ਪੰਜਾਬ ਤੋਂ ਹਰੇਕ ਸਾਲ ਬਹੁਤ ਵੱਡੀ ਗਿਣਤੀ ਵਿਚ ਨੌਜਵਾਨ ਉੱਚ ਪੜ੍ਹਾਈ ਹਾਸਲ ਕਰਨ ਲਈ ਵਿਦੇਸ਼ਾਂ ਨੂੰ ਜਾਂਦੇ ਹਨ। ਉਨ੍ਹਾਂ ਦਾ ਸੁਪਨਾ ਹੁੰਦਾ ਹੈ ਕਿ ਵਿਦੇਸ਼ ਵਿਚ ਜਾ ਕੇ ਤੇ ਚੰਗੀ ਕਮਾਈ ਕਰਕੇ ਉਹ ਆਪਣਾ ਸੁਨਿਹਰੀ ਭਵਿੱਖ ਬਣਾਉਣਗੇ ਤੇ ਨਾਲ ਹੀ ਪਰਿਵਾਰ ਲਈ ਵੀ ਸਹਾਰਾ ਬਣਨਗੇ ਪਰ ਕਈ ਵਾਰ ਉਨ੍ਹਾਂ ਦੇ ਸੁਪਨੇ ਸਿਰਫ ਸੁਪਨੇ ਬਣ ਕੇ ਹੀ ਰਹਿ ਜਾਂਦੇ ਹਨ। ਅਜਿਹਾ ਹੀ ਇਕ ਹਾਦਸਾ ਨਵਾਂਸ਼ਹਿਰ ਦੇ ਰਹਿਣ ਵਾਲੇ 21 ਸਾਲਾ ਨੌਜਵਾਨ ਨਾਲ ਵਾਪਰਿਆ ਹੈ।
ਨਵਾਂਸ਼ਹਿਰ ਦੇ ਰਹਿਣ ਵਾਲੇ ਹਰਸ਼ਪ੍ਰਸੀਤ ਸਿੰਘ ਦੀ ਕੈਨੇਡਾ ਵਿਚ ਮੌਤ ਹੋ ਗਈ। ਉਹ ਮਹਿਜ਼ 21 ਸਾਲਾਂ ਦਾ ਸੀ। ਹਰਸ਼ਪ੍ਰੀਤ ਸਿੰਘ 2 ਸਾਲ ਪਹਿਲਾਂ ਕੈਨੇਡਾ ਗਿਆ ਸੀ ਤੇ ਉਥੇ ਜਾ ਕੇ ਦਸਬੰਰ ਵਿਚ ਉਸ ਨੇ ਆਪਣੀ ਡਿਗਰੀ ਵੀ ਪੂਰੀ ਕਰ ਲਈ ਸੀ। ਇਸੇ ਖੁਸ਼ੀ ਨੂੰ ਮਨਾਉਣ ਲਈ ਹਰਸ਼ਪ੍ਰੀਤ ਸਿੰਘ ਆਪਣੇ ਦੋਸਤਾਂ ਨਾਲ ਘੁੰਮਣ ਲਈ ਜਾਂਦਾ ਹੈ ਤੇ ਆਪਣੀ ਹੀ ਗੱਡੀ ਦੇ ਸਨਰੂਫ ਵਿਚੋਂ ਨਿਕਲ ਕੇ ਬਾਹਰ ਡਿੱਗ ਜਾਂਦਾ ਹੈ ਤੇ ਜਿਸ ਤੋਂ ਬਾਅਦ ਉਸ ਦੇ ਸਿਰ ਉਤੇ ਸੱਟ ਲੱਗਦੀ ਹੈ ਤੇ ਮੌਕੇ ਉਤ ਹੀ ਮੌਤ ਹੋ ਜਾਂਦੀ ਹੈ।
ਦੱਸ ਦੇਈਏ ਕਿ ਹਰਸ਼ਪ੍ਰੀਤ ਸਿੰਘ ਨਵਾਂਸ਼ਹਿਰ ਦੇ ਪਿੰਡ ਮਜਾਰਾ ਨੌ ਆਬਾਦ ਦਾ ਰਹਿਣ ਵਾਲਾ ਸੀ। ਉਸ ਨੇ ਬੰਗਾ ਦੇ ਇਕ ਕਾਲਜ ਵਿਚੋਂ ਮੈਡੀਕਲ ਦੀ ਪੜ੍ਹਾਈ ਪੂਰੀ ਕੀਤੀ ਸੀ ਤੇ ਅਜੇ 2 ਸਾਲ ਪਹਿਲਾਂ ਹੀ ਉਹ ਕੈਨੇਡਾ ਗਿਆ ਸੀ। ਦਸੰਬਰ ਵਿਚ ਉਸ ਨੇ ਟੋਰਾਂਟੋ ਵਿਚ ਆਪਣੀ ਪੜ੍ਹਾਈ ਪੂਰੀ ਕੀਤੀ ਸੀ। ਇਸੇ ਖੁਸ਼ੀ ਵਿਚ ਉਹ ਟੋਰਾਂਟੋ ਦੇ ਸਰੀ ਸ਼ਹਿਰ ਵਿਚ ਘੁੰਮਣ ਲਈ ਜਾਂਦਾ ਹੈ। ਹਰਸ਼ਪ੍ਰੀਤ ਸਿੰਘ ਆਪਣੇ 4 ਦੋਸਤਾਂ ਨਾਲ ਘੁੰਮਣ ਜਾਂਦਾ ਹੈ ਤੇ ਰਸਤੇ ਵਿਚ ਉਨ੍ਹਾਂ ਦੀ ਗੱਡੀ ਦਾ ਐਕਸੀਡੈਂਟ ਹੋ ਜਾਂਦਾ ਹੈ, ਜਿਸ ਵਿਚ ਦਰਦਨਾਕ ਤਰੀਕੇ ਨਾਲ ਹਰਸ਼ਪ੍ਰੀਤ ਸਿੰਘ ਦੀ ਮੌਤ ਹੋ ਜਾਂਦੀ ਹੈ ਤੇ ਗੱਡੀ ਦੀ ਸਨਰੂਫ ਵਿਚੋਂ ਨਿਕਲ ਕੇ ਹਰਸ਼ਪ੍ਰੀਤ ਸਿੰਘ ਬਾਹਰ ਡਿੱਗ ਜਾਂਦਾ ਹੈ ਤੇ ਉਹ ਰੱਬ ਨੂੰ ਪਿਆਰਾ ਹੋ ਜਾਂਦਾ ਹੈ।
ਇਹ ਵੀ ਪੜ੍ਹੋ : ਪੰਜਾਬ ਭਰ ‘ਚ ਅੱਜ ਮਨਾਇਆ ਜਾ ਰਿਹਾ ਲੋਹੜੀ ਦਾ ਤਿਓਹਾਰ, ਜਾਣੋ ਇਸ ਦਾ ਪੂਰਾ ਇਤਿਹਾਸ ਤੇ ਮਹੱਤਤਾ
ਹਰਪ੍ਰੀਤ ਸਿੰਘ ਦਾ ਪਰਿਵਾਰ ਪੁੱਤ ਦੀ ਬੇਵਕਤੀ ਮੌਤ ਦੀ ਖਬਰ ਸੁਣ ਕੇ ਸਦਮੇ ਵਿਚ ਹੈ। ਉਨ੍ਹਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਨ੍ਹਾਂ ਕਦੇ ਸੁਪਨੇ ਵਿਚ ਵੀ ਨਹੀਂ ਸੋਚਿਆ ਸੀ ਕਿ ਜਿਸ ਪੁੱਤ ਨੂੰ ਉਨ੍ਹਾਂ ਨੇ ਚਾਵਾਂ ਨਾਲ ਵਿਦੇਸ਼ ਭੇਜਿਆ ਹੈ ਇਕ ਦਿਨ ਉਸੇ ਦੀ ਮੌਤ ਦੀ ਖਬਰ ਉਨ੍ਹਾਂ ਨੂੰ ਮਿਲੇਗੀ।
ਵੀਡੀਓ ਲਈ ਕਲਿੱਕ ਕਰੋ -: