਾਂ ਮਿਲੀਆਂ। ਇਸ ਤੋਂ ਇਲਾਵਾ ਬਾਕੀ ਵੋਟਾਂ Invalid ਐਲਾਨ ਦਿੱਤਾ ਗਿਆ।
ਵੀਡੀਓ ਲਈ ਕਲਿੱਕ ਕਰੋ –