ਨਵਾਂਸ਼ਹਿਰ ਦੇ ਪਿੰਡ ਔੜ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ ਜਿਥੇ ਜਿੰਮ ਵਿਚ ਕਸਰਤ ਕਰ ਰਹੇ ਨੌਜਵਾਨ ‘ਤੇ ਹਮਲਾ ਕੀਤੇ ਜਾਣ ਦੀ ਖਬਰ ਹੈ। ਜਾਣਕਾਰੀ ਮੁਤਾਬਕ 3 ਨੌਜਵਾਨ ਮੂੰਹ ਬੰਨ੍ਹ ਕੇ ਆਏ ਸਨ ਤੇ ਉਨ੍ਹਾਂ ਨੇ ਘਟਨਾ ਨੂੰ ਅੰਜਾਮ ਦਿੱਤਾ। ਸਾਰੀ ਘਟਨਾ CCTV ਕੈਮਰੇ ‘ਚ ਕੈਦ ਹੋ ਗਈ ਹੈ ਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਖਮੀ ਨੌਜਵਾਨ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
ਜ਼ਖਮੀ ਨੌਜਵਾਨ ਨਿਸ਼ਾਨ ਸਿੰਘ ਨੇ ਦੱਸਿਆ ਕਿ ਉਹ ਫਾਈਨਾਂਸ ਦਾ ਕੰਮ ਕਰਦਾ ਹੈ ਤੇ ਕੁਝ ਸਮਾਂ ਪਹਿਲਾਂ ਹੀ ਆਸਟ੍ਰੇਲੀਆ ਤੋਂ ਪਰਤਿਆ ਹੈ। ਰੋਜ਼ ਵਾਂਗ ਉਹ ਜਿੰਮ ਵਿਚ ਕਸਰਤ ਕਰ ਰਿਹਾ ਸੀ ਕਿ ਇਸ ਦੌਰਾਨ 3 ਨਕਾਬਪੋਸ਼ ਹਮਲਾਵਰ ਜਿੰਮ ਵਿਚ ਵੜ ਗਏ। ਉਨ੍ਹਾਂ ਨੇ ਉਸ ‘ਤੇ ਹਮਲਾ ਕੀਤਾ। ਆਪਣੇ ਬਚਾਅ ਕਰਦਿਆਂ ਨਿਸ਼ਾਨ ਸਿੰਘ ਦੇ ਬਾਂਹ ਵਿਚ ਸੱਟ ਲੱਗ ਗਈ। ਇਕ ਹਮਲਾਵਰ ਨੇ ਫਾਇਰਿੰਗ ਵੀ ਕੀਤੀ।

ਜਾਨ ਬਚਾਉਣ ਲਈ ਨਿਸ਼ਾਨ ਜਿੰਮ ਦੀ ਰਸੋਈ ਵਿਚ ਭੱਜ ਗਿਆ ਜਿਥੇ ਹਮਲਾਵਰਾਂ ਨੇ ਦਰਵਾਜ਼ਾ ਤੋੜਨ ਦੀ ਕੋਸ਼ਿਸ਼ ਕੀਤੀ। ਗੋਲੀਆਂ ਦੀ ਆਵਾਜ਼ ਸੁਣ ਕੇ ਜਿੰਮ ਵਿਚ ਮੌਜੂਦ ਹੋਰ ਲੋਕ ਬਾਹਰ ਆ ਗਏ। ਤੇ ਹਮਲਾਵਰ ਬਾਈਕ ‘ਤੇ ਸਵਾਰ ਹੋ ਕੇ ਫਰਾਰ ਹੋ ਗਏ। ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ ਪਹੁੰਚ ਰਹੇ USA ਤੋਂ ਡਿਪੋਰਟ ਕੀਤੇ ਭਾਰਤੀ ਪ੍ਰਵਾਸੀ, 205 ਭਾਰਤੀਆਂ ‘ਚ ਕਈ ਪੰਜਾਬੀ ਵੀ ਸ਼ਾਮਲ
ਜ਼ਖਮੀ ਨਿਸ਼ਾਨ ਨੂੰ ਮੁਕੰਮਦਪੁਰ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਜਿਥੋਂ ਉਨ੍ਹਾਂ ਨੂੰ ਨਵਾਂਸ਼ਹਿਰ ਦੇ ਸਰਕਾਰੀ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ। ਥਾਣਾ ਔੜ ਦੀ ਐੱਸਐੱਚਓ ਨਰੇਸ਼ ਕੁਮਾਰੀ ਤੇ ਨਵਾਂਸ਼ਹਿਰ ਦੇ ਡੀਐੱਸਪੀ ਰਾਜ ਕੁਮਾਰ ਪੁਲਿਸ ਟੀਮ ਨਾਲ ਮੌਕੇ ‘ਤੇ ਪਹੁੰਚੇ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -:
























