ਛੱਠ ਪੂਜਾ ਦੇ ਚੱਲਦਿਆਂ ਟ੍ਰੇਨਾਂ ਵਿਚ ਵੇਟਿੰਗ ਲਿਸਟ ਲੰਬੀ ਹੋਣ ਦੇ ਬਾਅਦ ਪੰਜਾਬ ਤੋਂ ਕਟਿਹਾਰ ਦੇ ਵਿਚ ਦੋ ਸਪੈਸ਼ਲ ਟ੍ਰੇਨਾਂ ਚਲਾਉਣ ਦਾ ਐਲਾਨ ਕੀਤਾ ਗਿਆ ਹੈ।ਉੱਤਰ ਰੇਲਵੇ ਵੱਲੋਂ ਇਹ ਦੋਵੇਂ ਟ੍ਰੇਨਾਂ 15 ਤੋਂ 17 ਨਵੰਬਰ ਦੇ ਵਿਚ ਚਲਾਈਆਂ ਜਾਣਗੀਆਂ। ਇਨ੍ਹਾਂ ਦੋਵੇਂ ਟ੍ਰੇਨਾਂ ਦੇ ਬਾਅਦ ਪ੍ਰੇਸ਼ਾਨ ਯਾਤਰੀਆਂ ਨੂੰ ਕੁਝ ਰਾਹਤ ਮਿਲਣ ਦੀ ਉਮੀਦ ਹੈ।
ਇਨ੍ਹਾਂ ਦੋਵੇਂ ਟ੍ਰੇਨਾਂ ਵਿਚੋਂ ਇਕ ਅੰਮ੍ਰਿਤਸਰ ਤੋਂ ਬਿਹਾਰ ਦੇ ਦਰਭੰਗਾ ਤੱਕ ਚੱਲੇਗੀ ਜਦੋਂ ਕਿ ਦੂਜੀ ਟ੍ਰੇਨ ਮਾਂ ਵੈਸ਼ਣੋ ਦੇਵੀ ਕਟਰਾ ਤੋਂ ਸ਼ੁਰੂ ਹੋ ਕੇ ਪੰਜਾਬ ਤੋਂ ਹੁੰਦੇ ਹੋਏ ਕਟਿਹਾਰ ਪਹੁੰਚੇਗੀ। ਉੱਤਰ ਰੇਲਵੇ ਨੇ ਤਿਓਹਾਰੀ ਸੀਜ਼ਨ ਟ੍ਰੇਨਾਂ 04650 ਤੇ 04649 ਨੂੰ ਅੰਮ੍ਰਿਤਸਰ ਤੋਂ ਦਰਭੰਗਾ ਦੇ ਵਿਚ ਚਲਾਉਣ ਦਾ ਫੈਸਲਾ ਕੀਤਾ ਹੈ। ਟ੍ਰੇਨ ਨੰਬਰ 04650 ਅੰਮ੍ਰਿਤਸਰ ਤੋਂ 16 ਨਵੰਬਰ ਨੂੰ ਰਵਾਨਾ ਹੋਵੇਗੀ ਜੋ ਅਗਲੇ ਦਿਨ ਦਰਭੰਗਾ ਪਹੁੰਚੇਗੀ।
ਸਪੈਸ਼ਲ ਟ੍ਰੇਨਾਂ 04650 ਤੇ 04649 ਨੂੰ ਅੰਮ੍ਰਿਤਸਰ ਤੋਂ ਦਰਭੰਗਾ ਵਿਚ ਚਲਾਉਣ ਦਾ ਫੈਸਲਾ ਕੀਤਾ ਹੈ। ਟ੍ਰੇਨ ਨੰਬਰ 04650 ਅੰਮ੍ਰਿਤਸਰ ਤੋਂ 16 ਨਵੰਬਰ ਨੂੰ ਰਵਾਨਾ ਹੋਵੇਗੀ। ਇਹ ਟ੍ਰੇਨ ਅੰਮ੍ਰਿਤਸਰ ਤੋਂ ਸਵੇਰੇ 8.10 ਵਜੇ ਰਵਾਨਾ ਹੋਵੇਗੀ ਤੇ ਅਗਲੇ ਦਿਨ ਦੁਪਹਿਰ 1.15 ਵਜੇ ਦਰਭੰਗਾ ਪਹੁੰਚ ਜਾਵੇਗੀ ਜਦੋਂ ਕਿ ਟ੍ਰੇਨਨੰਬਰ 04649 ਦਰਭੰਗਾ ਤੋਂ 17 ਨਵੰਬਰ ਨੂੰ ਸ਼ਾਮ 5 ਵਜੇ ਰਵਾਨਾ ਹੋਵੇਗੀ ਜੋ ਅਗਲੇ ਦਿਨ ਦੁਪਹਿਰ 1.30 ਵਜੇ ਅੰਮ੍ਰਿਤਸਰ ਪਹੁੰਚੇਗੀ।
