ਨੈਸ਼ਨਲ ਹਾਈਵੇ ‘ਤੇ ਵੱਡਾ ਹਾਦਸਾ ਵਾਪਰਿਆ ਹੈ। 18 ਟਾਇਰ ਵਾਲੇ ਟਰਾਲੇ ਦਾ ਸੰਤੁਲਨ ਅਚਾਨਕ ਵਿਗੜ ਗਿਆ ਤੇ ਉਹ ਪੁਲ ਤੋਂ ਹੇਠਾਂ ਡਿੱਗ ਗਿਆ। ਮੌਕੇ ‘ਤੇ ਅੱਗ ਦੇ ਭਾਂਬੜ ਮਚ ਗਏ। ਇਸ ਦੌਰਾਨ ਇਕ ਟਰੈਕਟਰ ਟਰਾਲੀ ਵੀ ਜਾ ਰਹੀ ਹੁੰਦੀ ਹੈ ਤੇ ਉਹ ਵੀ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ। ਟਰੈਕਟਰ ਟਰਾਲੀ ਵੀ ਪਲਟ ਜਾਂਦੀ ਹੈ ਤੇ ਆਲੂ ਦੀਆਂ ਬੋਰੀਆਂ ਸੜਕ ‘ਤੇ ਖਿਲਰ ਜਾਂਦੀਆਂ ਹਨ।
ਇਹ ਵੀ ਪੜ੍ਹੋ : ਤਰਨਤਾਰਨ ਜ਼ਿਮਨੀ ਚੋਣ ਲਈ ਵੋਟਿੰਗ ਹੋਈ ਸ਼ੁਰੂ, 15 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ 1.92 ਲੱਖ ਵੋਟਰ
ਹਾਦਸਾ ਖੰਨਾ ਨੇੜੇ ਨੈਸ਼ਨਲ ਹਾਈਵੇ ‘ਤੇ ਵਾਪਰਿਆ ਹੈ। ਇਕ ਟਰੱਕ ਵੀ ਸੜ ਕੇ ਸੁਆਹ ਹੋ ਗਿਆ ਹੈ। ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਸਾਰੀ ਸੜਕ ਤੇ ਵੱਡਾ ਜਾਮ ਲੱਗਾ ਹੈ। ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ ਤੇ ਅੱਗ ਉਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
























