ਸਾਬਕਾ IG ਅਮਰ ਸਿੰਘ ਚਾਹਲ ਨਾਲ ਹੋਈ ਠੱਗੀ ਮਾਮਲੇ ‘ਚ ਵੱਡੀ ਅਪਡੇਟ ਸਾਹਮਣੇ ਆਈ ਹੈ। ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਮਹਾਰਸ਼ਟਰ ਦੇ ਥਾਣੇ ਜ਼ਿਲ੍ਹੇ ਤੋਂ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਮੁਲਜ਼ਮਾਂ ਕੋਲੋਂ 500 ਮੋਬਾਈਲ, ਸਿਮ ਕਾਰਡ ਬਰਾਮਦ ਕੀਤੇ ਗਏ ਹਨ।
ਦੱਸ ਦੇਈਏ ਕਿ ਇਹ ਕਾਰਵਾਈ ਪਟਿਆਲਾ ਪੁਲਿਸ ਵੱਲੋਂ ਕੀਤੀ ਗਈ ਹੈ। ਮੁਲਜ਼ਮਾਂ ਤੋਂ ਪੁੱਛਗਿਛ ਕੀਤੀ ਜਾਵੇਗੀ ਤੇ ਇਨ੍ਹਾਂ ਨੂੰ ਜਲਦ ਹੀ ਪਟਿਆਲਾ ਲਿਆਂਦਾ ਜਾਵੇਗਾ। ਮਹਾਰਾਸ਼ਟਰ ਦੇ ਜ਼ਿਲ੍ਹਾ ਥਾਣੇ ਤੋਂ ਇਨ੍ਹਾਂ ਮੁਲਜ਼ਮਾਂ ਦੀ ਗ੍ਰਿਫਤਾਰੀ ਹੋਈ ਹੈ। ਸਾਬਕਾ ਆਈਜੀ ਅਮਰ ਸਿੰਘ ਚਹਿਲ ਕੇਸ ਨਾਲ ਜੁੜੀ ਜਿਵੇਂ-ਜਿਵੇਂ ਜਾਂਚ ਅੱਗੇ ਵਧ ਰਹੀ ਹੈ ਤੇ ਵੱਡੇ ਖੁਲਾਸੇ ਹੋ ਰਹੇ ਹਨ।
ਇਹ ਵੀ ਪੜ੍ਹੋ : ਠੰਢ ਦੇ ਮੱਦੇਨਜ਼ਰ ਪੰਜਾਬ ਦੇ ਸਕੂਲਾਂ ‘ਚ ਵਧੀਆਂ ਛੁੱਟੀਆਂ, 7 ਜਨਵਰੀ ਤੱਕ ਬੰਦ ਰਹਿਣਗੇ ਸਕੂਲ
ਸਭ ਤੋਂ ਦਿਲਚਸਪ ਗੱਲ ਇਹ ਸਾਹਮਣੇ ਆਈ ਸੀ ਕਿ ਇਸ ਗੋਰਖਧੰਦੇ ਵਿਚ ਜਿਨ੍ਹਾਂ ਖਾਤਿਆਂ ਦੇ ਵਿਚ ਕਰੋੜਾਂ ਰੁਪਏ ਠੱਗਾਂ ਦੇ ਵੱਲੋਂ ਟਰਾਂਸਫਰ ਕਰਾਏ ਗਏ ਸਨ ਉਹ ਅਸਲ ਵਿਚ ਠੱਗਾਂ ਦੇ ਨਹੀਂ ਸਨ। ਠੱਗੀ ਲਈ ਵਰਤੇ ਗਏ ਖਾਤੇ ਠੱਗਾਂ ਦੇ ਨਹੀਂ ਸਨ ਸਗੋਂ ਠੱਗਾਂ ਨੇ ਗਰੀਬ ਤੇ ਲੋੜਵੰਦਾਂ ਦੇ ਨਾਂ ‘ਤੇ ਬੈਂਕ ਖਾਤੇ ਖੁਲਵਾਏ ਸਨ। ਗਰੀਬ ਤੇ ਲੋੜਵੰਦਾਂ ਨੂੰ ਪੈਸੇ ਦਾ ਲਾਲਚ ਦੇ ਕੇ ਇਹ ਬੈਂਕ ਖਾਤੇ ਖੁਲ੍ਹਵਾਏ ਸਨ। ਬੀਤੇ ਦਿਨੀਂ ਹੀ ਪੁਲਿਸ ਵੱਲੋਂ 2 ਦਰਜਨ ਤੋਂ ਵਧ ਬੈਂਕ ਖਾਤੇ ਫਰੀਜ ਵੀ ਕਰ ਦਿੱਤੇ ਸਨ। ਮਹਾਰਾਸ਼ਟਰ, ਪੱਛਮੀ ਬੰਗਾਲ, ਬਿਹਾਰ ਤੇ ਯੂਪੀ ਤੱਕ ਇਹ ਨੈਟਵਰਕ ਫੈਲਿਆ ਹੋਇਆ ਹੈ ਜਿਸ ਦੀ ਜਾਂਚ ਹੁਣ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
























