ਲੁਧਿਆਣਾ ਦੇ ਡਾਬਾ ਇਲਾਕੇ ਵਿਚ ਅਕਤੂਬਰ 2017 ਵਿਚ ਹੋਈ ਹੱਤਿਆ ਦੇ ਇਕ ਮਾਮਲੇ ਵਿਚ ਲੁਧਿਆਣਾ ਦੀ ਇਕ ਅਦਾਲਤ ਨੇ 15 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਸਾਰੇ ਦੋਸ਼ੀਆਂ ਨੂੰ 20-20 ਹਜ਼ਾਰ ਰੁਪਏ ਦੇ ਜੁਰਮਾਨੇ ਦੀ ਸਜ਼ਾ ਵੀ ਸੁਣਾਈ ਹੈ।
ਢਾਬਾ ਇਲਾਕੇ ਵਿਚ ਰਹਿਣ ਵਾਲੇ ਪਰਮਿੰਦਰ ਸਿੰਘ ਨੇ ਅਕਤੂਬਰ 2017 ਵਿਚ ਥਾਣਾ ਢਾਬਾ ਵਿਚ ਇਕ ਮਾਮਲਾ ਦਰਜ ਕਰਾਇਆ ਸੀ।ਇਸ ਵਿਚ ਉਸ ਨੇ ਦੋਸ਼ ਲਗਾਇਆ ਸੀ ਕਿ ਸਾਹਿਬਜ਼ਾਦਾ ਫਤੇਹ ਸਿੰਘ ਨਗਰ ਇਲਾਕੇ ਵਿਚ ਰਹਿਣ ਵਾਲੇ ਇੰਦਰਜੀਤ ਸਿੰਘ ਭਾਊ ਉਰਫ ਵਿੱਕੀ, ਕੋਟ ਮੰਗਲ ਸਿੰਘ ਨਗਰ ਵਾਸੀ ਮਨੂ ਗਰਗ ਉਰਫ ਮਨੂ ਤੇ ਵਿਸ਼ਾਲ ਸ਼ਰਮਾ ਦੇ ਨਾਲ-ਨਾਲ ਹਰਚਰਨ ਸਿੰਘ ਨਗਰ ਵਾਸੀ ਗੁਰਮੀਤ ਸਿੰਘ ਉਰਫ ਚੀਮਾ, ਦੀਪਕ ਰਾਣਾ ਗੁਰੂ ਅੰਗਦ ਦੇਵ ਨਗਰ ਵਾਸੀ ਅਸ਼ੋਕ ਕੁਮਾਰ ਤੇ ਅਸ਼ੋਕ ਤੋਂ ਇਲਾਵਾ 8 ਲੋਕਾਂ ਨੇ ਉਨ੍ਹਾਂ ਦੀ ਫੈਕਟਰੀ ਵਿਚ ਬੈਠੇ ਉਸਦੇ ਭਰਾ ਗੁਰਚਰਨ ਸਿੰਘ, ਛੋਟੇ ਭਰਾ ਗੁਰਪਾਲ ਸਿੰਘ ਦੋਸਤ ਬਿੱਟੂ ਕੁਮਾਰ ਤੇ ਹਰਪ੍ਰੀਤ ਸਿੰਘ ਦੇ ਨਾਲ-ਨਾਲ ਕਮਲਜੀਤ ਸਿੰਘ ‘ਤੇ ਹਮਲਾ ਕੀਤਾ ਸੀ।
ਇਹ ਵੀ ਪੜ੍ਹੋ : ਦਰ.ਦਨਾਕ ਹਾ.ਦਸਾ: ਤੇਜ਼ ਰਫ਼ਤਾਰ ਵੈਨ ਦੀ ਟਰੱਕ ਨਾਲ ਭਿ.ਆਨ.ਕ ਟੱ.ਕਰ, 8 ਲੋਕਾਂ ਦੀ ਮੌ.ਤ, 7 ਜ਼ਖਮੀ
ਇਸ ਵਿਚ ਉਸ ਦਾ ਭਰਾ ਗੁਰਪਾਲ ਸਿੰਘ ਗੰਭੀਰ ਜ਼ਖਮੀ ਹੋ ਗਿਆ ਸੀ ਜਿਸਨੇ ਅਗਲੇ ਹੀ ਦਿਨ ਇਲਾਜ ਦੌਰਾਨ ਹਸਪਤਾਲ ਵਿਚ ਦਮ ਤੋੜ ਦਿੱਤਾ ਸੀ। ਮਾਮਲੇ ਵਿਚ ਥਾਣਾ ਢਾਬਾ ਦੀ ਪੁਲਿਸ ਨੇ ਮੁਲਜ਼ਮਾਂ ‘ਤੇ ਕਤਲ ਦਾ ਮਾਮਲਾ ਦਰਜ ਕੀਤਾ ਸੀ। 6 ਸਾਲ ਦੀ ਲੰਬੀ ਲੜਾਈ ਦੇ ਬਾਅਦ ਆਖਿਰਕਾਰ ਅਦਾਲਤ ਨੇ ਪਰਮਿੰਦਰ ਨੂੰ ਇਨਸਾਫ ਦਿੱਤਾ ਤੇ ਮੁਲਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ।
ਵੀਡੀਓ ਲਈ ਕਲਿੱਕ ਕਰੋ : –