1835 MSP Maize Selling In 600 : ਖੇਤੀਬਾੜੀ ਨਾਲ ਜੁੜੇ ਤਿੰਨ ਬਿੱਲ ਪਾਸ ਹੋਣ ਤੋਂ ਬਾਅਦ ਹੋਣ ਵਾਲੇ ਹੰਗਾਮੇ ’ਤੇ ਬੇਸ਼ਠੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਭਰੋਸਾ ਦਿਵਾਇਆ ਗਿਆ ਹੈ ਕਿ ਕੇਂਦਰ ਸਰਕਾਰ ਐਮਐਸਪੀ ਨੂੰ ਖ਼ਤਮ ਨਹੀਂ ਕਰੇਗੀ। ਐਮਐਸਪੀ ਕਣਕ ਅਤੇ ਝੋਨੇ ‘ਤੇ ਜਾਰੀ ਰਹੇਗੀ। ਪਰ ਕਿਸਾਨਾਂ ਦਾ ਤਰਕ ਹੈ ਕਿ ਕਣਕ ਅਤੇ ਝੋਨੇ ਦੀ ਸਥਿਤੀ ਮੱਕੀ ਅਤੇ ਸੂਤੀ ਵਰਗੀ ਹੋਵੇਗੀ। ਉਨ੍ਹਾਂ ਦਲੀਲ ਦਿੱਤੀ ਕਿ ਦੋਵਾਂ ਫਸਲਾਂ ’ਤੇ ਐਮਐਸਪੀ ਤੈਅ ਹੈ ਫਿਰ ਵੀ ਕਿਸਾਨਾਂ ਤੋਂ ਘੱਟ ਕੀਮਤ ‘ਤੇ ਖਰੀਦ ਕੀਤੀ ਜਾ ਰਹੀ ਹੈ।
ਜੇਕਰ ਮੱਕੀ ਦਾ ਘੱਟੋ-ਘੱਟ ਸਮਰਥਨ ਮੁੱਲ 1835 ਰੁਪਏ ਹੈ, ਪਰ ਮਾਰਕੀਟ ਵਿੱਚ 600 ਰੁਪਏ ’ਤੇ ਖਰੀਦ ਹੋ ਰਹੀ ਹੈ। ਕਪਾਹ ਦੀ ਐੱਮਐੱਸਪੀ ਜੇਕਰ 5500 ਰੁਪਏ ਹੈ ਤਾਂ ਮਾਰਕੀਟ ਵਿੱਚ 4500 ਰੁਪਏ ਦੇ ਨੇੜੇ-ਰੇਥੇ ਖਰੀਦੀ ਜਾ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਅਨੁਸਾਰ ਕਣਕ ਅਤੇ ਝੋਨੇ ’ਤੇ ਐਮਐਸਪੀ ਜਾਰੀ ਰਹੇਗੀ, ਪਰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ, ਬਾਜ਼ਾਰ ਵਿੱਚ ਦੋਵੇਂ ਫਸਲਾਂ ਦੇ ਭਾਅ ਵਪਾਰੀਆਂ ਦੀ ਮਰਜ਼ੀ ਨਾਲ ਤੈਅ ਹੋਣਗੇ। ਸੂਬੇ ਵਿੱਚ 60 ਹਜ਼ਾਰ ਹੈਕਟੇਅਰ ਰਕਬੇ ਵਿੱਚ ਮੱਕੀ ਦੀ ਖੇਤੀ ਕੀਤੀ ਜਾਂਦੀ ਹੈ, ਜਦੋਂਕਿ ਕਪਾਹ ਮਾਲਵੇ ਦੀ ਮੁੱਖ ਫਸਲ ਹੈ।
ਕਿਸਾਨ ਬਲਵੰਤ ਸਿੰਘ ਦਾ ਕਹਿਣਾ ਹੈ ਕਿ ਮੰਡੀ ਵਿਚ ਮੱਕੀ ਅਤੇ ਕਪਾਹ ਦੀ ਸਥਿਤੀ ਦੇਖ ਕੇ ਦਿਲ ਘਬਰਾਉਂਦਾ ਹੈ। ਸਰਕਾਰ ਨੇ ਐਮਐਸਪੀ ਤੈਅ ਕੀਤੀ ਹੋਈ ਹੈ, ਪਰ ਪਰ ਮੋਦੀ ਸਰਕਾਰ ਨੂੰ ਜ਼ਮੀਨੀ ਪੱਧਰ ’ਤੇ ਦੇਖਣਾ ਚਾਹੀਦਾ ਹੈ ਕਿ ਕੀ ਮੱਕੀ ਅਤੇ ਕਪਾਹ ਦੀਆਂ ਫਸਲਾਂ ਐਮਐਸਪੀ ’ਤੇ ਖਰੀਦੀਆਂ ਜਾ ਰਹੀਆਂ ਹਨ? ਫਿਰ ਕਿਸ ਤਰ੍ਹਾਂ ਕਿਸਾਨ ਵਿਸ਼ਵਾਸ ਕਰੇਗਾ ਕਿ ਕਣਕ ਅਤੇ ਝੋਨੇ ਦੀ ਫਸਲ ਦੀ ਹਾਲਤ ਮੱਕੀ ਅਤੇ ਕਪਾਹ ਵਰਗੀ ਨਹੀਂ ਹੋਵੇਗੀ? ਮੂਲੇਵਾਲ ਅਰਾਈਆਂ ਦੇ ਕਿਸਾਨ ਗੁਰਚਰਨ ਸਿੰਘ ਦਾ ਕਹਿਣਾ ਹੈ ਕਿ ਵਪਾਰੀ ਕਿਸਾਨ ਦਾ ਹਮਦਰਦ ਨਹੀਂ ਹੋਵੇਗਾ, ਉਸਦੀ ਤਰਜੀਹ ਵਪਾਰ ਹੋਵੇਗੀ। ਪਿਛਲੇ ਸਾਲ ਦੀ ਤਰ੍ਹਾਂ, ਕਪਾਹ ਦਾ ਐਮਐਸਪੀ 5000 ਰੁਪਏ ‘ਤੇ ਪਹੁੰਚ ਗਿਆ, ਪਰ ਬਾਅਦ ਵਿਚ ਵਪਾਰੀਆਂ ਨੇ ਇਹ ਕਹਿੰਦੇ ਹੋਏ ਨਰਮੇ ਨੂੰ ਬਹੁਤ ਘੱਟ ਕੀਮਤ ‘ਤੇ ਖਰੀਦਿਆ ਕਿ ਫਸਲ ਸਹੀ ਨਹੀਂ ਹੈ। ਵਪਾਰੀ ਕਦੇ ਘਾਟਾ ਨਹੀਂ ਖਾਂਦਾ ਅਤੇ ਵਪਾਰੀ ਹਮੇਸ਼ਾ ਐਮਐਸਪੀ ਤੋਂ ਘੱਟ ’ਤੇ ਫਸਲ ਖਰੀਦਣ ਦੀ ਕੋਸ਼ਿਸ਼ ਕਰਦਾ ਹੈ। ਸਰਕਾਰ ਕਣਕ ਅਤੇ ਝੋਨੇ ਵਿੱਚ ਪ੍ਰਾਈਵੇਟ ਸੈਕਟਰ ਲਿਆ ਰਹੀ ਹੈ, ਕੀ ਉਹ ਕਿਸਾਨਾਂ ਨਾਲ ਹਮਦਰਦੀ ਕਰਨਗੇ? ਉਹ ਕਣਕ ਅਤੇ ਝੋਨੇ ਦਾ ਹਾਲ ਮੱਕੀ ਅਤੇ ਕਪਾਹ ਵਾਂਗ ਹੀ ਕਰਨਗੇ।