ਤਪਾ-ਤਾਜੋਕੇ ਰੋਡ ‘ਤੇ ਵੱਡਾ ਹਾਦਸਾ ਵਾਪਰ ਗਿਆ। ਇਥੇ ਨਿਰਮਾਣਅਧੀਨ ਗੋਬਰ ਗੈਸ ਪਲਾਂਟ ਵਿਚ ਕੰਮ ਕਰ ਰਹੇ ਇਕ ਇੰਜੀਨੀਅਰ ਤੇ ਉਸ ਦੇ ਸਾਥੀ ਦੀ ਗੈਸ ਨਾਲ ਦਮ ਘੁਟਣ ਕਾਰਨ ਮੌਤ ਹੋ ਗਈ।
ਮਿਲੀ ਜਾਣਕਾਰੀ ਮੁਤਾਬਕ ਤਰਸੇਮ ਚੰਦ ਵਾਸੀ ਤਪਾ ਵੱਲੋਂ ਗੋਲਬਰ ਗੈਸ ਪਲਾਂਟ ਦਾ ਨਿਰਮਾਣ ਕਰਦੇ ਸਮੇਂ ਦੁਪਹਿਰ ਲਗਭਗ 12.30 ਵਜੇ ਇੰਜੀਨੀਅਰ ਅਨਿਲ ਕੁਮਾਰ ਪੁੱਤਰ ਓਮ ਸਿੰਘ ਤੇ ਉਸਦਾ ਸਾਥੀ ਮੋਹਿਤ ਕੁਮਾਰ ਵਾਸੀ ਨਰਸ਼ਾਨ ਕਲਾਂ (ਹਰਿਦੁਆਰ) ਪਲਾਂਟ ਵਿਚ ਬਣੇ ਲਗਭਗ 10 ਫੁੱਟ ਡੂੰਘੇ ਗੱਡੇ ਵਿਚ ਪੌੜੀ ਲਗਾ ਕੇ ਪਾਈਪ ਕੱਟ ਰਹੇ ਸਨ। ਅਚਾਨਕ ਪੌੜੀ ਫਿਸਲ ਗਈ ਤੇ ਅਨਿਲ ਕੁਮਾਰ ਪੌੜੀ ਸਣੇ ਗੱਡੇ ਵਿਚ ਜਾ ਡਿੱਗਾ।
ਉਸ ਦਾ ਸਾਥੀ ਅਨਿਲ ਕੁਮਾਰ ਨੂੰ ਬਚਾਉਣ ਲਈ ਹੇਠਾਂ ਆਇਆ ਤਾਂ ਗੈਸ ਕਾਰਨ ਦੋਵਾਂ ਦਾ ਦਮ ਘੁਟਣ ਕਾਰਨ ਮੌਤ ਹੋ ਗਈ। ਜਦੋਂ ਪਲਾਂਟ ਮਾਲਕ ਤੇ ਹੋਰ ਮੁਲਾਜ਼ਮਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਤੁਰੰਤ ਮਿੰਨੀ ਸਹਾਰਾ ਕਲਬ ਦੀ ਐਂਬੂਲੈਂਸ ਤੇ ਆਸ-ਪਾਸ ਦੇ ਲੋਕਾਂ ਨੂੰ ਬੁਲਾਇਆ ਪਰ ਉਦੋਂ ਤੱਕ ਦੋਵਾਂ ਦੀ ਮੌਤ ਹੋ ਚੁੱਕੀ ਸੀ।
ਇਹ ਵੀ ਪੜ੍ਹੋ : ਫ਼ਿਰੋਜ਼ਪੁਰ ‘ਚ ਨ.ਸ਼ਾ ਤਸਕਰ ਗ੍ਰਿਫ਼ਤਾਰ, 100 ਗ੍ਰਾਮ ਹੈ.ਰੋਇਨ, ਬਾਈਕ ਤੇ ਮੋਬਾਈਲ ਬਰਾਮਦ
ਪੂਰੀ ਘਟਨਾ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਤਪਾ ਪੁਲਿਸ ਮੌਕੇ ‘ਤੇ ਪਹੁੰਚੀ ਤੇ ਸਬ-ਇੰਸਪੈਕਟਰ ਸਤਪਾਲ ਸਿੰਘ ਵੱਲੋਂ ਦੋਵਾਂ ਦੀਆਂ ਮ੍ਰਿਤਕ ਦੇਹਾਂ ਨੂੰ ਕਬਜ਼ੇ ਵਿਚ ਲੈ ਕੇ ਮੋਰਚਰੀ ਵਿਚ ਰਖਵਾ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ : –