ਭਾਰਤ ਦੇ 1983 ਵਿਸ਼ਵ ਕੱਪ ਜੇਤੂ ਟੀਮ ਖਿਡਾਰੀ ਕ੍ਰਿਸ ਸ਼੍ਰੀਕਾਂਤ ਦਾ ਮੰਨਣਾ ਹੈ ਕਿ ਆਲਰਾਊਂਡਰ ਰਵਿੰਦਰ ਜਡੇਜਾ 2023 ਦੇ ਵਿਸ਼ਵ ਕੱਪ ਵਿੱਚ ਉਹ ਭੂਮਿਕਾ ਨਿਭਾ ਸਕਦੇ ਹਨ ਜੋ ਯੁਵਰਾਜ ਸਿੰਘ ਨੇ 2011 ਵਿੱਚ ਭਾਰਤ ਲਈ ਨਿਭਾਈ ਸੀ । ਸ਼੍ਰੀਕਾਂਤ ਦੇ ਮੁਤਾਬਕ ਭਾਰਤ ਨੂੰ ਤੀਜੀ ਵਾਰ ਵਨਡੇ ਵਿਸ਼ਵ ਕੱਪ ਜਿਤਾਉਣ ਦੇ ਲਈ ਜਡੇਜਾ ਅਤੇ ਅਕਸ਼ਰ ਪਟੇਲ ਵਰਗੇ ਆਲਰਾਊਂਡਰਾਂ ਨੂੰ ਅਹਿਮ ਪ੍ਰਦਰਸ਼ਨ ਕਰਨਾ ਹੋਵੇਗਾ।
ਨਿਊਜ਼ ਚੈਨਲ ਨਾਲ ਗੱਲਬਾਤ ਦੌਰਾਨ ਸਾਬਕਾ ਕ੍ਰਿਕਟਰ ਨੇ ਕਿਹਾ ਕਿ ਭਾਰਤੀ ਹਾਲਾਤਾਂ ਵਿੱਚ ਕੁਝ ਵਿਕਟਾਂ ਬਹੁਤ ਜ਼ਿਆਦਾ ਟਰਨ ਲੈਣਗੀਆਂ । ਇਹ ਆਸਟਰੇਲੀਆ ਵਾਂਗ ਉਛਾਲ ਭਰੀਆਂ ਜਾਂ ਇੰਗਲੈਂਡ ਦੀ ਤਰ੍ਹਾਂ ਗਤੀਸ਼ੀਲ ਨਹੀਂ ਹੋਣਗੀਆਂ । ਭਾਰਤ ਘਰੇਲੂ ਹਾਲਾਤਾਂ ਦਾ ਆਦੀ ਹੈ ਅਤੇ ਇਹ ਭਾਰਤੀਆਂ ਲਈ ਇਹ ਸਭ ਤੋਂ ਵੱਡਾ ਫਾਇਦਾ ਹੈ। 2011 ਵਿਸ਼ਵ ਕੱਪ ਵਿੱਚ ਅਸੀਂ ਬਹੁਤ ਸਾਰੇ ਆਲਰਾਊਂਡਰਾਂ ਨੂੰ ਖੇਡਦੇ ਦੇਖਿਆ।
ਇਹ ਵੀ ਪੜ੍ਹੋ: ਹੁਸ਼ਿਆਰਪੁਰ ‘ਚ ਰਿਸ਼ਵਤ ਲੈਂਦਿਆਂ ਪਟਵਾਰੀ ਕਾਬੂ, ਵਿਜੀਲੈਂਸ ਨੇ 2,000 ਰੁਪਏ ਲੈਂਦਿਆਂ ਦਬੋਚਿਆ
1983 ਦੇ ਵਿਸ਼ਵ ਚੈਂਪੀਅਨ ਕੇਐਸ ਸ੍ਰੀਕਾਂਤ ਨੇ 2011 ਦੇ ਵਿਸ਼ਵ ਕੱਪ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਸਾਡੇ ਕੋਲ ਇੱਕ ਸ਼ਾਨਦਾਰ ਟੀਮ ਸੀ, ਜਿਸ ਦੀ ਅਗਵਾਈ (ਐਮਐਸ) ਧੋਨੀ ਨੇ ਵੀ ਕੀਤੀ ਸੀ, ਅਤੇ ਉਸ ਸਮੇਂ ਸਾਡੇ ਕੋਲ ਯੁਵਰਾਜ ਸਿੰਘ ਸੀ। ਮੇਰਾ ਮੰਨਣਾ ਹੈ ਕਿ ਰਵਿੰਦਰ ਜਡੇਜਾ ਉਹੀ ਕਰੇਗਾ ਜੋ ਯੁਵਰਾਜ ਸਿੰਘ ਨੇ 2011 ਵਿਸ਼ਵ ਕੱਪ ਵਿੱਚ ਕੀਤਾ ਸੀ। ਮੈਨੂੰ ਯਕੀਨ ਹੈ ਕਿ ਜੇ ਭਾਰਤ ਨੇ 2023 ਵਿਸ਼ਵ ਕੱਪ ਜਿੱਤਣਾ ਹੈ ਤਾਂ ਜਡੇਜਾ ਅਤੇ ਅਕਸ਼ਰ ਪਟੇਲ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਣਗੇ।
ਦੱਸ ਦੇਈਏ ਕਿ ਵਨਡੇ ਵਿਸ਼ਵ ਕੱਪ 2023 ਦਾ ਸ਼ੈਡਿਊਲ ਹਾਲ ਹੀ ਵਿੱਚ ICC ਵੱਲੋਂ ਜਾਰੀ ਕੀਤਾ ਗਿਆ ਸੀ। ਜਿਸ ਦੇ ਅਨੁਸਾਰ ਇਹ ਟੂਰਨਾਮੈਂਟ 5 ਅਕਤੂਬਰ 2023 ਤੋਂ ਸ਼ੁਰੂ ਹੋਵੇਗਾ ਅਤੇ ਇਸਦਾ ਫਾਈਨਲ ਮੈਚ 29 ਨਵੰਬਰ 2023 ਨੂੰ ਖੇਡਿਆ ਜਾਵੇਗਾ। ਭਾਰਤੀ ਟੀਮ ਆਪਣਾ ਪਹਿਲਾ ਮੈਚ 8 ਅਕਤੂਬਰ ਨੂੰ ਆਸਟ੍ਰੇਲੀਆ ਖਿਲਾਫ ਖੇਡੇਗੀ।
ਵੀਡੀਓ ਲਈ ਕਲਿੱਕ ਕਰੋ -: