ਬਰਨਾਲਾ ਦੇ ਹਰੀਗੜ੍ਹ ਨਹਿਰ ਵਿਚ 2 ਵਿਅਕਤੀਆਂ ਦੇ ਡੁੱਬਣ ਕਾਰਨ ਜਾਨ ਚਲੀ ਗਈ। ਇਨ੍ਹਾਂ ਵਿਚੋਂ ਇਕ ਨੇ ਨਹਿਰ ਵਿਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਤੇ ਨਹਿਰ ਵਿਚ ਡੁੱਬ ਰਹੇ ਸ਼ਖਸ ਨੂੰ ਬਚਾਉਣ ਗਏ ਨੌਜਵਾਨ ਦੀ ਵੀ ਡੁੱਬ ਕੇ ਮੌਤ ਹੋ ਗਈ।
ਮ੍ਰਿਤਕਾਂ ਦੀ ਪਛਾਣ ਚਮਕੌਰ ਸਿੰਘ ਤੇ ਸ਼ਰਨਪ੍ਰੀਤ ਸਿੰਘ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਚਮਕੌਰ ਸਿੰਘ ਮਾਨਸਿਕ ਤੌਰ ਤੋਂ ਬੀਮਾਰ ਸੀ। ਉਸ ਨੂੰ ਬਚਾਉਣ ਲਈ ਕੋਲੋਂ ਲੰਘ ਰਹੇ ਹਰੀਗੜ੍ਹ ਵਾਸੀ ਸ਼ਨਰਪ੍ਰੀਤ ਸਿੰਘ ਨੇ ਵੀ ਨਹਿਰ ਵਿਚ ਛਾਲ ਮਾਰ ਦਿੱਤੀ।
ਇਹ ਵੀ ਪੜ੍ਹੋ : ਪ੍ਰਤਾਪ ਬਾਜਵਾ ਨੇ ਚੁੱਕਿਆ ਕਰਨਲ ਬਾਠ ਕੁੱਟਮਾਰ ਦਾ ਮੁੱਦਾ, ਮੁਲਜ਼ਮ ਅਧਿਕਾਰੀਆਂ ਖਿਲਾਫ਼ ਕੀਤੀ ਸਜ਼ਾ ਦੀ ਮੰਗ
ਸ਼ਰਨਪ੍ਰੀਤ ਤੈਰਨਾ ਜਾਣਦਾ ਸੀ ਪਰ ਚਮਕੌਰ ਸਿੰਘ ਦਾ ਭਾਰ ਜ਼ਿਆਦਾ ਹੋਣ ਕਾਰਨ ਉਸ ਨੇ ਸ਼ਰਨਪ੍ਰੀਤ ਨੂੰ ਫੜ ਲਿਆ। ਇਸ ਕਾਰਨ ਦੋਵੇਂ ਡੁੱਬ ਗਏ। ਸਥਾਨਕ ਲੋਕਾਂ ਨੇ ਸ਼ਰਨਪ੍ਰੀਤ ਦੀ ਦੇਹ ਨਹਿਰ ਤੋਂ ਬਾਹਰ ਕੱਢ ਲਈ ਹੈ। ਜਰਨੈਲ ਸਿੰਘ ਦੀ ਲਾਸ਼ ਦੀ ਭਾਲ ਕੀਤੀ ਜਾ ਰਹੀ ਹੈ। ਧਨੌਲਾ ਥਾਣਾ ਐੱਸਐੱਚਓ ਲਖਵੀਰ ਸਿੰਘ ਮੁਤਾਬਕ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
