ਹਵਾਬਾਜ਼ੀ ਖੇਤਰ ਦੇ ਰੈਗੂਲੇਟਰ ਡੀਜੀਸੀਏ ਨੇ ਯਾਤਰੀਆਂ ਨੂੰ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕਰਨ ਨਾਲ ਸਬੰਧਤ ਮਾਪਦੰਡਾਂ ਦੀ ਪਾਲਣਾ ਨਾ ਕਰਨ ਲਈ ਏਅਰ ਇੰਡੀਆ ‘ਤੇ 10 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਡੀਜੀਸੀਏ ਨੇ ਕਿਹਾ ਕਿ ਦਿੱਲੀ, ਕੋਚੀ ਤੇ ਬੇਂਗਲੁਰੂ ਦੇ ਹਵਾਈ ਅੱਡਿਆਂ ‘ਤੇ ਏਅਰ ਇੰਡੀਆ ਦੀਆਂ ਇਕਾਈਆਂ ਦਾ ਨਿਰੀਖਣ ਕਰਨ ਦੇ ਬਾਅਦ ਦੇਖਿਆ ਗਿਆ ਕਿ ਏਅਰਲਾਈਨ ਸਿਵਲ ਏਵੀਏਸ਼ਨ ਪ੍ਰੋਵਿਜ਼ਨ (CAR) ਦਾ ਸਹੀ ਢੰਗ ਨਾਲ ਪਾਲਣ ਨਹੀਂ ਕਰ ਰਹੀ ਹੈ।
ਇਸ ਸਬੰਧੀ ਏਅਰ ਇੰਡੀਆ ਨੂੰ 3 ਨਵੰਬਰ ਨੂੰ ਰੈਗੂਲੇਟਰੀ ਵੱਲੋਂ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤਾ ਗਿਆ ਸੀ। ਡੀਜੀਸੀਏ ਨੇ ਕਿਹਾ ਕਿ ਨੋਟਿਸ ‘ਤੇ ਏਅਰ ਇੰਡੀਆ ਤੋਂ ਮਿਲੇ ਜਵਾਬ ਦੇ ਆਧਾਰ ‘ਤੇ ਇਹ ਦੇਖਿਆ ਗਿਆ ਕਿ ਉਹ ਯਾਤਰੀਆਂ ਨੂੰ ਸਹੂਲਤਾਂ ਦੇਣ ਲਈ ਮਾਪਦੰਡਾਂ ਨਾਲ ਸਬੰਧਤ CAR ਦਾ ਪਾਲਣ ਨਹੀਂ ਕਰ ਰਹੀ ਹੈ।ਇਸੇ ਲਈ ਏਅਰਲਾਈਨ ‘ਤੇ 10 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।
ਇਹ ਵੀ ਪੜ੍ਹੋ : ਚੰਡੀਗੜ੍ਹ ਦੀ ਅਦਾਲਤ ਵੱਲੋਂ ਜਗਤਾਰ ਸਿੰਘ ਹਵਾਰਾ ਨੂੰ ਵੱਡੀ ਰਾਹਤ, RDX ਮਾਮਲੇ ‘ਚ ਹੋਏ ਬਰੀ
ਏਅਰ ਇੰਡੀਆ ‘ਤੇ ਉਡਾਣਾਂ ਵਿਚ ਦੇਰੀ ਹੋਣ ‘ਤੇ ਯਾਤਰੀਆਂ ਨੂੰ ਹੋਟਲ ਵਿਚ ਠਹਿਰਾਉਣ, ਕੌਮਾਂਤਰੀ ਉਡਾਣਾਂ ਵਿਚ ਸੁਵਿਧਾਨਜਕ ਸੀਟਾਂ ਨਾ ਮਿਲ ਸਕਣ ਵਾਲੇ ਯਾਤਰੀਆਂ ਨੂੰ ਮੁਆਵਜ਼ਾ ਦੇਣ ਤੇ ਗਰਾਊਂਡ ਸਟਾਫ ਦੀ ਉਚਿਤ ਸਿਖਲਾਈ ਨਾਲ ਸਬੰਧਤ ਮਿਆਰਾਂ ਵੱਲ ਧਿਆਨ ਦੀ ਘਾਟ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ : –