177 more youths stranded : ਚਡੀਗੜ੍ਹ : ਅਰਬ ਦੇਸ਼ ਵਿਚ ਫਸੇ ਪੰਜਾਬੀਆਂ ਲਈ ਡਾ. ਐਸ. ਪੀ. ਸਿੰਘ ਇਕ ਵਾਰ ਮਸੀਹਾ ਬਣੇ ਹਨ, ਜਿਨ੍ਹਾਂ ਨੇ ਬੀਤੇ ਦਿਨ ਤੀਜੀ ਫਲਾਈਟ ਰਾਹੀਂ 177 ਭਾਰਤੀਆਂ ਦੀ ਵਤਨ ਵਾਪਸੀ ਕਰਵਾਈ। ਦੱਸਣਯੋਗ ਹੈ ਕਿ ਸਰਬੱਤ ਦਾ ਭਲਾ ਚੈਰੀਟੇਬ ਟਰੱਸਟ ਦੇ ਮੁਖੀ ਡਾ. ਓਬਰਾਏ ਆਪਣੇ ਖਰਚੇ ’ਤੇ ਹੁਣ ਤੱਕ ਤਿੰਨ ਚਾਰਟਰਡ ਜਹਾਜ਼ਾਂ ਰਾਹੀਂ 538 ਭਾਰਤੀਆਂ ਨੂੰ ਦੇਸ਼ ਵਾਪਿਸ ਲਿਆ ਚੁੱਕੇ ਹਨ, ਜਿਨ੍ਹਾਂ ਵਿਚੋਂ ਦੋ ਜਹਾਜ਼ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ’ਤੇ ਜਦਕਿ ਇਕ ਅੰਮ੍ਰਿਤਸਰ ਦੇ ਸ੍ਰੀ ਰਾਮਦਾਸ ਹਵਾਈ ਅੱਡੇ ’ਤੇ ਲੈਂਡ ਹੋਈ। ਚੌਥੀ ਫਲਾਈਟ 30 ਜੁਲਾਈ ਨੂੰ ਯੂਏਈ ਤੋਂ ਭਾਰਤ ਪਹੁੰਚੇਗੀ।
ਇਸ ਬਾਰੇ ਜਾਣਕਾਰੀ ਦਿੰਦਿਆਂ ਡਾ. ਐਸਪੀ ਓਬਰਾਏ ਨੇ ਦੱਸਿਆ ਕਿ ਅਜੇ ਵੀ ਅਰਬ ਦੇਸ਼ਾਂ ਵਿਚ ਹਜ਼ਾਰਾਂ ਭਾਰਤੀ ਭਸੇ ਹੋਏ ਹਨ, ਜਿਨ੍ਹਾਂ ਕੋਲ ਕੋਰੋਨਾ ਸੰਕਟ ਦੇ ਚੱਲਦਿਆਂ ਨਾ ਤਾਂ ਨੌਕਰੀ ਹੈ ਅਤੇ ਨਾ ਹੀ ਖਾਣ-ਪੀਣ ਦੀ ਵਿਵਸਥਾ। ਅਜਿਹੇ ’ਚ ਨੌਜਵਾਨ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਤੱਕ ਕਰਨ ਲਈ ਮਜਬੂਰ ਹੋ ਰਹੇ ਹਨ। ਇਨ੍ਹਾਂ ਨੌਜਵਾਨਾਂ ਨੂੰ ਭਾਰਤ ਵਾਪਿਸ ਲਿਾਉਣ ਲਈ ਉਨ੍ਹਾਂ ਚਾਰ ਚਾਰਟਰ ਜਹਾਜ਼ ਬੁੱਕ ਕਰਵਾਈ, ਜਿਸ ਦੀ ਪਹਿਲੀ ਫਲਾਈਟ 7 ਜੁਲਾਈ ਨੂੰ, ਦੂਸਰੀ ਫਲਾਈਟ 13 ਜੁਲਾਈ ਨੂੰ ਅਤੇ ਤੀਸਰੀ 22 ਜੁਲਾਈ ਨੂੰ ਪੰਜਾਬ ਪਹੁੰਚੀ ਹੈ।
ਉਨ੍ਹਾਂ ਦੱਸਿਆ ਕਿ ਬੀਤੇ ਦਿਨ ਇਥੇ ਪਹੁੰਚੇ 177 ਮੁਸਾਫਰਾਂ ਵਿਚੋਂ 157 ਪੰਜਾਬ ਦੇ, 16 ਹਿਮਾਚਲ ਦੇ ਜਦਕਿ ਚਾਰ ਜੰਮੂ-ਕਸ਼ਮੀਰ ਦੇ ਹਨ। ਇਨ੍ਹਾਂ ਵਿਚੋਂ ਕੁਝ ਮੁਸਾਫਰਾਂ ਨੇ ਆਪਣੀ ਟਿਕਟ ਦੇ ਪੈਸੇ ਖੁਦ ਖਰਚੇ ਹਨ, ਜਦਕਿ ਕੁਝ ਨੇ 30 ਤੋਂ 40 ਫੀਸਦੀ ਤੱਕ ਪੈਸੇ ਦਿੱਤੇ। ਇਨ੍ਹਾਂ ਦੇ ਖਾਣੇ ਦੀ ਵਿਵਸਥਾ ਵੀ ਡਾ. ਓਬਰਾਏ ਵੱਲੋਂ ਹੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਕ ਚਾਰਟਰ ਜਹਾਜ਼ ਦਾ ਖਰਚਾ 40 ਲੱਖ ਰੁਪਏ ਪੈਂਦਾ ਹੈ। ਡਾ. ਓਬਰਾਏ ਨੇ ਕਿਹਾ ਅਜਿਹੇ ਦੇਸ਼ ਵਾਪਿਸ ਪਰਤੇ ਨੌਜਵਾਨਾਂ ਲਈ ਉਹ ਪੰਜਾਬ ਦੇ ਹਰ ਜ਼ਿਲੇ ਵਿਚ ਹੁਨਰ ਵਿਕਾਸ ਕੇਂਦਰ ਖੋਲ੍ਹਣਗੇ, ਤਾਂਜੋ ਉਨ੍ਹਾਂ ਨੂੰ ਇਥੇ ਬੇਰੋਜ਼ਗਾਰੀ ਦਾ ਸਾਹਮਣਾ ਨਾ ਕਰਨਾ ਪਏ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਨੌਜਵਾਨਾਂ ਦੇ ਪਤੇ ਤੇ ਸੰਪਰਕ ਨੰਬਰ ਉਨ੍ਹਾਂ ਦੇ ਕੋਲ ਹੀ ਹਨ। ਉਨ੍ਹਾਂ ਦੱਸਿਆ ਕਿ ਦੁਬਈ ਵਿਚ ਵੀ ਉਹ ਆਪਣੀ ਨਿੱਜੀ ਰਿਹਾਇਸ਼ਾਂ ਵਿਚ ਅਜਿਹੇ ਬੇਰੋਜ਼ਗਾਰ ਨੌਜਵਾਨਾਂ ਨੂੰ ਮੁਫਤ ਰਿਹਾਇਸ਼ ਤੇ ਖਾਣਾ ਮੁਹੱਈਆ ਕਰਵਾ ਰਹੇ ਹਨ।