ਮਾਸਕੋ ਤੋਂ ਪਰਤੇ ਪੰਜਾਬੀ ਨੌਜਵਾਨ ਜਗਦੀਪ ਕੁਮਾਰ ਨੇ ਵੱਡੇ ਖੁਲਾਸੇ ਕੀਤੇ ਹਨ। ਉੁਸ ਨੇ ਰੂਸ ਫੌਜ ‘ਚ ਭਰਤੀ 10 ਭਾਰਤੀਆਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜਾਨ ਗਵਾਉਣ ਵਾਲਿਆਂ ‘ਚ 3 ਪੰਜਾਬੀ ਵੀ ਸ਼ਾਮਲ ਹਨ।
ਦੱਸ ਦੇਈਏ ਕਿ ਜਗਦੀਪ ਕੁਮਾਰ ਆਪਣੇ ਭਰਾ ਨੂੰ ਲੱਭਣ ਲਈ 2 ਵਾਰ ਰੂਸ ਜਾ ਚੁੱਕਿਆ ਹੈ। ਜਗਦੀਪ ਕੁਮਾਰ ਨੇ MP ਸੰਤ ਸੀਚੇਵਾਲ ਨਾਲ ਵੀ ਮੁਲਾਕਾਤ ਕੀਤੀ ਹੈ ਤੇ ਭਰਾ ਮਨਦੀਪ ਸਣੇ ਰੂਸ ‘ਚ ਫਸੇ ਬਾਕੀ ਭਾਰਤੀਆਂ ਦੀ ਸੁਰੱਖਿਅਤ ਵਾਪਸੀ ਲਈ ਮੰਗ ਪੱਤਰ ਦਿੱਤਾ ਸੀ ਜਿਸ ਮਗਰੋਂ ਸੰਤ ਸੀਂਚੇਵਾਲ ਨੇ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕਰਕੇ ਰੂਸ ਵਿਚ ਫਸੇ ਨੌਜਵਾਨਾਂ ਦੀ ਸੁਰੱਖਿਅਤ ਵਾਪਸੀ ਲਈ ਪੱਤਰ ਦਿੱਤਾ ਸੀ। ਸੰਤ ਸੀਚੇਵਾਲ ਵੱਲੋਂ ਕੀਤੀ ਕਾਰਵਾਈ ਸਦਕਾ ਕਿੰਨੇ ਹੀ ਭਾਰਤੀ ਬੱਚੇ ਸੁਰੱਖਿਅਤ ਆਪਣੇ ਪਰਿਵਾਰਾਂ ਵਿੱ’ਚ ਪਹੁੰਚ ਗਏ ਹਨ ਪਰ ਮੇਰੇ ਭਰਾ ਦਾ ਪਤਾ ਨਹੀਂ ਲੱਗ ਸਕਿਆ।
ਇਹ ਵੀ ਪੜ੍ਹੋ :ਗਾਇਕ ਜਸਬੀਰ ਜੱਸੀ ਵੱਲੋਂ ਕੀਰਤਨ ਕਰਨ ‘ਤੇ ਜਥੇਦਾਰ ਨੇ ਜਤਾਇਆ ਇਤਰਾਜ਼, ਸਿੱਖ ਰਹਿਤ ਮਰਿਆਦਾ ਦਾ ਦਿੱਤਾ ਹਵਾਲਾ
ਆਪਣੇ ਭਰਾ ਮਨਦੀਪ ਨੂੰ ਲੱਭਣ ਲਈ ਮੈਂ 2 ਵਾਰ ਰਸ਼ੀਆ ਜਾ ਚੁੱਕਾ ਹੈ। ਰਸ਼ੀਆ ਜਾਣ ਲਈ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨੇ ਉਹਨਾਂ ਨੂੰ ਟਿਕਟਾਂ ਵੀ ਕਰਵਾ ਕੇ ਦਿੱਤੀਆਂ ਤੇ ਇੱਕ ਪੱਤਰ ਵੀ ਦਿੱਤਾ ਸੀ, ਤਾਂ ਜੋ ਰਸ਼ੀਆ ‘ਚ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਪਹਿਲੀ ਵਾਰ ਮੈਂ 21 ਦਿਨ ਰੂਸ ਵਿਚ ਰਿਹਾ ਤੇ ਦੂਜੀ ਵਾਰ 2 ਮਹੀਨੇ ਤੱਕ ਰਸ਼ੀਆ ਵਿਚ ਰਹਿ ਕੇ ਇਹ ਸਾਰੀ ਜਾਣਕਾਰੀ ਹਾਸਲ ਕਰ ਸਕਿਆ ਹਾਂ। ਜਗਦੀਪ ਕੁਮਾਰ ਨੇ ਮੰਗ ਕੀਤੀ ਕਿ ਰਸ਼ੀਆ ਦੀ ਫੌਜ ‘ਚ ਭਰਤੀ ਹੋ ਰਹੇ ਭਾਰਤੀ ਨੌਜਵਾਨਾਂ ਤੇ ਮੁਕੰਮਲ ਰੋਕ ਲਗਾਵੇ।
ਵੀਡੀਓ ਲਈ ਕਲਿੱਕ ਕਰੋ -:
























