ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਜ਼ਿਲ੍ਹੇ ਵਿਚ ਸ਼ਨੀਵਾਰ ਦੁਪਹਿਰ ਫੌਜ ਦਾ ਇਕ ਟਰੱਕ ਖੱਡ ਵਿਚ ਜਾ ਡਿੱਗਾ। ਹਾਦਸੇ ਵਿਚ 3 ਜਵਾਨ ਸ਼ਹੀਦ ਹੋ ਗਏ। 2 ਜਵਾਨ ਗੰਭੀਰ ਤੌਰ ਤੋਂ ਜ਼ਖਮੀ ਹਨ। ਉਨ੍ਹਾਂ ਨੂੰ ਨੇੜੇ ਦੇ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਟਰੱਕਵਿਚ 6 ਜਵਾਨ ਹੀ ਸਵਾਰ ਸਨ।
ਅਧਿਕਾਰੀਆਂ ਨੇ ਦੱਸਿਆ ਕਿ ਹਾਦਸਾ ਜ਼ਿਲ੍ਹੇ ਦੇ ਐੱਸਕੇ ਪਾਯੀਨ ਇਲਾਕੇ ਵਿਚ ਹੋਇਆ। ਇਥੇ ਟਰੱਕ ਸੜਕ ਤੋਂ ਫਿਸਲ ਕੇ ਖੱਡ ਵਿਚ ਜਾ ਡਿੱਗੀ। ਘਟਨਾ ‘ਤੇ ਫੌਜ ਨੇ ਬਿਆਨ ਜਾਰੀ ਕੀਤਾ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਖਰਾਬ ਮੌਸਮ ਕਾਰਨ ਵਿਜ਼ੀਬਿਲਟੀ ਘੱਟ ਸੀ। ਇਸ ਕਾਰਨ ਟਰੱਕ ਸੜਕ ਤੋਂ ਫਿਸਲ ਕੇ ਖੱਡ ਵਿਚ ਜਾ ਡਿੱਗੀ ਤੇ ਹਾਦਸਾ ਵਾਪਰ ਗਿਆ।
ਇਹ ਵੀ ਪੜ੍ਹੋ : ਚੰਡੀਗੜ੍ਹ : ਦਰੱਖਤ ਨਾਲ ਟ.ਕ/ਰਾਈ BMW ਕਾਰ, 10 ਸਾਲਾ ਬੱਚੇ ਦੀ ਮੌ/ਤ, ਪਿਓ ਗੰਭੀਰ ਜ਼ਖਮੀ
ਬਾਂਦੀਪੋਰਾ ਹਾਦਸੇ ‘ਤੇ ਐੱਲਜੀ ਮਨੋਜ ਸਿਨ੍ਹਾ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਫੌਜ ਦੇ ਜਵਾਨਾਂ ਦੀ ਜਾਨ ਜਾਣ ਨਾਲ ਡੂੰਘਾ ਦੁੱਖ ਹੋਇਆ ਹੈ। ਰਾਸ਼ਟਰ ਉਨ੍ਹਾਂ ਦੀ ਸੇਵਾ ਤੇ ਵਚਨਬੱਧਤਾ ਲਈ ਬਹੁਤ ਧੰਨਵਾਦੀ ਹੈ।
ਵੀਡੀਓ ਲਈ ਕਲਿੱਕ ਕਰੋ -: