ਮੌਤ ਕਦੋਂ ਕਿਥੇ ਤੇ ਕਿਸ ਤਰ੍ਹਾਂ ਆਉਂਦੀ ਕੁਝ ਨਹੀਂ ਪਤਾ ਚਲਦਾ। ਉਸਦਾ ਸਮਾਂ ਅਤੇ ਸਥਾਨ ਨਿਰਧਾਰਿਤ ਹੈ। ਜ਼ਿਲ੍ਹਾ ਮੁਕਤਸਰ ਦੇ ਹਲਕਾ ਗਿਦੜਬਾਹਾ ਦੇ ਨਿਜੀ ਸਕੂਲ ਵਿੱਚ ਪੜ੍ਹਦੇ ਮਨਵੀਰ ਸਿੰਘ ਉਮਰ ਕਰੀਬ 13 ਸਾਲ ਦੇ ਬੱਚੇ ਦੇ ਮਾਪਿਆਂ ਸਵੇਰੇ ਤਿਆਰ ਕਰ ਸਕੂਲ ਭੇਜਦਿਆਂ ਸੋਚਿਆ ਵੀ ਨਹੀਂ ਹੋਣਾ ਉਸਨੇ ਕਦੇ ਘਰ ਵਾਪਿਸ ਨਹੀਂ ਆਉਣਾ।
ਬੀਤੇ ਦਿਨੀਂ ਸਕੂਲ ਵਿੱਚ ਖੇਡਦਿਆਂ ਅਚਾਨਕ ਉਸਨੂੰ ਚੱਕਰ ਆਇਆ ਤੇ ਉਹ ਉਥੇ ਹੀ ਬੇਹੋਸ਼ ਹੋ ਗਿਆ ਜਿਸਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਵੱਲੋਂ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਬੱਚੇ ਨਾਲ ਵਾਪਰੇ ਹਾਦਸੇ ਦੇ ਆਖਿਰੀ ਪਲ ਸਕੂਲ ਵਿਚ ਲਗੇ CCTV ਵਿਚ ਕੈਦ ਹੋ ਗਏ ਹਨ। ਡਾਕਟਰ ਰਾਜੀਵ ਜੈਨ ਨੇ ਦਸਿਆ ਕਿ ਬੱਚੇ ਨੂੰ ਪਹਿਲਾਂ ਵੀ ਦੌਰੇ ਪੈਂਦੇ ਸੀ ਜਿਸਦਾ ਇਲਾਜ ਚਲਦਾ ਸੀ ਤੇ ਜਦੋਂ ਉਸ ਬੱਚੇ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਲੈਕੇ ਆਏ ਤਾਂ ਬੱਚੇ ਦੀ ਉਦੋਂ ਤੱਕ ਮੌਤ ਹੋ ਗਈ ਸੀ।
ਵੀਡੀਓ ਲਈ ਕਲਿੱਕ ਕਰੋ -:
























