ਭਾਰਤ ਸਰਕਾਰ ਨੇ 1989 ਬੈਚ ਦੇ ਪੰਜਾਬ ਕੇਡਰ ਦੇ ਆਈਪੀਐੱਸ ਅਧਿਕਾਰੀ ਪਰਾਗ ਜੈਨ ਨੂੰ ਦੇਸ਼ ਦੀ ਖੁਫੀਆ ਏਜੰਸੀ ਰਿਸਰਚ ਐਂਡ ਐਨਾਲਿਸਿਸ ਵਿੰਗ (RAW) ਦਾ ਨਵਾਂ ਮੁਖੀ ਨਿਯੁਕਤ ਕੀਤਾ ਹੈ। ਉਨ੍ਹਾਂ ਦਾ ਕਾਰਜਕਾਲ ਦੋ ਸਾਲ ਦਾ ਹੋਵੇਗਾ। ਉਹ ਰਵੀ ਸਿਨ੍ਹਾ ਦੀ ਜਗ੍ਹਾ ਲੈਣਗੇ ਜੋ 30 ਜੂਨ ਨੂੰ ਰਿਟਾਇਰ ਹੋ ਰਹੇ ਹਨ।
ਪਰਾਗ ਲੰਬੇ ਸਮੇਂ ਤੋਂ RAW ਨਾਲ ਜੁੜੇ ਹਨ। ਉਨ੍ਹਾਂ ਨੇ ‘ਰਾਅ’ ਦੇ ਸਾਬਕਾ ਮੁਖੀ ਸਾਮੰਤ ਗੋਇਲ ਨਾਲ ਮਿਲ ਕੇ ਕੰਮ ਕੀਤਾ ਹੈ। ਉਹ ਪਾਕਿਸਤਾਨ ਡੈਸਕ ਨੂੰ ਸੰਭਾਲ ਰਹੇ ਹਨ। ਉਨ੍ਹਾਂ ਨੇ ਧਾਰਾ 370 ਨੂੰ ਹਟਾਉਣ ਤੇ ਬਾਲਾਕੋਟ ਏਅਰ ਸਟ੍ਰਾਈਕ ਵਰਗੇ ਅਹਿਮ ਮਿਸ਼ਨ ‘ਤੇ ਕੰਮ ਕੀਤਾ ਹੈ। ਪਰਾਗ ਏਵੀਏਸ਼ਨ ਰਿਸਰਚ ਸੈਂਟਰ ਦੇ ਮੁਖੀ ਵੀ ਹਨ, ਜਿਥੇ ਉਨ੍ਹਾਂ ਨੇ ‘ਆਪ੍ਰੇਸ਼ਨ ਸਿੰਦੂਰ’ ਤਹਿਤ ਪਾਕਿਸਤਾਨ ਦੇ ਅੱਤਵਾਦੀ ਕੈਂਪਾਂ ਦੀ ਪਛਾਣ ਵਿਚ ਅਹਿਮ ਭੂਮਿਕਾ ਨਿਭਾਈ ਸੀ। ਪਰਾਗ ਜੈਨ ਐੱਸਐੱਸਪੀ ਚੰਡੀਗੜ੍ਹ ਤੇ ਡੀਆਈਜੀ ਲੁਧਿਆਣਾ ਦੇ ਅਹੁਦੇ ‘ਤੇ ਵੀ ਰਹੇ ਹਨ।
ਇਹ ਵੀ ਪੜ੍ਹੋ : ਅਬੋਹਰ : ਕਰੋੜਾਂ ਦੀ ਜਾਇਦਾਦ ਪਿੱਛੇ ਪੁੱਤਰ-ਨੂੰਹ ਨੇ ਬਜ਼ੁਰਗ ਮਾਂ ਦੀ ਕੀਤੀ ਕੁੱ.ਟ.ਮਾ/ਰ, CCTV ‘ਚ ਕੈਦ ਹੋਈ ਸਾਰੀ ਘਟਨਾ
ਪੰਜਾਬ ਵਿਚ ਡਿਊਟੀ ਦੌਰਾਨ ਉਨ੍ਹਾਂ ਨੇ ਅੱਤਵਾਦ ਵਿਰੋਧੀ ਕਈ ਆਪ੍ਰੇਸ਼ਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ। ਜੈਨ ਨੇ ਕੈਨੇਡਾ-ਸ਼੍ਰੀਲੰਕਾ ਵਿਚ ਭਾਰਤ ਦੀ ਅਗਵਾਈ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -:
























