3 women officers of Kapurthala : ਕਪੂਰਥਲਾ : ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਔਰਤਾਂ ਦੇ ਸਨਮਾਨ ਵਿੱਚ ਕਿਹਾ ਸੀ ਕਿ ‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ”- ਭਾਵ ਕਿ ਉਨ੍ਹਾਂ ਔਰਤਾਂ ਨੂੰ ਘੱਟ ਨਹੀਂ ਸਮਝਣਾ ਚਾਹੀਦਾ, ਜਿਨ੍ਹਾਂ ਨੇ ਰਾਜਿਆਂ ਨੂੰ ਜਨਮ ਦਿੱਤਾ। ਸੁਲਤਾਨਪੁਰ ਲੋਧੀ ਵਿਚ ਬਾਬੇ ਨਾਨਕ ਦੇ ਇਹ ਸ਼ਬਦ ਪੂਰੀ ਤਰ੍ਹਾਂ ਸਾਰਥਕ ਜਾਪਦੇ ਹਨ। ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551 ਵੇਂ ਪ੍ਰਕਾਸ਼ ਪੁਰਬ ਦੇ ਬਿਹਤਰ ਪ੍ਰਬੰਧਨ ਦੀ ਜ਼ਿੰਮੇਵਾਰੀ ਇਸ ਵਾਰ ਜ਼ਿਲ੍ਹੇ ਦੀਆਂ ਤਿੰਨ ਮਹਿਲਾ ਅਫ਼ਸਰਾਂ ਦੇ ਮੋਢਿਆਂ ‘ਤੇ ਟਿਕ ਗਈ।
ਕਪੂਰਥਲਾ ਦੇ ਡਿਪਟੀ ਕਮਿਸ਼ਨਰ ਦੀਪਤੀ ਉੱਪਲ ਪ੍ਰਸ਼ਾਸਨਿਕ ਤੌਰ ’ਤੇ ਸਮੁੱਚੇ ਪ੍ਰਬੰਧਾਂ ਦੀ ਨਿਗਰਾਨੀ ਕਰ ਰਹੇ ਹਨ। ਅਮਨ-ਕਾਨੂੰਨ ਦੀ ਜ਼ਿੰਮੇਵਾਰੀ ਐਸਐਸਪੀ ਕਪੂਰਥਲਾ ਕੰਵਰਦੀਪ ਕੌਰ ਆਈਪੀਐਸ ਨੇ ਨਿਭਾਈ। ਸੁਲਤਾਨਪੁਰ ਲੋਧੀ ਵਿਖੇ ਸਬ-ਡਵੀਜ਼ਨ ਪੱਧਰ ਦੇ ਐਸਡੀਐਮ ਡਾ. ਚਾਰੂਮਿਤਾ ਨੇ ਇੰਨੇ ਵੱਡੇ ਸਮਾਗਮ ਨੂੰ ਪੂਰਾ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ। ਇਹ ਤਿੰਨੋਂ ਅਧਿਕਾਰੀ ਪਿਛਲੇ 10 ਦਿਨਾਂ ਤੋਂ ਸੰਗਤ ਦੀ ਸੁਰੱਖਿਆ, ਪੀਣ ਵਾਲੇ ਪਾਣੀ ਅਤੇ ਪਖਾਨੇ ਸਮੇਤ ਹਰ ਛੋਟੀ ਅਤੇ ਵੱਡੀ ਸਹੂਲਤ ਲਈ ਖੁਦ ਫੀਲਡ ਵਿਚ ਉਤਰੀਆਂ ਹੋਈਆਂ ਸਨ।
