ਫਿਲੌਰ ਦੇ ਨੇੜਲੇ ਪਿੰਡ ਵਿਚ ਦੋ ਬੱਚਿਆਂ ਦੇ ਪਿਓ ਵੱਲੋਂ ਬਾਰ੍ਹਵੀਂ ਚ ਪੜ੍ਹਨ ਵਾਲੀ ਨਾਬਾਲਗ ਦੇ ਘਰ ਵਿਚ ਦਰਮਿਆਨੀ ਰਾਤ ਨੂੰ ਜਬਰੀ ਦਾਖ਼ਲ ਹੋ ਕੇ ਜਬਰ ਜਨਾਹ ਕਰਨ ਦੀ ਖਬਰ ਸਾਹਮਣੇ ਆਈ ਹੈ। ਸੂਚਨਾ ਮੁਤਾਬਕ ਨੇੜਲੇ ਪਿੰਡ ਦੀ ਰਹਿਣ ਵਾਲੀ ਪੀੜਤ ਲੜਕੀ ਦੀ ਮਾਂ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਉਸ ਦੀ ਛੋਟੀ ਬੇਟੀ 17 ਸਾਲ ਦੀ ਹੈ ਤੇ ਉਹ 12 ਵਿੱਚ ਪੜ੍ਹਦੀ ਹੈ ਜੋ ਦੇਰ ਰਾਤ ਤੱਕ ਪੜ੍ਹਦੀ ਹੈ ਜਿਸ ਕਾਰਨ ਕੁਝ ਦਿਨਾਂ ਤੋਂ ਇਕੱਲੀ ਕਮਰੇ ਵਿੱਚ ਸੌਂ ਰਹੀਆਂ ਸਨ।
ਇਸ ਗੱਲ ਦਾ ਪਤਾ ਉਨ੍ਹਾਂ ਦੇ ਮੁਹੱਲੇ ਵਿਚ ਰਹਿਣ ਵਾਲੇ ਪੱਪੂ ਸਿੰਘ ਨੂੰ ਲੱਗਿਆ ਜੋ ਬੀਤੇ ਦਿਨੀਂ ਦਰਮਿਆਨੀ ਰਾਤ ਨੂੰ ਇਕ ਵਜੇ ਪੱਪੂ ਸਿੰਘ ਕੰਧ ਟੱਪ ਕੇ ਉਨ੍ਹਾਂ ਦੇ ਘਰ ਵਿਚ ਦਾਖਲ ਹੋ ਗਿਆ ਅਤੇ ਛੋਟੀ ਬੇਟੀ ਨਾਲ ਜਬਰ ਜਨਾਹ ਕੀਤਾ ਬੱਚੀ ਦੇ ਰੋਣ ਦੀ ਆਵਾਜ਼ ਸੁਣ ਕੇ ਜਦੋਂ ਉਹ ਉਸ ਦੇ ਕਮਰੇ ਵੱਲ ਗਏ ਤਾਂ ਪੱਪੂ ਸਿੰਘ ਉਨ੍ਹਾਂ ਨੂੰ ਧੱਕਾ ਦੇ ਕੇ ਘਰ ਦੀ ਛੱਤ ਤੇ ਚੜ੍ਹ ਗਿਆ ਤੇ ਜਿੱਥੇ ਉਸ ਨੇ ਛੱਤ ਦੇ ਉੱਪਰੋਂ ਥੱਲੇ ਛਾਲ ਮਾਰ ਦਿੱਤੀ ਜਿਸ ਨਾਲ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ ਤੇ ਪਹੁੰਚ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਇਸ ਮੌਕੇ ਮੁੱਖ ਅਫ਼ਸਰ ਥਾਣਾ ਸੰਜੀਵ ਕਪੂਰ ਨੇ ਦੱਸਿਆ ਕਿ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਉਸ ਦੇ ਉੱਪਰ ਜਬਰ ਜਨਾਹ ਦਾ ਪਰਚਾ ਦਰਜ ਕਰ ਦਿੱਤਾ ਤੇ ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਸ਼ੀ ਨੇ ਦੁਸ਼ਕਰਮ ਕਰਨ ਤੋਂ ਬਾਅਦ ਕੋਠੇ ਤੇ ਚੜ੍ਹ ਕੇ ਛਾਲ ਮਾਰ ਦਿੱਤੀ ਜਿਸ ਕਾਰਨ ਉਸ ਨੂੰ ਗੰਭੀਰ ਸੱਟ ਲੱਗੀ ਹੈ ਤੇ ਉਸ ਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।