ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਅਤੇ ਚਾਰ ਹੋਰਾਂ ਨੂੰ ਡੇਰੇ ਦੇਸਾਬਕਾ ਮੈਨੇਜਰ ਰਣਜੀਤ ਸਿੰਘ ਦੇ ਕਤਲ ਕੇਸ ਵਿੱਚ ਬਰੀ ਕਰ ਦਿੱਤਾ ਹੈ। ਰਣਜੀਤ ਸਿੰਘ ਦਾ ਜੁਲਾਈ 2002 ਵਿੱਚ ਕਤਲ ਕਰ ਦਿੱਤਾ ਗਿਆ ਸੀ। ਅਦਾਲਤ ਨੇ ਰਾਮ ਰਹੀਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਸਿਰਸਾ ਸਥਿਤ ਡੇਰੇ ਦਾ ਮੁਖੀ ਰਾਮ ਰਹੀਮ ਇਸ ਸਮੇਂ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਹੈ। ਉਹ ਆਪਣੀਆਂ ਦੋ ਸਾਧਵੀਆਂ ਨਾਲ ਯੌਨ ਸ਼ੋਸ਼ਣ ਦੇ ਦੋਸ਼ ਵਿੱਚ 20 ਸਾਲ ਦੀ ਕੈਦ ਦੀ ਸਜ਼ਾ ਕੱਟ ਰਿਹਾ ਹੈ।
ਜਸਟਿਸ ਸੁਰੇਸ਼ਵਰ ਠਾਕੁਰ ਅਤੇ ਜਸਟਿਸ ਲਲਿਤ ਬੱਤਰਾ ਦੀ ਡਿਵੀਜ਼ਨ ਬੈਂਚ ਨੇ ਕਿਹਾ ਕਿ ਸੀਬੀਆਈ ਅਪਰਾਧ ਦੇ ਉਦੇਸ਼ ਨੂੰ ਸਥਾਪਤ ਕਰਨ ਵਿੱਚ ਅਸਫਲ ਰਹੀ ਹੈ ਅਤੇ ਇਸ ਦੀ ਬਜਾਏ ਇਸਤਗਾਸਾ ਪੱਖ ਦਾ ਮਾਮਲਾ ਸ਼ੱਕ ਦੇ ਘੇਰੇ ਵਿੱਚ ਘਿਰ ਗਿਆ ਹੈ। ਸੀਬੀਆਈ ਦੀ ਚਾਰਜਸ਼ੀਟ ਮੁਤਾਬਕ ਰਣਜੀਤ ਸਿੰਘ ਦੀ 10 ਜੁਲਾਈ 2002 ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਕਿਉਂਕਿ ਰਾਮ ਰਹੀਮ ਨੂੰ ਸ਼ੱਕ ਸੀ ਕਿ ਮ੍ਰਿਤਕ ਇੱਕ ਗੁਮਨਾਮ ਪੱਤਰ ਦੇ ਪਸਾਰ ਮਗਰ ਸੀ, ਜਿਸ ਵਿਚ ਉਸ ਦੀਆਂ ਮਹਿਲਾ ਪੈਰੋਕਾਰਾਂ ਦੇਯੌਨ ਸ਼ੋਸ਼ਣ ਦੇ ਮਾਮਲਿਆਂ ਨੂੰ ਉਜਾਗਰ ਕੀਤਾ ਗਿਆ ਸੀ।
ਅਦਾਲਤ ਨੇ ਸੀਬੀਆਈ ਦੀ ਇਸ ਦਲੀਲ ਨੂੰ ਰੱਦ ਕਰ ਦਿੱਤਾ ਕਿ ਰਣਜੀਤ ਸਿੰਘ ਦੀ ਹੱਤਿਆ ਇਸ ਲਈ ਕੀਤੀ ਗਈ ਸੀ ਕਿਉਂਕਿ ਰਾਮ ਰਹੀਮ ਆਪਣੀ ਮਹਿਲਾ ਪੈਰੋਕਾਰਾਂ ਵਿਰੁੱਧ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਉਣ ਵਾਲੀ ਇੱਕ ਗੁਮਨਾਮ ਚਿੱਠੀ ਦੇ ਪ੍ਰਸਾਰ ਤੋਂ ਨਾਰਾਜ਼ ਸੀ। ਅਦਾਲਤ ਨੇ ਆਪਣੇ 163 ਪੰਨਿਆਂ ਦੇ ਫੈਸਲੇ ਵਿੱਚ ਕਿਹਾ, ਅਜਿਹਾ ਪ੍ਰਤੀਤ ਹੁੰਦਾ ਹੈ ਕਿ ਮ੍ਰਿਤਕ ਅਤੇ ਮੁਲਜ਼ਮ ਨੰਬਰ 1 (ਰਾਮ ਰਹੀਮ) ਵਿਚਕਾਰ ਕਿਸੇ ਕਿਸਮ ਦੀ ਕੋਈ ਦੁਸ਼ਮਣੀ ਨਹੀਂ ਸੀ। ਨਾ ਹੀ ਮੁਲਜ਼ਮ ਦੇ ਮਨ ਵਿੱਚ ਮ੍ਰਿਤਕ ਨੂੰ ਖ਼ਤਮ ਕਰਨ ਲਈ ਹੋਰ ਸਹਿ ਮੁਲਜ਼ਮਾਂ ਨੂੰ ਹਦਾਇਤਾਂ ਦੇਣ ਦਾ ਕੋਈ ਇਰਾਦਾ ਸੀ।
ਅਦਾਲਤ ਨੇ ਕਿਹਾ ਕਿ ਇਸਤਗਾਸਾ ਪੱਖ ਠੋਸ ਸਬੂਤਾਂ ਰਾਹੀਂ ਇਹ ਸਾਬਤ ਨਹੀਂ ਕਰ ਸਕਿਆ ਹੈ ਕਿ ਜੂਨ, 2002 ਵਿਚ ਦੋਸ਼ੀ ਵਿਅਕਤੀ ਸਬੰਧਤ ਸਥਾਨ ‘ਤੇ ਮ੍ਰਿਤਕ ਨੂੰ ਮਿਲੇ ਸਨ ਅਤੇ ਕਥਿਤ ਪੱਤਰ ਨੂੰ ਪ੍ਰਸਾਰਿਤ ਨਾ ਕਰਨ ਦੀ ਧਮਕੀ ਦਿੱਤੀ ਸੀ। ਅਦਾਲਤ ਨੇ ਕਿਹਾ ਕਿ ਗਵਾਹਾਂ ਦੀ ਗਵਾਹੀ ਵਿੱਚ ਭੌਤਿਕ ਵਿਰੋਧਾਭਾਸ ਹਨ। ਅਦਾਲਤ ਨੇ ਗਵਾਹਾਂ ਦੇ ਬਿਆਨਾਂ ‘ਤੇ ਗੌਰ ਕਰਦਿਆਂ ਪਾਇਆ ਕਿ ਦੋਸ਼ੀ 26 ਜੂਨ 2002 ਨੂੰ ਮ੍ਰਿਤਕ ਦੇ ਘਰ ਨਹੀਂ ਗਿਆ ਸੀ ਅਤੇ ਨਾ ਹੀ ਉਕਤ ਮਿਤੀ ਨੂੰ ਮ੍ਰਿਤਕ ਨੂੰ ਕੋਈ ਧਮਕੀ ਦਿੱਤੀ ਗਈ ਸੀ। ਰਿਪੋਰਟ ਦਾ ਹਵਾਲਾ ਦਿੰਦੇ ਹੋਏ ਅਦਾਲਤ ਨੇ ਕਿਹਾ ਕਿ ਇਹ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਕਥਿਤ ਹਥਿਆਰ ਕਦੇ ਵੀ ਅਪਰਾਧ ਵਿਚ ਨਹੀਂ ਵਰਤਿਆ ਗਿਆ ਸੀ।
ਇਹ ਵੀ ਪੜ੍ਹੋ : ਪੰਜਾਬ ‘ਚ ED ਦਾ ਵੱਡਾ ਐਕਸ਼ਨ! ਰੋਪੜ, ਹੁਸ਼ਿਆਰਪੁਰ ਸਣੇ 13 ਥਾਵਾਂ ‘ਤੇ ਮਾਰੀ ਰੇਡ
ਜਾਂਚ ਵਿੱਚ ਇਹ 11 ਗਲਤੀਆਂ ਹੋਈਆਂ:
- ਸੀਬੀਆਈ ਨੇ ਅਪਰਾਧ ਵਿੱਚ ਵਰਤੀ ਗਈ ਕਾਰ ਨੂੰ ਜ਼ਬਤ ਨਹੀਂ ਕੀਤਾ
- ਸੀਬੀਆਈ ਦੇ ਤਿੰਨ ਗਵਾਹਾਂ ਨੇ ਕਿਹਾ ਕਿ ਚਾਰ ਹਥਿਆਰਬੰਦ ਆਦਮੀ ਵੇਖੇ ਗਏ ਸਨ ਪਰ ਕੋਈ ਹਥਿਆਰ ਬਰਾਮਦ ਨਹੀਂ ਹੋਇਆ।
- ਜਿਸ ਥਾਂ ‘ਤੇ ਕਤਲ ਦੀ ਯੋਜਨਾ ਬਣਾਈ ਗਈ ਸੀ, ਉਸ ਥਾਂ ਦਾ ਸਾਈਟ ਪਲਾਨ ਤਿਆਰ ਨਹੀਂ ਕੀਤਾ ਗਿਆ ਸੀ।
- ਗਵਾਹਾਂ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਰੈਸਟੋਰੈਂਟ ਵਿੱਚ ਖੁੱਲ੍ਹੇਆਮ ਕਤਲ ਦਾ ਜਸ਼ਨ ਮਨਾ ਰਹੇ ਸਨ। ਸੀਬੀਆਈ ਨੇ ਰੈਸਟੋਰੈਂਟ ਦੇ ਮਾਲਕ ਜਾਂ ਮਾਲਕਾਂ ਨਾਲ ਕੋਈ ਪੁਸ਼ਟੀ ਨਹੀਂ ਕੀਤੀ। ਨਾ ਹੀ ਉਨ੍ਹਾਂ ਨੂੰ ਗਵਾਹ ਬਣਾਇਆ।
- ਮ੍ਰਿਤਕ ਦੇ ਖੂਨ ਨਾਲ ਲੱਥਪੱਥ ਕੱਪੜੇ ਬਰਾਮਦ ਨਹੀਂ ਹੋਏ।
- ਦੋਵਾਂ ਦੋਸ਼ੀਆਂ ਦੀ ਪਛਾਣ ਪਰੇਡ ਨਹੀਂ ਕਰਵਾਈ ਗਈ।
- ਸੀਬੀਆਈ ਵੱਲੋਂ ਬਰਾਮਦ ਕੀਤੇ ਗਏ ਹਥਿਆਰਾਂ ਨੂੰ ਅਪਰਾਧ ਨਾਲ ਨਹੀਂ ਜੋੜਿਆ ਜਾ ਸਕਦਾ ਹੈ।
- ਕਤਲ ਦੀ ਸਾਜ਼ਿਸ਼ ਵਿੱਚ ਸ਼ਾਮਲ ਦੋਸ਼ੀਆਂ ਦੀ ਪਛਾਣ ਨਹੀਂ ਹੋ ਸਕੀ ਹੈ।
- ਮੌਕੇ ‘ਤੇ ਮੌਜੂਦ ਗਵਾਹ ਹਮਲਾਵਰਾਂ ਦੀ ਪਛਾਣ ਨਹੀਂ ਦੱਸ ਸਕੇ।
- ਗਵਾਹ ਨੇ 4 ਲੋਕਾਂ ਨੂੰ ਹਥਿਆਰਾਂ ਸਮੇਤ ਦੇਖਿਆ ਪਰ ਹਥਿਆਰਾਂ ਬਾਰੇ ਨਹੀਂ ਦੱਸ ਸਕਿਆ।
- ਗਵਾਹ ਨੇ ਕਿਹਾ ਕਿ ਗੋਲੀ ਨੇੜੇ ਤੋਂ ਚਲਾਈ ਗਈ ਸੀ, ਪਰ ਪੋਸਟ ਮਾਰਟਮ ਰਿਪੋਰਟ ਵਿੱਚ ਇਸ ਦਾ ਜ਼ਿਕਰ ਨਹੀਂ ਹੈ।
ਵੀਡੀਓ ਲਈ ਕਲਿੱਕ ਕਰੋ -: