ਕਰਨਾਟਕ ਵਿਚ ਇਕ ਧਾਰਮਿਕ ਆਯੋਜਨ ਦੌਰਾਨ ਵੱਡਾ ਹਾਦਸਾ ਹੋਣੋਂ ਟਲ ਗਿਆ। ਇਥੇ ਧਾਰਮਿਕ ਤੇ ਸੰਸਕ੍ਰਿਤਕ ਪ੍ਰੋਗਰਾਮ ਲਈ ਬਣਾਇਆ ਗਿਆ 100 ਫੁੱਟ ਤੋਂ ਜ਼ਿਆਦਾ ਉੱਚਾ ਰੱਥ ਅਚਾਨਕ ਟੁੱਟ ਕੇ ਡਿੱਗ ਗਿਆ। ਰੱਥ ਦੇ ਆਸ-ਪਾਸ 10,000 ਦੇ ਲਗਭਗ ਸ਼ਰਧਾਲੂ ਸਨ।
ਗਨੀਮਤ ਰਹੀ ਕਿ ਰੱਥ ਨੂੰ ਡਿੱਗਦਾ ਦੇਖ ਸ਼ਰਧਾਲੂਆਂ ਦੀ ਭੀੜ ਉਸ ਦੇ ਟੁੱਟ ਕੇ ਡਿੱਗਣ ਵਾਲੀ ਜਗ੍ਹਾ ਤੋਂ ਸਮਾਂ ਰਹਿੰਦੇ ਹਟਣ ਵਿਚ ਸਫਲ ਰਹੀ। ਘਟਨਾ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ।
ਘਟਨਾ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਰੂਹ ਕੰਬਾਉਣ ਵਾਲੇ ਇਸ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ 100 ਫੁੱਟ ਤੋਂ ਵੱਧ ਉੱਚਾ ਰੱਥ ਅਚਾਨਕ ਟੁੱਟ ਜਾਂਦਾ ਹੈ ਤੇ ਡਿੱਗਣ ਲੱਗਦਾ ਹੈ ਜਿਸ ਨਾਲ ਮਿੱਟੀ ਦਾ ਗੁਬਾਰ ਉਠਦਾ ਹੈ ਤੇ ਲੋਕਾਂ ਨੂੰ ਬਚਣ ਲਈ ਇਧਰ-ਉਧਰ ਦੌੜਦੇ ਦੇਖਿਆ ਜਾ ਸਕਦਾ ਹੈ।
ਦੇਖੋ ਵੀਡੀਓ : BIG BREAKING: ਤੜਕੇ-ਤੜਕੇ ਡਿੱਗ ਗਈ ਮੰਦਿਰ ਦੀ ਪ੍ਰਤੀਮਾ, ਮੌਕੇ ‘ਤੇ ਪਈਆਂ ਭਾਜੜਾਂ
ਜਾਣਕਾਰੀ ਮੁਤਾਬਕ ਹੁਸਕੁਰ ਮੁਦੱਰਮਾ ਮੰਦਰ ਮੇਲੇ ਲਈ ਰੱਥ ਬਣਾਇਆ ਗਿਆ ਹੈ। ਇਹ ਆਯੋਜਨ ਹਰ ਸਾਲ ਬੇਂਗਲੁਰੂ ਦੇ ਨੇੜੇ ਅਨੇਕਲ ਵਿਚ ਆਯੋਜਿਤ ਕੀਤਾ ਜਾਂਦਾ ਹੈ। ਅਜਿਹੇ ਚਾਰ ਰੱਥਾਂ ਨੂੰ ਬੈਲਾਂ ਤੇ ਟਰੈਕਟਰਾਂ ਜ਼ਰੀਏ ਖਿੱਚ ਕੇ ਸ਼ਹਿਰ ਵਿਚ ਲਿਜਾਇਆ ਜਾ ਰਿਹਾ ਸੀ ਉਸੇ ਸਮੇਂ ਉਨ੍ਹਾਂ ਵਿਚੋਂ ਇਕ ਰੱਥ ਝੁਕਣ ਲੱਗਾ ਤੇ ਟੁੱਟ ਕੇ ਡਿੱਗਣ ਨਾਲ ਹਾਦਸਾ ਵਾਪਰ ਗਿਆ। ਰੱਥ ਦੇ ਡਿਗਣ ਨਾਲ ਬਿਜਲੀ ਦਾ ਖੰਭਾ ਵੀ ਨਾਲ ਹੀ ਡਿੱਗ ਗਿਆ। ਦੁਰਘਟਨਾ ਕਾਰਨ ਰੱਥ ਨੂੰ ਖਿੱਚ ਰਹੇ ਕੁਝ ਬੈਲ ਵੀ ਬੇਕਾਬੂ ਹੋ ਗਏ। ਇਕ ਪਾਸੇ ਬੈਲ ਦੌੜਨ ਲੱਗੇ ਤੇ ਦੂਜੇ ਪਾਸੇ ਲੋਕ।
ਵੀਡੀਓ ਲਈ ਕਲਿੱਕ ਕਰੋ -: