WhatsApp ਦੀ ਚੈਟ ਲੌਕ ਫੀਚਰ ਉਹਨਾਂ ਚੈਟਾਂ ਲਈ ਕੰਮ ਦੀ ਹੈ ਜਿਨ੍ਹਾਂ ਨੂੰ ਤੁਸੀਂ ਵਾਧੂ ਸੁਰੱਖਿਅਤ ਰੱਖਣਾ ਚਾਹੁੰਦੇ ਹੋ। ਤੁਸੀਂ ਇਸ ਨੂੰ ਪਿੰਨ ਜਾਂ ਫਿੰਗਰਪ੍ਰਿੰਟ ਨਾਲ ਲੌਕ ਕਰ ਸਕਦੇ ਹੋ। ਵ੍ਹਾਟਸਐਪ ਪਹਿਲਾਂ ਹੀ ਐਂਡ-ਟੂ-ਐਂਡ ਐਨਕ੍ਰਿਪਸ਼ਨ ਦਿੰਦਾ ਹੈ ਜੋ ਕਿ ਕਾਫੀ ਸੁਰੱਖਿਅਤ ਹੈ, ਪਰ ਜੇਕਰ ਤੁਸੀਂ ਜ਼ਿਆਦਾ ਸੁਰੱਖਿਆ ਚਾਹੁੰਦੇ ਹੋ ਅਤੇ ਕਿਸੇ ਨੂੰ ਗਲਤੀ ਨਾਲ ਇਹ ਚੈਟ ਦਿਖਾਉਣਾ ਨਹੀਂ ਚਾਹੁੰਦੇ ਤਾਂ ਲਾਕ ਦਾ ਇਸਤੇਮਾਲ ਕਰ ਸਕਦੇ ਹੋ।
ਲੌਕ ਚੈਟ ਬਹੁਤ ਕੰਮ ਆਉਂਦੇ ਹਨ, ਪਰ ਧਿਆਨ ਦਿਓ ਕਿ ਉਹ ਸਿਰਫ਼ ਤੁਹਾਡੇ ਫ਼ੋਨ ‘ਤੇ ਕੰਮ ਕਰਦੇ ਹਨ। ਜੇਕਰ ਤੁਸੀਂ ਵੈੱਬ ਬ੍ਰਾਊਜ਼ਰ ਤੋਂ WhatsApp ਵੈੱਬ ਦੀ ਵਰਤੋਂ ਕਰਦੇ ਹੋ, ਤਾਂ ਲੌਕ ਕੀਤੀਆਂ ਚੈਟਾਂ ਆਪਣੇ ਆਪ ਹਰ ਕਿਸੇ ਲਈ ਦਿਖਾਈ ਦੇਣ ਲੱਗ ਜਾਂਦੀਆਂ ਹਨ। ਇਸ ਦਾ ਮਤਲਬ ਹੈ ਕਿ ਜੇਕਰ ਤੁਸੀਂ ਕਿਸੇ ਖਾਸ ਚੈਟ ਨੂੰ ਹਰ ਕਿਸੇ ਤੋਂ ਲੁਕਾਉਣਾ ਚਾਹੁੰਦੇ ਹੋ, ਤਾਂ ਸਿਰਫ਼ ਫ਼ੋਨ ਨੂੰ ਲਾਕ ਕਰਨਾ ਹੀ ਕਾਫ਼ੀ ਨਹੀਂ ਹੈ।
ਹਾਲਾਂਕਿ ਵ੍ਹਾਟਸਐਪ ਨੇ ਸਪੱਸ਼ਟ ਕੀਤਾ ਹੈ ਕਿ ਲਾਕਡ ਚੈਟ ਕੰਪਿਊਟਰ ‘ਤੇ ਕੰਮ ਨਹੀਂ ਕਰਦੇ ਹਨ। ਇਸ ‘ਚ ਦੱਸਿਆ ਗਿਆ ਹੈ ਕਿ ਜੇਕਰ ਤੁਸੀਂ ਵ੍ਹਾਟਸਐਪ ‘ਚ ਅਕਾਊਂਟ ਪ੍ਰੋਫਾਈਲ ਖੋਲ੍ਹਦੇ ਹੋ ਅਤੇ ਹੇਠਾਂ ਸਕ੍ਰੋਲ ਕਰਦੇ ਹੋ, ਤਾਂ ਸਾਫ ਲਿਖਿਆ ਹੋਵੇਗਾ ਕਿ ਤੁਸੀਂ ਇਸ ਡਿਵਾਈਸ ‘ਤੇ ਚੈਟ ਨੂੰ ਲਾਕ ਕੀਤਾ ਹੈ ਜਾਂ ਕਰ ਸਕਦੇ ਹੋ। ਇਹ ਤਾਂ ਹੀ ਸੰਭਵ ਹੈ ਜੇਕਰ ਤੁਸੀਂ ਆਪਣੇ ਐਂਡਰੌਇਡ ਜਾਂ ਆਈਫੋਨ ਵਿੱਚ ਚੈਟ ਲੌਕ Enable ਹੈ। ਪਰ ਚੰਗੀ ਖ਼ਬਰ ਇਹ ਹੈ ਕਿ ਵ੍ਹਾਟਸਐਪ ਨੇ ਵੈੱਬ ਕਲਾਇੰਟ ‘ਤੇ ਵੀ ਲੌਕਡ ਚੈਟਾਂ ਨੂੰ ਟੈਸਟ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਇਹ ਜਲਦੀ ਹੀ ਸਾਰਿਆਂ ਲਈ ਜਾਰੀ ਕੀਤਾ ਜਾਵੇਗਾ।
ਇਹ ਵੀ ਪੜ੍ਹੋ : Budget 2024 : ਚੰਡੀਗੜ੍ਹ ਨੂੰ ਮਿਲੀ 6513.62 ਕਰੋੜ ਰੁ. ਦੀ ਸੌਗਾਤ, ਇਸ ਖੇਤਰ ਨੂੰ ਸਭ ਤੋਂ ਵੱਧ ਰਕਮ
ਵ੍ਹਾਟਸਐਪ ‘ਤੇ ਚੈਟਿੰਗ ਲਈ ਵੈੱਬ ਐਪ ਦੀ ਵਰਤੋਂ ਕਰਨ ਵਾਲਿਆਂ ਲਈ ਇਹ ਖਬਰ ਰਾਹਤ ਵਾਲੀ ਹੈ। ਜਲਦੀ ਹੀ ਇਹ ਫੀਚਰ ਹਰ ਜਗ੍ਹਾ ਐਕਟੀਵੇਟ ਹੋ ਜਾਵੇਗਾ, ਮਤਲਬ ਕਿ ਇਹ ਆਈਫੋਨ, ਐਂਡਰਾਇਡ ਅਤੇ ਵੈੱਬ ‘ਤੇ ਵੀ ਕੰਮ ਕਰੇਗਾ। ਵ੍ਹਾਟਸਐਪ ਕੁਝ ਹੋਰ ਨਵੇਂ ਫੀਚਰਸ ‘ਤੇ ਵੀ ਕੰਮ ਕਰ ਰਿਹਾ ਹੈ, ਜਿਵੇਂ ਕਿ ਵੈੱਬ ‘ਤੇ ਸਟਿੱਕਰ ਬਣਾਉਣਾ ਅਤੇ ਡੈਸਕਟਾਪ ਐਪ ‘ਤੇ ਸਟੇਟਸ ਅਪਡੇਟਸ ਨੂੰ ਬਦਲਣਾ। ਪਿਛਲੇ ਕੁਝ ਹਫ਼ਤਿਆਂ ਵਿੱਚ ਬੀਟਾ ਟੈਸਟਰਾਂ ਦੇ ਨਾਲ ਇਨ੍ਹਾਂ ਦੋਵਾਂ ਵਿਸ਼ੇਸ਼ਤਾਵਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ –