ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਡਟੇ ਹੋਏ ਹਨ। ਅੱਜ ਸਥਾਨਕ ਸਿੰਘੂ ਬਾਰਡਰ ਦਿੱਲੀ ਕਜਾਰੀਆ ਦਫਤਰ ਵਿਖੇ 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ। ਇਹ ਮੀਟਿੰਗ ਸ. ਰੁਲਦੂ ਸਿੰਘ ਮਾਨਸਾ ਦੀ ਪ੍ਰਧਾਨਗੀ ਹੇਠ ਹੋਈ।
ਮੀਟਿੰਗ ਵਿਚ ਬਲਵੀਰ ਸਿੰਘ ਰਾਜੇਵਾਲ ਵੀ ਮੌਜੂਦ ਸਨ। ਸਰਬਸੰਮਤੀ ਨਾਲ ਏਜੰਡੇ ਪਾਸ ਕੀਤੇ ਗਏ ਜਿਹੜੇ ਭਾਜਪਾ ਲੀਡਰ ਤੇ ਆਗੂ ਕਿਸਾਨਾਂ ਨੂੰ ਭੱਦੀ ਸ਼ਬਦਾਵਲੀ ਵਰਤ ਕੇ ਉਕਸਾ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਲੀਡਰਾਂ ‘ਤੇ ਪਰਚੇ ਹੋਣੇ ਚਾਹੀਦੇ ਹਨ। ਜਿਹੜੀਆਂ ਸਿਆਸੀ ਪਾਰਟੀਆਂ ਕਿਸਾਨ ਜਥੇਬੰਦੀਆਂ ਦੇ ਝੰਡੇ ਵਰਤ ਕੇ ਵਿਰੋਧ ਕਰ ਰਹੀਆਂ ਹਨ । ਕਿਸਾਨ ਇਸ ਨੂੰ ਧਿਆਨ ਨਾਲ ਦੇਖਣ ਤਾਂ ਜੋ ਕਿਸਾਨ ਮੋਰਚੇ ਦਾ ਨੁਕਸਾਨ ਨਾ ਹੋਵੇ।
ਸੰਯੁਕਤ ਕਿਸਾਨ ਮੋਰਚੇ ਨੇ ਫੈਸਲਾ ਕੀਤਾ ਕਿ ਬਾਕੀ ਸਿਆਸੀ ਪਾਰਟੀਆਂ ਨੂੰ ਛੱਡ ਕੇ ਸਿਰਫ ਬੀਜੇਪੀ ਆਗੂਆਂ ਤੇ ਲੀਡਰਾਂ ਦਾ ਡਟਵਾਂ ਵਿਰੋਧ ਜਾਰੀ ਰੱਖਣਾ ਚਾਹੀਦਾ ਹੈ ਤੇ ਹੱਥੋਂਪਾਈ ਨਹੀਂ ਹੋਣਾ ਚਾਹੀਦਾ। ਪਿੰਡਾਂ ਵਿਚ ਵਸਦੇ ਕਿਸਾਨਾਂ, ਨੌਜਵਾਨਾਂ, ਬਜ਼ੁਰਗਾਂ ਤੇ ਮਾਤਾਵਾਂ ਨੂੰ ਪੁਰਜ਼ੋਰ ਅਪੀਲ ਕੀਤੀ ਜਾਂਦੀ ਹੈ ਕਿ ਪਿੰਡਾਂ ਵਿਚ ਝੂਠੀਆਂ ਅਫਵਾਹਾਂ ਤੋਂ ਸੁਚੇਤ ਰਿਹਾ ਜਾਵੇ।
ਇਸ ਮੌਕੇ ਮਨਜੀਤ ਸਿੰਘ ਧਨੇਰ, ਜੰਗਬੀਰ ਸਿੰਘ ਚੌਹਾਨ, ਹਰਿੰਦਰ ਸਿੰਘ ਲੱਖੋਵਾਲ, ਬਲਵੰਤ ਸਿੰਘ ਬਹਿਰਾਮਕੇ, ਕੁਲਵੰਤ ਸਿੰਘ ਸੰਧੂ, ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਕੁਲਦੀਪ ਸਿੰਘ ਬਜੀਦਪੁਰ, ਹਰਜੀਤ ਸਿੰਘ ਰਵੀ, ਮੁਕੇਸ਼ਚੰਦਰ, ਕ੍ਰਿਪਾਲ ਸਿੰਘ, ਹਰਮੀਤ ਸਿੰਘ ਕਾਦੀਆਂ, ਡਾ. ਦਰਸ਼ਨ ਪਾਲ, ਪ੍ਰੇਮ ਸਿੰਘ ਭੰਗੂ, ਬੋਧ ਸਿੰਘ ਮਾਨਸਾ ਤੇ ਬੂਟਾ ਸਿੰਘ ਸਾਦੀਪੁਰ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ : Breaking : ਚੰਡੀਗੜ੍ਹ ਪ੍ਰਸ਼ਾਸਨ ਦਾ ਵੱਡਾ ਫੈਸਲਾ, 9ਵੀਂ ਤੋਂ 12ਵੀਂ ਤੱਕ ਦੇ ਬੱਚਿਆਂ ਦੇ ਸਕੂਲ 19 ਜੁਲਾਈ ਤੋਂ ਖੁੱਲ੍ਹਣਗੇ