2011 ਬੈਚ ਦੇ ਆਈਏਐਸ ਅਧਿਕਾਰੀ ਡੀਸੀ ਕਪੂਰਥਲਾ ਦੀਪਤੀ ਨੇ ਕਿਹਾ ਕਿ ਕੋਵਿਡ-19 ਕਾਰਨ ਪੈਦਾ ਹੋਈਆਂ ਸਿਹਤ ਸਮੱਸਿਆਵਾਂ ਦੇ ਵਿਚਕਾਰ ਪ੍ਰਕਾਸ਼ ਪੁਰਬ ਸਮਾਗਮਾਂ ਵਿੱਚ ਹੈਲਥ ਗਾਈਡਲਾਈਨਸ ਦੀ ਪਾਲਣਾ ਕਰਨਾ ਚੁਣੌਤੀਪੂਰਨ ਸੀ। ਇਸ ਦੇ ਲਈ ਲਗਭਗ 50 ਹਜ਼ਾਰ ਮਾਸਕ ਵੰਡੇ ਗਏ ਅਤੇ 50 ਹੈਂਡ ਵਾਸ਼ ਕਿਊਸਿਕ ਅਤੇ ਸੈਨੇਟਾਈਜ਼ਰ ਲਗਾਏ ਗਏ। ਪ੍ਰਕਾਸ਼ ਪੁਰਬ ਨੂੰ ਸਫਲ ਬਣਾਉਣ ਵਿੱਚ ਹਰ ਅਧਿਕਾਰੀ ਅਤੇ ਕਰਮਚਾਰੀ ਦਾ ਸਹਿਯੋਗ ਵੀ ਬਹੁਤ ਪ੍ਰਭਾਵਸ਼ਾਲੀ ਰਿਹਾ।
2013 ਬੈਚ ਦੇ ਆਈਪੀਐਸ ਕੰਵਰਦੀਪ ਕੌਰ ਨੇ ਹਾਲ ਹੀ ਵਿੱਚ ਐਸਐਸਪੀ ਕਪੂਰਥਲਾ ਦਾ ਕਾਰਜਭਾਰ ਸੰਭਾਲਿਆ ਹੈ। ਐਸਐਸਪੀ ਨੇ ਦੱਸਿਆ ਕਿ 24 ਘੰਟੇ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਲਈ ਲਗਭਗ 2000 ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ, ਜਦਕਿ ਸੀਸੀਟੀਵੀ ਅਤੇ ਵਿਸ਼ੇਸ਼ ਜਾਂਚ ਟੀਮਾਂ ਵੀ ਤਾਇਨਾਤ ਸਨ। ਟ੍ਰੈਫਿਕ ਨੂੰ ਨਿਰਵਿਘਨ ਬਣਾਈ ਰੱਖਣ ਲਈ ਸੁਲਤਾਨਪੁਰ ਲੋਧੀ ਆਉਣ ਵਾਲੇ ਰੂਟਾਂ ‘ਤੇ ਪਾਰਕਿੰਗ ਦੇ ਛੇ ਪ੍ਰਬੰਧ ਕੀਤੇ ਗਏ ਸਨ।
2013 ਬੈਚ ਦੇ ਪੀਸੀਐਸ ਅਧਿਕਾਰੀ ਐਸਡੀਐਮ ਸੁਲਤਾਨਪੁਰ ਲੋਧੀ ਡਾ ਚਾਰੂਮਿਤਾ ਨੇ ਦੱਸਿਆ ਕਿ ਗੁਰੂ ਘਰ ਵਿੱਚ ਤਕਰੀਬਨ ਚਾਰ ਲੱਖ ਸੰਗਤਾਂ ਨੇ ਮੱਥਾ ਟੇਕਿਆ। ਸੁਲਤਾਨਪੁਰ ਲੋਧੀ ਵਿਚ ਸਫਾਈ ਬਣਾਈ ਰੱਖਣਾ ਇਕ ਵੱਡੀ ਚੁਣੌਤੀ ਸੀ। ਇਸ ਕੰਮ ਨੂੰ ਬਿਹਤਰ ਢੰਗ ਨਾਲ ਨੇਪਰੇ ਚਾੜ੍ਹਨ ਲਈ ਨਗਰ ਕੌਂਸਲ ਆਦਮਪੁਰ, ਭੋਗਪੁਰ, ਸ਼ਾਹਕੋਟ, ਨਕੋਦਰ, ਟਾਂਡਾ, ਦਸੂਹਾ, ਨਡਾਲਾ ਅਤੇ ਹੋਰ ਕਸਬਿਆਂ ਤੋਂ 550 ਸਫਾਈ ਸੇਵਕਾਂ ਦੀ ਮਦਦ ਲਈ ਗਈ। ਉਥੇ ਹੀ ਕਾਲੀ ਬੇਈਂ ਦੇ ਕੰਢੇ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ, ਇਸ ਦੇ ਲਈ 20 ਤੋਂ ਵੱਧ ਗੋਤਾਖੋਰ ਤਾਇਨਾਤ ਕੀਤੇ ਗਏ ਸਨ।