14 reported including : ਜਲੰਧਰ ਵਿਚ ਕੋਰੋਨਾ ਦਾ ਪ੍ਰਕੋਪ ਵਧਦਾ ਜਾ ਰਿਹਾ ਹੈ। ਰੋਜ਼ਾਨਾ ਨਵੇਂ ਕੇਸ ਸਾਹਮਣੇ ਆ ਰਹੇ ਹਨ। ਸੋਮਵਾਰ ਨੂੰ 16 ਕੋਰੋਨਾ ਵਾਇਰਸ ਮਰੀਜ਼ਾਂ ਸਾਹਮਣੇ ਆਏ ਹਨ ਜਿਸ ਨਾਲ ਲੋਕਾਂ ਵਿਚ ਦਹਿਸ਼ਤ ਪੈਦਾ ਹੋ ਗਈ ਹੈ। ਇਨ੍ਹਾਂ ਵਿਚ ਦੋ ਬੱਚੇ ਵੀ ਸ਼ਾਮਲ ਹਨ। ਜਿਲ੍ਹੇ ਵਿਚ ਮਰੀਜ਼ਾਂ ਦੀ ਗਿਣਤੀ ਵਧ ਕੇ 238 ਹੋ ਗਈ ਹੈ। ਜਿਲ੍ਹੇ ਵਿਚ ਹੁਣ ਕੁੱਲ ਐਕਟਿਵ ਕੇਸਾਂ ਦੀ ਗਿਣਤੀ 30 ਹੋ ਗਈ ਹੈ। ਹਾਲਾਂਕਿ ਇਨ੍ਹਾਂ ਵਿਚੋਂ ਬਹੁਤ ਸਾਰੇ ਮਰੀਜ਼ ਸਿਹਤਯਾਬ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ।
ਦੂਜੇ ਪਾਸੇ ਕੋਰੋਨਾ ਨੇ ਪਾਸ਼ ਕਾਲੋਨੀ ਲਾਜਪਤ ਨਗਰ ਤੋਂ ਇਲਾਵਾ ਨਿਊ ਜਵਾਹਰ ਨਗਰ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ ਹੈ। ਇਸ ਤੋਂ ਇਲਾਵਾ ਗੜ੍ਹਾ, ਹਰਦਿਆਲ ਨਗਰ, ਅਮਨ ਨਗਰ ਤੇ ਪਿੰਡ ਧੀਨਾ ਵਿਚ ਵੀ ਕੋਰੋਨਾ ਨੇ ਦਸਤਕ ਦੇ ਦਿੱਤੀ ਹੈ। ਸਿਹਤ ਵਿਭਾਗ ਨੇ ਨੋਡਲ ਅਫਸਰ ਡਾ. ਟੀ. ਪੀ. ਸਿੰਘ ਨੇ ਦੱਸਿਆ ਕਿ ਸਿਵਲ ਹਸਪਤਾਲ ਨਿਚ ਤਾਇਨਾਤ 33 ਅਤੇ 28 ਸਾਲ ਦੀਆਂ ਸਟਾਫ ਨਰਸਾਂ, 40 ਸਾਲਾ ਪੁਰਸ਼ ਅਤੇ 50 ਸਾਲ ਦੀ ਦਰਜਾ ਚਾਰ ਕਰਮਚਾਰੀ ਕੋ ਕੋਰੋਨਾ ਵਾਰਡ ਅਤੇ ਫਲੂ ਕਾਰਨਰ ਵਿਚ ਤਾਇਨਾਤ ਸਨ, ਪਾਜੀਟਿਵ ਪਾਏ ਗਏਹਨ। ਇਸ ਤੋਂ ਇਲਾਵਾ ਸ਼ਹਿਰ ਦੇ ਇਕ ਵੱਡੇ ਘਰਾਨੇ ਨਾਲ ਸਬੰਧਤ ਲਾਜਪਤ ਨਗਰ ਵਿਚ ਰਹਿਣ ਵਾਲੇ ਪਾਜੀਟਿਵ ਮਰੀਜ਼ ਦੀ 57 ਸਾਲ ਦੀ ਪਤਨੀ ਸਮੇਤ ਪਰਿਵਾਰ ਦੇ ਮੈਂਬਰਾਂ ਵਿਚ ਸ਼ਾਮ 28 ਸਾਲ ਦੀ ਮਹਿਲਾ, 30, 58, 29 ਅਤੇ 40 ਸਾਲ ਦੇ ਪੁਰਸ਼ਾਂ ਨੂੰ ਵੀ ਕੋਰੋਨਾ ਹੋਣ ਦੀ ਪੁਸ਼ਟੀ ਹੋਈ ਹੈ।
ਇਸੇ ਤਰ੍ਹਾਂ ਦਾਦਾ ਕੋਲਨੀ ਵਿਚ ਰਹਿਣ ਵਾਲੇ ਇਕਮ ਰੀਜ਼ ਦੇ ਸੰਪਰਕ ਵਿਚ ਆਉਣ ਵਾਲੇ 8 ਤੇ 10 ਸਾਲ ਦੇ ਦੋ ਬੱਚੇ, 32 ਤੇ 55 ਸਾਲ ਦੇ ਪੁਰਸ਼ ਅਤੇ 25 ਸਾਲ ਦੀ ਮਹਿਲਾ ਤੋਂ ਇਲਾਵਾ ਅਮਰਦਾਸ ਨਗਰ ਵਿਚ ਰਹਿਣ ਵਾਲੇ 56 ਸਾਲ ਦੇ ਪੁਰਸ਼ ਦੀ ਵੀ ਕੋਰੋਨਾ ਪੁਸ਼ਟੀ ਹੋਈ ਹੈ। ਅਮਰਦਾਸ ਨਗਰ ਵਿਚ ਰਹਿਣ ਵਾਲਾ ਪੁਰਸ਼ ਇਕੱਲਾ ਰਹਿੰਦਾ ਹੈ ਅਤੇ ਲਗਭਗ ਦਸ ਦਿਨ ਪਹਿਲਾਂ ਅੰਮ੍ਰਿਤਸਰ ਵਿਚ ਆਪਣੇ ਪਰਿਵਾਰ ਕੋਲ ਗਿਆ ਸੀ। ਸਾਹ ਲੈਣ ਦੀ ਸਮੱਸਿਆ ਨੂੰ ਲੈ ਕੇ ਉਸ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ। ਟੈਸਟ ਦੀ ਰਿਪੋਰਟ ਵਿਚ ਉਸ ਦੀ ਕੋਰੋਨਾ ਦੀ ਪੁਸ਼ਟੀ ਹੋਈ। ਸਿਹਤ ਵਿਭਾਗ ਵਲੋਂ ਉਸ ਨੂੰ ਸਿਵਲ ਹਸਪਤਾਲ ਵਿਚ ਸ਼ਿਫਟ ਕਰ ਦਿੱਤਾ ਗਿਆ ਹੈ।