ਮੱਧ ਪ੍ਰਦੇਸ਼ ਵਿਚ ਡਾ. ਮੋਹਨ ਯਾਦਵ ਸਰਕਾਰ ਦਾ ਪਹਿਲਾ ਮੰਤਰੀ ਮੰਡਲ ਦਾ ਵਿਸਤਾਰ ਹੋ ਗਿਆ ਹੈ। ਰਾਪਾਲ ਮੰਗੂਭਾਈ ਪਟੇਲ ਨੇ 28 ਵਿਧਾਇਕਾਂ ਨੂੰ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਇਨ੍ਹਾਂ ਵਿਚੋਂ 18 ਵਿਧਾਇਕਾਂ ਨੂੰ ਕੈਬਨਿਟ ਤੇ 10 ਵਿਧਾਇਕਾਂ ਨੂੰ ਸੂਬਾ ਮੰਤਰੀ ਵਜੋਂ ਸਹੁੰ ਚੁਕਾਈ ਗਈ। 28 ਮੰਤਰੀਆਂ ਵਿਚੋਂ 7 ਸਾਧਾਰਨ ਵਰਗ ਤੋਂ, 11 ਓਬੀਸੀ ਵਰਗ ਤੋਂ, 6 ਐੱਸਸੀਵਰਗ ਤੋਂ ਤੇ 4 ਐੱਸਟੀ ਵਰਗ ਤੋਂ ਹੈ।
ਅੱਜ ਦੁਪਹਿਰ 3:30 ਵਜੇ ਰਾਜ ਭਵਨ ‘ਚ ਸਹੁੰ ਚੁੱਕ ਸਮਾਗਮ ਹੋਇਆ।ਇਸ ਦੌਰਾਨ ਸ਼ਿਵਰਾਜ ਸਰਕਾਰ ਦੇ ਸਿਰਫ਼ 6 ਮੰਤਰੀਆਂ ਨੂੰ ਨਵੀਂ ਕੈਬਨਿਟ ਵਿੱਚ ਥਾਂ ਮਿਲੀ ਹੈ, ਜਦੋਂ ਕਿ 10 ਮੰਤਰੀਆਂ ਨੂੰ ਮੌਕਾ ਨਹੀਂ ਮਿਲ ਸਕਿਆ। ਸਭ ਤੋਂ ਪਹਿਲਾਂ ਕੈਲਾਸ਼ ਵਿਜੇਵਰਗੀ, ਪ੍ਰਹਿਲਾਦ ਸਿੰਘ ਪਟੇਲ, ਰਾਕੇਸ਼ ਸਿੰਘ, ਕਰਨ ਸਿੰਘ ਵਰਮਾ, ਉਦੇਪ੍ਰਤਾਪ ਸਿੰਘ ਨੇ ਸਹੁੰ ਚੁੱਕੀ।
ਕੈਲਾਸ਼ ਵਿਜੇਵਰਗੀਆ, ਪ੍ਰਹਿਲਾਦ ਸਿੰਘ ਪਟੇਲ, ਰਾਕੇਸ਼ ਸਿੰਘ, ਕਰਨ ਸਿੰਘ ਵਰਮਾ, ਉਦੈ ਪ੍ਰਤਾਪ ਸਿੰਘ, ਕੁੰਵਰ ਵਿਜੇ ਸ਼ਾਹ, ਤੁਲਸੀਰਾਮ ਸਿਲਾਵਤ, ਅਦਲ ਸਿੰਘ ਕਾਂਸ਼ਾਨਾ, ਨਿਰਮਲਾ ਭੂਰੀਆ, ਗੋਵਿੰਦ ਸਿੰਘ ਰਾਜਪੂਤ, ਵਿਸ਼ਵਾਸ ਸਾਰੰਗ, ਨਰਾਇਣ ਸਿੰਘ ਕੁਸ਼ਵਾਹਾ, ਨਾਗਰ ਸਿੰਘ ਚੌਹਾਨ, ਚੈਤਨਯ ਕਸ਼ਯਪ, ਇੰਦਰ ਸਿੰਘ ਪਰਮਾਰ, ਰਾਕੇਸ਼ ਸ਼ੁਕਲਾ, ਪ੍ਰਦਿਊਮਨ ਸਿੰਘ ਤੋਮਰ ਤੇ ਸੰਪਤੀਆ ਉਈਕੇ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ ਤੇ ਕ੍ਰਿਸ਼ਨਾ ਗੌਰ, ਧਰਮਿੰਦਰ ਲੋਧੀ, ਦਿਲੀਪ ਜੈਸਵਾਲ, ਲਖਨ ਪਟੇਲ, ਨਰਾਇਣ ਸਿੰਘ ਪੰਵਾਰ, ਗੌਤਮ ਤੇਟਵਾਲ, ਨਰੇਂਦਰ ਸ਼ਿਵਾਜੀ ਪਟੇਲ, ਪ੍ਰਤਿਮਾ ਬਾਗੜੀ, ਰਾਧਾ ਸਿੰਘ, ਦਿਲੀਪ ਅਹੀਰਵਰ ਨੇ ਰਾਜ ਮੰਤਰੀ ਵਜੋਂ ਸਹੁੰ ਚੁੱਕੀ।
ਇਹ ਵੀ ਪੜ੍ਹੋ : ਨਿਰਮਾਣਅਧੀਨ ਮੰਦਰ ਦੀ ਡਿੱਗੀ ਕੰਧ, 5 ਮਜ਼ਦੂਰ ਮਲਬੇ ‘ਚ ਦਬੇ, ਇਕ ਨੇ ਤੋੜਿਆ ਦ.ਮ
ਸ਼ਿਵਰਾਜ ਸਰਕਾਰ ਵਿਚ ਕੁੱਲ 33 ਮੰਤਰੀ ਸਨ। ਇਨ੍ਹਾਂ ਵਿਚੋਂ 31 ਚੋਣ ਮੈਦਾਨ ਵਿਚ ਉਤਰੇ ਸਨ। 12 ਮੰਤਰੀ ਚੋਣਾਂ ਹਾਰੇ ਜਦੋਂ ਕਿ 19 ਮੰਤਰੀ ਜਿੱਤ ਕੇ ਫਿਰ ਤੋਂ ਵਿਧਾਨ ਸਭਾ ਪਹੁੰਚੇ। ਇਨ੍ਹਾਂ ਵਿਚੋਂ 31 ਚੋਣ ਮੈਦਾਨ ਵਿਚ ਉਤਰੇ ਸਨ। 12 ਮੰਤਰੀ ਚੋਣਾਂ ਹਾਰੇ ਜਦੋਂ ਕਿ 19 ਮੰਤਰੀ ਜਿੱਤ ਕੇ ਫਿਰ ਤੋਂ ਵਿਧਾਨ ਸਭਾ ਪਹੁੰਚੇ। ਇਨ੍ਹਾਂ ਵਿਚੋਂ ਮੋਹਨ ਯਾਦਵ ਮੁੱਖ ਮੰਤਰੀ, ਜਗਦੀਸ਼ ਦੇਵੜਾ ਤੇ ਰਾਜੇਂਦਰ ਸ਼ੁਕਲਾ ਡਿਪਟੀ ਸੀਐੱਮ ਵਜੋਂ ਸਹੁੰ ਲੈ ਚੁੱਕੇ ਹਨ। ਬਚੇ 16 ਵਿਚੋਂ 10 ਨੂੰ ਜਗ੍ਹਾ ਨਹੀਂ ਮਿਲੀ ਹੈ।
ਵੀਡੀਓ ਲਈ ਕਲਿੱਕ ਕਰੋ : –