ਚੰਡੀਗੜ੍ਹ : ਪੰਜਾਬ ਸਰਕਾਰ ਵੱਲੋਂ 15 ਸੈਂਟਰ ਹੈਡ ਟੀਚਰਾਂ ਨੂੰ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ (BPEO) ਵਜੋਂ ਪ੍ਰਮੋਟ ਕਰ ਦਿੱਤਾ ਗਿਆ ਹੈ।
ਜਿਨ੍ਹਾਂ ਅਧਿਆਪਕਾਂ ਨੂੰ ਤਰੱਕੀ ਦਿੱਤੀ ਗਈ ਹੈ ਉਨ੍ਹਾਂ ਦੇ ਨਾਂ ਇਸ ਤਰ੍ਹਾਂ ਹਨ : ਮਥਰਾ ਦੇਵੀ ਸਰਕਾਰੀ ਪ੍ਰਾਇਮਰੀ ਸਕੂਲ (ਜੀ.ਪੀ.ਐਸ.) ਚੱਕ ਵੈਰੋਕੇ (ਫਾਜ਼ਿਲਕਾ), ਰਕੇਸ਼ ਕੁਮਾਰ ਜੀ.ਪੀ.ਐਸ. ਖਾਈ ਫੇਮੀ ਕੀ (ਫਿਰੋਜ਼ਪੁਰ 3), ਦੇਵੀ ਪ੍ਰਸਾਦ ਜੀ.ਪੀ.ਐਸ. ਮਿਸ਼ਰੀਵਾਲਾ (ਫਿਰੋਜ਼ਪੁਰ), ਯਸ਼ਪਾਲ ਸਿੰਘ ਜੀ.ਪੀ.ਐਸ. ਪੱਲਾ ਮੇਘਾ (ਫਿਰੋਜ਼ਪੁਰ), ਸੰਜੀਵ ਕੁਮਾਰ ਜੀ.ਪੀ.ਐਸ. ਪੰਜੇ ਕੇ ਉਤਾੜ (ਫਿਰੋਜ਼ਪੁਰ), ਹਰਜੀਤ ਕੌਰ ਜੀ.ਪੀ.ਐਸ. ਕੁਹਾਲਾ (ਫਿਰੋਜ਼ਪੁਰ), ਅੰਜਲੀ ਜੀ.ਪੀ.ਐਸ. ਬੁੱਲੋ ਕੇ (ਫਿਰੋਜ਼ਪੁਰ), ਭੁਪਿੰਦਰ ਸਿੰਘ ਜੀ.ਪੀ.ਐਸ. ਫਰੀਦੇਵਾਲਾ ਘੱਲ ਖੁਰਦ (ਫਿਰੋਜ਼ਪੁਰ), ਪਰਲੋਕ ਸਿੰਘ ਜੀ.ਪੀ.ਐਸ. ਮਧਰਾ ਕਾਦੀਆਂ (ਗੁਰਦਾਸਪੁਰ), ਲਖਵਿੰਦਰ ਸਿੰਘ ਜੀ.ਪੀ.ਐਸ. ਭੱਟੀਆਂ (ਗੁਰਦਾਸਪੁਰ), ਪੰਕਜ ਅਰੋੜਾ ਜੀ.ਪੀ.ਐਸ.ਗਜ਼ਨੀਪੁਰ (ਗੁਰਦਾਸਪੁਰ), ਸੁਦੇਸ਼ ਖੰਨਾ ਜੀ.ਪੀ.ਐਸ. ਕਲਾਨੌਰ (ਗੁਰਦਾਸਪੁਰ), ਨਰੇਸ਼ ਕੁਮਾਰ ਜੀ.ਪੀ.ਐਸ. ਹੱਲਾ (ਗੁਰਦਾਸਪੁਰ), ਰਕੇਸ਼ ਕੁਮਾਰ ਜੀ.ਪੀ.ਐਸ. ਹੇਮਰਾਜ ਪੁਰਾ (ਗੁਰਦਾਸਪੁਰ) ਅਤੇ ਗੁਰਮੇਲ ਸਿੰਘ ਜੀ.ਈ.ਐਸ. ਬਾਬਰ ਪੁਰਾ (ਪਟਿਆਲਾ) ਸ਼ਾਮਲ ਹਨ।
ਇਹ ਵੀ ਪੜ੍ਹੋ : ਕੈਪਟਨ ਦੀ ਰਿਹਾਇਸ਼ ‘ਤੇ ਪਹੁੰਚੇ ਪ੍ਰਤਾਪ ਬਾਜਵਾ, ਸਾਢੇ ਚਾਰ ਸਾਲਾਂ ਬਾਅਦ ਹੋਈ ਮੁਲਾਕਾਤ
ਇਹ ਜਾਣਕਾਰੀ ਡੀਪੀਆਈ ਐਲੀਮੈਂਟਰੀ ਸਿੱਖਿਆ ਜਗਤਾਰ ਸਿੰਘ ਕੂਲੜੀਆਂ ਨੇ ਦਿੱਤੀ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਦੇ ਸੁਧਾਰ ਅਤੇ ਅਧਿਆਪਕਾਂ ਦੀ ਭਲਾਈ ਦੇ ਮੱਦੇਨਜ਼ਰ ਇਹ ਤਰੱਕੀਆਂ ਦਿੱਤੀਆਂ ਗਈਆਂ ਹਨ।