ਜੱਗੂ ਭਗਵਾਨਪੁਰੀਆ ਦਾ ਅੱਜ ਬਟਾਲਾ ਕੋਰਟ ਵਿਚ ਪੇਸ਼ੀ ਹੋਈ ਹੈ। ਉਸ ਨੂੰ 3 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜਿਆ ਗਿਆ ਹੈ। ਬੀਤੀ ਰਾਤ ਜੱਗੂ ਨੂੰ ਅਸਮ ਦੀ ਜੇਲ੍ਹ ਤੋਂ ਪੰਜਾਬ ਲਿਆਂਦਾ ਗਿਆ ਸੀ ਤੇ ਪੁਲਿਸ ਵੱਲੋਂ ਰਿਮਾਂਡ ਦੀ ਮੰਗ ਕੀਤੀ ਗਈ ਸੀ। ਕੋਰਟ ਨੇ ਦੋਵੇਂ ਧਿਰਾਂ ਦੀਆਂ ਦਲੀਲਾਂ ਸੁਣੀਆਂ ਤੇ 3 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਜਗੂ ਭਗਵਾਨਪੁਰੀਆ ਨੂੰ ਭੇਜ ਦਿੱਤਾ ਗਿਆ।
ਦੱਸ ਦੇਈਏ ਕਿ ਜੱਗੂ ਵੱਲੋਂ ਐਨਕਾਊਂਟਰ ਦਾ ਖਦਸ਼ਾ ਜਤਾਇਆ ਗਿਆ ਸੀ ਤੇ ਉਸ ਨੇ ਹਾਈਕੋਰਟ ਦਾ ਰੁਖ ਕੀਤਾ ਸੀ। ਜੱਗੂ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਪੰਜਾਬ ਲਿਆਂਦਾ ਗਿਆ ਸੀ, ਬੀਤੀ ਦੇਰ ਰਾਤ 1 ਵਜੇ ਪੰਜਾਬ ਪੁਲਿਸ ਉਸ ਨੂੰ ਅਸਮ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ ਏਅਰਪੋਰਟ ਲੈ ਕੇ ਪਹੁੰਚੀ ਤੇ ਅੱਜ ਪੁਲਿਸ ਦੇ ਵੱਡੇ ਕਾਫਲੇ ਨਾਲ ਜੱਗੂ ਨੂੰ ਕੋਰਟ ਵਿਚ ਪੇਸ਼ ਕੀਤਾ ਗਿਆ।
ਇਹ ਵੀ ਪੜ੍ਹੋ : ਕਪੂਰਥਲਾ ਤੋਂ ਫੜਿਆ ਗਿਆ ਪਾਕਿਸਤਾਨੀ ਜਾਸੂਸ, ਕੈਂਟ ਇਲਾਕੇ ‘ਚ ਸਫ਼ਾਈ ਕਰਮਚਾਰੀ ਵਜੋਂ ਕਰਦਾ ਸੀ ਕੰਮ
ਜ਼ਿਕਰਯੋਗ ਹੈ ਕਿ ਜੱਗੂ ‘ਤੇ ਪੰਜਾਬ ਤੇ ਹੋਰ ਸੂਬਿਆਂ ਵਿਚ 128 ਤੋਂ ਵੱਧ ਮਾਮਲੇ ਦਰਜ ਹਨ। ਉੱਤਰ ਭਾਰਤ ਵਿਚ ਹਥਿਾਰਾਂ ਦਾ ਸਭ ਤੋਂ ਵੱਡਾ ਨੈਟਵਰਕ ਜੱਗੂ ਵਲੋਂ ਖੜ੍ਹਾ ਕੀਤਾ ਗਿਆ। ਨਸ਼ਾ ਤਸਕਰੀ ਤੋਂ ਉਸ ਨੇ ਮੋਟੇ ਪੈਸੇ ਕਮਾਏ ਤੇ ਫਿਰੌਤੀ ਮੰਗਣਾ ਉਸ ਦਾ ਪੇਸ਼ਾ ਸੀ। ਜੱਗੂ ਭਗਵਾਨਪੁਰੀਆ ਨੇ 3 ਅਗਸਤ 2021 ਨੂੰ ਪੰਜਾਬ ਦੇ ਮਸ਼ਹੂਰ ਗੈਂਗਸਟਰ ਰਾਣਾ ਕੰਦੋਵਾਲੀਆ ਦੀ ਹਸਪਤਾਲ ਵਿਚ ਗੋਲੀ ਮਾਰ ਕੇ ਹੱਤਿਆ ਕੀਤੀ ਸੀ ਤੇ ਸਿੱਧੂ ਮੂਸੇਵਾਲਾ ਕਤਲਕਾਂਡ ਵਿਚ ਸ਼ੂਟਰ ਨੂੰ ਹਥਿਆਰ ਤੇ ਗੱਡੀਆਂ ਉਪਲਬਧ ਕਰਵਾਈਆਂ ਸੀ।
ਵੀਡੀਓ ਲਈ ਕਲਿੱਕ ਕਰੋ -:
























