ਤਪਾ ਮੰਡੀ ਤੋਂ ਬਹੁਤ ਹੀ ਦਰਦਨਾਕ ਖਬਰ ਸਾਹਮਣੇ ਆਈ ਹੈ ਜਿਥੇ 14 ਮਹੀਨੇ ਦੀ ਬੱਚੀ ਨਾਲ ਹਾਦਸਾ ਵਾਪਰਿਆ ਹੈ। ਬੱਚੀ ਘਰ ਦੇ ਬਾਥਰੂਮ ਵਿਚ ਖੇਡ ਰਹੀ ਹੁੰਦੀ ਹੈ ਤੇ ਅਚਾਨਕ ਬੱਚੀ ਟੱਬ ਵਿਚ ਡਿੱਗ ਜਾਂਦੀ ਹੈ ਤੇ ਜਦੋਂ ਪਰਿਵਾਰ ਵਾਲਿਆਂ ਨੂੰ ਪਤਾ ਲੱਗਦਾ ਤਾਂ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਜਾਂਦਾ ਹੈ ਪਰ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਜਾਂਦਾ ਹੈ।
ਜਾਣਕਾਰੀ ਮੁਤਾਬਕ ਮ੍ਰਿਤਕ ਬੱਚੀ ਦੀ ਵੱਡੀ ਭੈਣ 15 ਮਿੰਟਾਂ ਬਾਅਦ ਬਾਥਰੂਮ ਵਿਚ ਦੇਖਦੀ ਹੈ ਤਾਂ ਤੁਰੰਤ ਘਰ ਵਾਲਿਆਂ ਨੂੰ ਇਸ ਬਾਰੇ ਦੱਸਦੀ ਹੈ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਮ੍ਰਿਤਕ ਬੱਚੀ ਦੀ ਪਛਾਣ ਕਿਰਤ ਕੌਰ ਵਜੋਂ ਹੋਈ ਹੈ। ਕਿਰਤ ਪਾਣੀ ਦੇ ਟੱਬ ਵਿਚ ਨਹਾ ਰਹੀ ਸੀ ਕਿ ਅਚਾਨਕ ਉਸ ਵਿਚ ਡਿੱਗ ਗਈ। ਉਸ ਸਮੇਂ ਮਾਂ ਕੱਪੜੇ ਧੋ ਰਹੀ ਸੀ। ਕਿਰਤ ਦੇ ਦਾਦੇ ਨੇ ਦੱਸਿਆ ਕਿ ਉਸ ਦੀ ਵੱਡੀ ਭੈਣ ਜਦੋਂ ਬਾਥਰੂਮ ਵਿਚ ਗਈ ਤਾਂ ਉਸ ਸਮੇਂ ਕਿਰਤ ਪਾਣੀ ਵਾਲੇ ਟੱਬ ਵਿਚ ਡਿੱਗੀ ਪਈ ਸੀ। ਉਸ ਨੇ ਤੁਰੰਤ ਪਰਿਵਾਰ ਵਾਲਿਆਂ ਨੂੰ ਦੱਸਿਆ ਪਰ ਕਿਰਤ ਬਚ ਨਹੀਂ ਸਕੀ।
ਵੀਡੀਓ ਲਈ ਕਲਿੱਕ ਕਰੋ -:
























