ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਬਠਿੰਡਾ ਦੇ ਪਿੰਡ ਜੀਦਾ ਵਿਚ ਫਿਰ ਤੋਂ 2 ਬਲਾਸਟ ਹੋਏ ਹਨ ਜਿਸ ਨਾਲ ਸਾਰਾ ਇਲਾਕਾ ਦਹਿਲ ਉਠਿਆ ਹੈ। ਜਿਸ ਕਮਰੇ ਵਿਚ ਪਹਿਲਾਂ ਧਮਾਕੇ ਹੋਏ ਸਨ ਉਸੇ ਕਮਰੇ ਵਿਚ ਅੱਜ ਜਦੋਂ ਜਲੰਧਰ ਤੋਂ ਆਈ ਬੰਬ ਡਿਫਿਊਜ਼ਲ ਟੀਮ ਸਫਾਈ ਕਰ ਰਹੀ ਸੀ ਤਾਂ ਇਸੇ ਦਰਮਿਆਨ ਫਿਰ ਤੋਂ 2 ਧਮਾਕੇ ਹੋ ਗਏ। ਕਿਹਾ ਜਾ ਰਿਹਾ ਹੈ ਕਿ ਕਮਰੇ ਵਿਚ ਵਿਅਕਤੀ ਵੱਲੋਂ ਜਿਹੜਾ ਆਨਲਾਈਨ ਸਮਾਨ ਮੰਗਵਾਇਆ ਗਿਆ ਸੀ, ਉਹ ਕੈਮੀਕਲ ਇੰਨਾ ਵਿਸਫੋਟਕ ਸੀ ਕਿ ਜਦੋਂ ਉਸ ਦੇ ਅੰਸ਼ ਇਕੱਠੇ ਕੀਤੇ ਜਾ ਰਹੇ ਸਨ ਤਾਂ ਉਸ ਵਿਚੋਂ ਫਿਰ ਤੋਂ ਦੋ ਧਮਾਕੇ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਮੌਕੇ ‘ਤੇ ਬੰਬ ਨਿਰੋਧਕ ਦਸਤੇ ਮੌਜੂਦ ਹਨ।
ਦੱਸ ਦਈਏ ਕਿ ਬੀਤੀ 11 ਸਤੰਬਰ ਨੂੰ ਪਿੰਡ ਜੀਦਾ ਵਿਚ ਗੁਰਪ੍ਰੀਤ ਸਿੰਘ ਵੱਲੋਂ ਆਨਲਾਈਨ ਮੰਗਵਾਏ ਸਾਮਾਨ ਨਾਲ ਤਜ਼ਰਬਾ ਕਰਦਿਆਂ ਬਲਾਸਟ ਹੋ ਗਿਆ ਸੀ, ਇਸ ਦੌਰਾਨ ਗੁਰਪ੍ਰੀਤ ਸਿੰਘ ਖ਼ੁਦ ਵੀ ਜ਼ਖ਼ਮੀ ਹੋ ਗਿਆ ਸੀ, ਜੋ ਇਸ ਵੇਲੇ ਵੀ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਇਸ ਮਗਰੋਂ ਜਦੋਂ ਉਸ ਦੇ ਪਿਤਾ ਉਕਤ ਸਾਮਾਨ ਨੂੰ ਸਾਂਭਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਇਕ ਹੋਰ ਧਮਾਕਾ ਹੋ ਗਿਆ। ਮਾਮਲੇ ਦੀ ਜਾਂਚ ਦੌਰਾਨ ਗੁਰਪ੍ਰੀਤ ਸਿੰਘ ਦੇ ਫ਼ੋਨ ‘ਚੋਂ ਇਤਰਾਜ਼ਯੋਗ ਨੰਬਰ ਵੀ ਮਿਲੇ ਹਨ। ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਜਲਦ ਹੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।
ਵੀਡੀਓ ਲਈ ਕਲਿੱਕ ਕਰੋ -:
