ਇਹ ਟ੍ਰੇਨ ਬਿਆਸ, ਜਲੰਧਰ, ਲੁਧਿਆਣਾ, ਅੰਬਾਲਾ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਲਖਨਊ, ਗੌਂਡਾ, ਬਸਤੀ, ਗੋਰਖਪੁਰ, ਪਨੀਆ ਹਵਾ, ਨਰਕਿਤਾਗੰਜ, ਰਕਸੋਲ ਤੇ ਸੀਤਾਮਰਹੀ ‘ਤੇ ਰੁਕੇਗੀ।
ਹੋਰ ਟ੍ਰੇਨ 04640/ 04630 ਨੂੰ ਮਾਂ ਵੈਸ਼ਣੋ ਦੇਵੀ ਕਟਰਾ ਤੋਂ ਕਟਿਹਾਰ ਵਿਚ ਚਲਾਉਣ ਦਾ ਫੈਸਲਾ ਲਿਆ ਹੈ। ਇਹ ਟ੍ਰੇਨ 15 ਨਵੰਬਰ ਨੂੰ ਮਾਂ ਵੈਸ਼ਣੋ ਦੇਵੀ ਕਟਰਾ ਤੋਂ ਤੇ ਕਟਿਹਾਰ ਤੋਂ 17 ਨਵੰਬਰ ਨੂੰ ਰਵਾਨਾ ਹੋਵੇਗੀ।
ਇਹ ਵੀ ਪੜ੍ਹੋ : ਹੁਣ ਆਵਾਰਾ ਕੁੱਤੇ ਦੇ ਵੱਢਣ ‘ਤੇ ਸਰਕਾਰ ਨੂੰ ਦੇਣਾ ਪਵੇਗਾ ਮੁਆਵਜ਼ਾ, ਹਾਈਕੋਰਟ ਨੇ ਸੁਣਾਇਆ ਵੱਡਾ ਫੈਸਲਾ
04640 ਮਾਂ ਵੈਸ਼ਣੋ ਦੇਵੀ ਕਟਰਾ ਤੋਂ ਰਾਤ 9.30 ਵਜੇ ਰਵਾਨਾ ਹੋਵੇਗੀ ਜੋ ਤੀਜੇ ਦਿਨ ਸਵੇਰੇ 9 ਵਜੇ ਕਟਿਹਾਰ ਪਹੁੰਚੇਗੀ। ਕਟਿਹਾਰ ਤੋਂ ਟ੍ਰੇਨ ਨੰਬਰ 04639 17 ਨਵੰਬਰ ਨੂੰ ਸਵੇਰੇ 11 ਵਜੇ ਕਟਿਹਾਰ ਤੋਂ ਰਵਾਨਾ ਹੋਣਗੀਆਂ ਜੋ ਦੂਜੇ ਦਿਨ ਰਾਤ 11 ਵਜੇ ਅੰਮ੍ਰਿਤਸਰ ਪਹੁੰਚ ਜਾਵੇਗੀ।
ਇਹ ਟ੍ਰੇਨ ਜੰਮੂ-ਤਵੀ, ਪਠਾਨਕੋਟ, ਜਲੰਧਰ, ਲੁਧਿਆਣਾ, ਅੰਬਾਲਾ , ਯਮੁਨਾਨਗਰ ਦੇ ਜਗਾਧਰੀ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਸੀਤਾਪੁਰ, ਗੌਂਡਾ, ਬਸਤੀ, ਗੌਰਖਪੁਰ, ਛਪਰਾ, ਹਾਜੀਪੁਰ, ਬਰੌਨੀ, ਬੇਗੂ ਸਰਾਏ, ਖਗਾੜੀਆ ਤੇ ਨੌਗਚੀਆ ‘ਤੇ ਰੁਕੇਗੀ।
ਵੀਡੀਓ ਲਈ ਕਲਿੱਕ ਕਰੋ : –