1 Covid-19 patients were : ਸੂਬੇ ਦੇ ਜਿਲ੍ਹਾ ਫਾਜਿਲਕਾ ਵਿਖੇ ਇਕ 25 ਸਾਲਾ ਨੌਜਵਾਨ ਦੀ ਰਿਪੋਰਟ ਪਾਜੀਟਿਵ ਆਈ ਹੈ। ਇਹ ਨੌਜਵਾਨ ਦਿੱਲੀ ਦੇ ਗੁੜਗਾਓ ਵਿਖੇ ਕੰਮ ਕਰਦਾ ਸੀ ਤੇ 5 ਮਈ ਨੂੰ ਹੀ ਵਾਪਸ ਅਬੋਹਰ ਆਇਆ ਸੀ। ਇਸ ਦੀ ਜਾਣਕਾਰੀ ਸਿਵਲ ਸਰਜਨ ਡਾ. ਹਰਚੰਦ ਸਿੰਘ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਦਿੱਲੀ ਤੋਂ ਪਰਤਣ ਦੇ ਬਾਅਦ ਉਕਤ ਨੌਜਵਾਨ ਦੇ ਸੈਂਪਲ ਟੈਸਟ ਲਈ ਭੇਜੇ ਗਏ। ਜਿਸ ਦੀ ਰਿਪੋਰਟ ਐਤਵਾਰ ਰਾਤ ਨੂੰ ਆਈ। ਰਿਪੋਰਟ ਪਾਜੀਟਿਵ ਆਉਣ ‘ਤੇ ਨੌਜਵਾਨ ਨੂੰ ਆਈਸੋਲੇਸ਼ਨ ਵਾਰਡ ਵਿਚ ਭਰਤੀ ਕਰਵਾਇਆ ਗਿਆ ਹੈ। ਇਸ ਤਰ੍ਹਾਂ ਫਾਜਿਲਕਾ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 40 ਹੋ ਗਈ ਹੈ। ਇਸੇ ਤਰ੍ਹਾਂ ਮੋਗਾ ਵਿਖੇ ਅੱਜ 2 ਪਾਜੀਟਿਵ ਕੇਸ ਸਾਹਮਣੇ ਆਏ ਹਨ। ਮੋਗਾ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਦਿਨੋ-ਦਿਨ ਵਧ ਰਹੀ ਹੈ ਜਿਸ ਕਾਰਨ ਲੋਕਾਂ ਵਿਚ ਖੌਫ ਦਾ ਮਾਹੌਲ ਬਣਿਆ ਹੋਇਆ ਹੈ।
ਸੂਬੇ ਵਿਚ ਕੋਰੋਨਾ ਦੇ ਮਾਮਲਿਆਂ ਵਿਚ 2 ਦਿਨ ਤਾਂ ਰਾਹਤ ਮਿਲੀ ਪਰ ਐਤਵਾਰ ਨੂੰ ਦੁਬਾਰਾ ਇਸ ਵਿਚ ਇਕੋਦਮ ਵਾਧਾ ਹੋ ਗਿਆ। ਐਤਵਾਰ ਨੂੰ ਪੰਜਾਬ ਵਿਚ 108 ਨਵੇਂ ਮਾਮਲੇ ਸਾਹਮਣੇ ਆਏ। ਇਸ ਤਰ੍ਹਾਂ ਸੂਬੇ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ 1880 ਹੋ ਗਈ ਹੈ। ਸ਼ਨੀਵਾਰ ਤਕ ਪੰਜਾਬ ਵਿਚ ਲਗਭਗ 1792 ਮਾਮਲੇ ਸਨ। ਐਤਵਾਰ ਨੂੰ ਰੋਪੜ ਵਿਖੇ ਸਭ ਤੋਂ ਵਧ 46, ਫਤਿਹਗੜ੍ਹ ਸਾਹਿਬ ’ਚ 20, ਮਾਨਸਾ ਤੇ ਗੁਰਦਾਸਪੁਰ ’ਚ 12-12, ਅੰਮ੍ਰਿਤਸਰ ’ਚ 8, ਜਲੰਧਰ ’ਚ 6, ਕਪੂਰਥਲਾ ’ਚ 3 ਤੇ ਲੁਧਿਆਣਾ ਵਿਚ 1 ਕੋਰੋਨਾ ਪਾਜੀਟਿਵ ਕੇਸ ਆਇਆ। ਪੰਜਾਬ ਵਿਚ ਐਤਵਾਰ ਤਕ 40962 ਮਰੀਜਾਂ ਦੇ ਟੈਸਟ ਕੀਤੇ ਗਏ ਜਿਨ੍ਹਾਂ ਵਿਚੋਂ 3845 ਟੈਸਟਾਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।