ਮਰਹੂਮ ਅਦਾਕਾਰਾ ਸ਼੍ਰੀਦੇਵੀ ਅਤੇ ਬੋਨੀ ਕਪੂਰ ਦੀ ਛੋਟੀ ਬੇਟੀ ਖੁਸ਼ੀ ਕਪੂਰ ਨੇ ਵੀ ‘ਦਿ ਆਰਚੀਜ਼’ ਨਾਲ ਬਾਲੀਵੁੱਡ ਡੈਬਿਊ ਕੀਤਾ ਹੈ। ਜ਼ੋਇਆ ਅਖਤਰ ਦੇ ਨਿਰਦੇਸ਼ਨ ਹੇਠ ਬਣੀ ਇਸ ਫਿਲਮ ਨਾਲ ਸ਼ਾਹਰੁਖ ਖਾਨ ਦੀ ਬੇਟੀ ਸੁਹਾਨਾ ਖਾਨ ਅਤੇ ਅਮਿਤਾਭ ਬੱਚਨ ਦੇ ਪੋਤੇ ਅਗਸਤਿਆ ਨੰਦਾ ਨੇ ਵੀ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ ਹੈ । ਖੁਸ਼ੀ ਕਪੂਰ ਦੇ ਪਿਤਾ ਬੋਨੀ ਕਪੂਰ ਨੇ ਆਪਣੀ ਬੇਟੀ ਦੀ ਪਹਿਲੀ ਫਿਲਮ ਦਾ ਰਿਵਿਊ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ।

khushi kapoor boney kapoor
60 ਦੇ ਦਹਾਕੇ ਦੇ ਪਿਛੋਕੜ ‘ਤੇ ਆਧਾਰਿਤ ਫਿਲਮ ‘ਦਿ ਆਰਚੀਜ਼’ ਦੀ ਸਕ੍ਰੀਨਿੰਗ ਹਾਲ ਹੀ ‘ਚ ਮੁੰਬਈ ‘ਚ ਰੱਖੀ ਗਈ ਸੀ। ਇਸ ਈਵੈਂਟ ‘ਚ ਲਗਭਗ ਸਾਰੇ ਬਾਲੀਵੁੱਡ ਸਿਤਾਰਿਆਂ ਨੇ ਸ਼ਿਰਕਤ ਕੀਤੀ ਅਤੇ ਸਾਰਿਆਂ ਨੇ ਉਨ੍ਹਾਂ ਦੇ ਕੰਮ ਦੀ ਤਾਰੀਫ ਵੀ ਕੀਤੀ। ‘ਦਿ ਆਰਚੀਜ਼’ ਦੀ ਸਟਾਰ ਕਾਸਟ। ਫਿਲਮ ‘ਚ ਮੁੱਖ ਭੂਮਿਕਾ ਨਿਭਾਅ ਰਹੀ ਖੁਸ਼ੀ ਕਪੂਰ ਦੇ ਪਿਤਾ ਨੇ ਹੁਣ ‘ਦਿ ਆਰਚੀਜ਼’ ਦੀ ਡੂੰਘਾਈ ਨਾਲ ਸਮੀਖਿਆ ਸਾਂਝੀ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ : –
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .
ਬੋਨੀ ਕਪੂਰ ਨੇ ਇੰਸਟਾਗ੍ਰਾਮ ‘ਤੇ ਲਿਖਿਆ, “ਮੈਨੂੰ ਮੇਰੇ ਸਕੂਲ ਦੇ ਦਿਨਾਂ ਵਿੱਚ ਵਾਪਸ ਲੈ ਜਾਂਦਾ ਹੈ ਜਦੋਂ ਆਰਚੀ ਦੇ ਕਾਮਿਕਸ ਹਰ ਨੌਜਵਾਨ ਦੀ ਪਸੰਦੀਦਾ ਸਨ, ਜ਼ੋਇਆ ਦੁਆਰਾ ਬਣਾਈ ਗਈ ਦੁਨੀਆ ਤੁਹਾਨੂੰ ਅਤੀਤ ਵਿੱਚ ਲੈ ਜਾਂਦੀ ਹੈ, ਹਰ ਅਦਾਕਾਰ ਪੂਰੀ ਤਰ੍ਹਾਂ ਕਾਸਟ ਹੈ, ਗੀਤ ਬਿਲਕੁਲ ਪਰਫੈਕਟ ਹਨ.”