10 PCS officers reported : ਚੰਡੀਗੜ੍ਹ : ਪੰਜਾਬ ਵਿਚ ਕੋਰੋਨਾ ਵਾਇਰਸ ਦਾ ਪ੍ਰਕੋਪ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਲਗਾਤਾਰ ਇਸ ਦੇ ਮਾਮਲਿਆਂ ਵਿਚ ਵਾਧਾ ਹੁੰਦਾ ਜਾ ਰਿਹਾ ਹੈ। ਬੀਤੇ ਦਿਨ ਸੂਬੇ ਵਿਚ ਕੋਰੋਨਾ ਦੇ 206 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਪੀਸੀਐਸ ਅਧਿਕਾਰੀ ਵੀ ਕੋਰੋਨਾ ਦੀ ਲਪੇਟ ਵਿਚ ਆ ਗਏ ਹਨ। ਦੱਸਣਯੋਗ ਹੈ ਕਿ ਪੀਸੀਐਸ ਐਸੋਸੀਏਸ਼ਨ ਦੇ ਪ੍ਰਧਾਨ ਰਕੇਸ਼ ਗੁਪਤਾ ਸਮੇਤ 10 ਪੀਸੀਐਸ ਅਧਿਕਾਰੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ।
ਜ਼ਿਕਰਯੋਗ ਹੈ ਕਿ ਜਿਨ੍ਹਾਂ ਕੋਰੋਨਾ ਪਾਜ਼ੀਟਿਵ ਆਏ ਪੀਸੀਐਸ ਅਧਿਕਾਰੀਆਂ ਵਿਚ ਰਕੇਸ਼ ਗੁਪਤਾ, ਪਵਿੱਤਰ ਸਿੰਘ , ਨੀਰੂ ਕਟਿਆਲ ,ਸੰਦੀਪ ਗੜਾ, ਅਬੀਕੇਸ਼ ਕੁਮਾਰ , ਅਮਿਤ ਕੁਮਾਰ ,ਜਗਦੀਪ ਸਹਿਗਲ , ਪੰਕਜ ਗਰਗ , ਗੁਰਵਿੰਦਰ ਸਿੰਘ ਜੋਹਲ , ਜਰਨਲ ਅਮਰਜੀਤ ਸਿੰਘ ਬੈਂਸ ਸ਼ਾਮਲ ਹਨ। ਪੀਸੀਐਸਐਸੋਸੀਏਸ਼ਨ ਵਲੋਂ 3 ਜੁਲਾਈ ਨੂੰ ਫਰੀਦਕੋਟ ਦੇ ਆਰਟੀਏ ਤਰਸੇਮ ਚੰਦ ’ਤੇ ਮਾਮਲਾ ਦਰਜ ਹੋਣ ਖਿਲਾਫ ਚੰਡੀਗੜ੍ਹ ਦੇ ਇਕ ਹੋਟਲ ਵਿਚ ਇਕ ਬੈਠਕ ਸੱਦੀ ਗਈ ਸੀ । ਜਿਸ ਵਿਚ 38 ਤੋਂ 40 ਪੀ ਸੀ ਐਸ ਅਧਿਕਾਰੀ ਬੈਠਕ ਵਿਚ ਸ਼ਾਮਿਲ ਹੋਏ ਸਨ।
ਮੀਟਿੰਗ ਵਿਚ ਸ਼ਾਮਲ ਹੋਣ ਵਾਲੇ ਤਿੰਨ ਅਫਸਰਾਂ ਦੀ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਇਨ੍ਹਾਂ ਸਾਰਿਆਂ ਦੇ ਟੈਸਟ ਕਰਵਾਏ ਗਏ ਸਨ, ਜਿਨ੍ਹਾਂ ਵਿਚੋਂ 10 ਪੀ ਸੀ ਐਸ ਅਧਿਕਾਰੀਆ ਦੀ ਕੋਰੋਨਾ ਪੌਜੇਟਿਵ ਆ ਗਈ ਹੈ, ਜਦਕਿ ਪੰਜ ਦੀ ਰਿਪੋਰਟ ਨੈਗੇਟਿਵ ਆਈ ਹੈ। ਇਨ੍ਹਾਂ ਮਾਮਲਿਆਂ ਦੀ ਪੁਸ਼ਟੀ ਸਿਹਤ ਵਿਭਾਗ ਦੇ ਅਡਿਸ਼ਨਲ ਮੁੱਖ ਸਕੱਤਰ ਅਨੁਰਾਗ ਅਗਰਵਾਲ ਵੱਲੋਂ ਕੀਤੀ ਗਈ। ਇਥੇ ਦੱਸ ਦੇਈਏ ਕਿ ਇਨ੍ਹਾਂ ਤੋਂ ਇਲਾਵਾ ਬਠਿੰਡਾ ਦੇ ਅਡਿਸ਼ਨਲ ਜ਼ਿਲਾ ਤੇ ਸੈਸ਼ਨ ਜੱਜ ਤੋਂ ਇਲਾਵਾ ਜਲੰਧਰ ਵਿਚ ਤਾਇਨਾਤ ਜਿਊਡੀਸ਼ੀਅਲ ਮੈਜਿਸਟ੍ਰੇਟ ਤੇ ਹਰਿਆਣਾ ਦੇ ਨੂੰਹ ਮੇਵਾਤ ਦੀ ਅਦਾਲਤ ਦੇ 11 ਅਧਿਕਾਰੀਆਂ ਦੀ ਰਿਪੋਰਟ ਵੀ ਕੋਰੋਨਾ ਪਾਜ਼ੀਟਿਵ ਆਈ ਹੈ।