ਜ਼ਿਲ੍ਹਾ ਤਰਨ ਤਾਰਨ ਦੇ ਅਧੀਨ ਆਉਂਦੇ ਪਿੰਡ ਭਰੋਵਾਲ ਤੋਂ 10 ਸਾਲਾ ਬੱਚਾ ਜੋ ਕਿ ਯਾਰਾਂ ਦੋਸਤਾਂ ਦੇ ਨਾਲ ਖੇਡਣ ਗਿਆ ਸੀ, ਦੇ ਗੁੰਮ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਲੜਕੇ ਦੀ ਮਾਂ ਨੇ ਦੱਸਿਆ ਕਿ ਮੇਰਾ ਲੜਕਾ ਗੁਰਮਾਨਦੀਪ ਸਿੰਘ ਪੁੱਤਰ ਦਲਬੀਰ ਸਿੰਘ ਉਮਰ ਤਕਰੀਬਨ 10 ਕੁ ਸਾਲ ਜੋ ਬੀਤੇ ਕੱਲ੍ਹ ਸਾਮ ਤਿੰਨ ਕੁ ਵਜੇ ਘਰੋ ਬਾਹਰ ਯਾਰਾ ਦੋਸਤਾਂ ਨਾਲ ਖੇਡਣ ਲਈ ਗਿਆ ਸੀ ਜੋ ਬਾਅਦ ਵਿੱਚ ਘਰ ਵਿੱਚ ਨਹੀਂ ਆਇਆ।
ਉਨ੍ਹਾਂ ਕਿਹਾ ਕਿ ਜਦੋਂ ਨਾਲ ਖੇਡਣ ਲਈ ਗਏ ਬੱਚਿਆਂ ਨੂੰ ਪੁੱਛਿਆ ਕਿ ਗੁਰਮਾਨਦੀਪ ਕਿਥੇ ਹੈ ਤਾਂ ਉਹਨਾਂ ਦਾ ਕਹਿਣਾ ਕਿ ਅਸੀਂ ਨਹਿਰ ‘ਤੇ ਨਹਾਉਣ ਗਏ ਸੀ ਤਾਂ ਗੁਰਮਾਨਦੀਪ ਨਹਿਰ ਵਿੱਚੋਂ ਬਾਹਰ ਨਹੀਂ ਆਇਆ। ਉਨ੍ਹਾਂ ਕਿਹਾ ਕਿ ਜਿਸ ਤੋਂ ਬਾਅਦ ਅਸੀਂ ਪ੍ਰਸਾਸਨ ਨੂੰ ਦੱਸਿਆ ਤਾਂ ਤਰੁੰਤ ਸਾਡੇ ਲੜਕੇ ਨੂੰ ਲੱਭਣ ਵਿੱਚ ਪ੍ਰਸ਼ਾਸਨ ਸਾਡੀ ਮਦਦ ਕਰ ਰਿਹਾ। ਉਨ੍ਹਾਂ ਮੰਗ ਕੀਤੀ ਕਿ ਸਾਡਾ ਲੜਕਾ ਸਹੀ ਸਲਾਮਤ ਮਿਲ ਜਾਵੇ ਇਸ ਘਟਨਾ ਸੁਣਨ ਤੋਂ ਬਾਅਦ ਸਾਰੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ।
ਵੀਡੀਓ ਲਈ ਕਲਿੱਕ ਕਰੋ -:
























