ਹਰ ਮਹੀਨੇ 300 ਯੂਨਿਟ ਬਿਜਲੀ ਫ੍ਰੀ ਪਾਉਣ ਵਾਲੇ ਲੋਕਾਂ ਦੀ ਗਿਣਤੀ ਪੰਜਾਬ ਵਿਚ ਵਧਦੀ ਜਾ ਰਹੀ ਹੈ। ਇਸੇ ਵਜ੍ਹਾ ਨਾਲ ਲੋਕ ਬਿਜਲੀ ਬਿੱਲ ਭਰਨ ਤੋਂ ਬਚ ਰਹੇ ਹਨ। ਦੂਜੇ ਪਾਸੇ ਸਰਕਾਰੀ ਖਜ਼ਾਨੇ ‘ਤੇ ਸਿੱਧਾ ਬੋਝ ਪੈ ਰਿਹਾ ਹੈ। ਇਹ ਗੱਲ ਪਾਵਰਕਾਮ ਦੇ ਭੇਜੇ ਬਿੱਲਾਂ ਤੋਂ ਸਾਫ ਨਜ਼ਰ ਆ ਰਹੀ ਹੈ। ਦਸੰਬਰ 2023 ਤੱਕ 36.65 ਲੱਖ ਲੋਕਾਂ ਦੇ ਜ਼ੀਰੋ ਬਿੱਲ ਆਏ ਸਨ। ਦਸੰਬਰ 2022 ਵਿਚ ਇਹ ਗਿਣਤੀ 33.16 ਲੱਖ ਸੀ।ਇਕ ਸਾਲ ਵਿਚ ਫ੍ਰੀ ਬਿਜਲੀ ਪਾਉਣ ਵਾਲਿਆਂ ਦੀ ਗਿਣਤੀ 2.89 ਲੱਖ ਵਧੀ ਹੈ।
ਬਿਜਲੀ ਵਿਭਾਗ ਵੱਲੋਂ ਘਰੇਲੂ ਮੀਟਰਾਂ ‘ਤੇ ਸਬਸਿਡੀ ਦਿੱਤੀ ਜਾਂਦੀ ਹੈ। ਜਿਹੜੇ ਘਰਾਂ ਵਿਚ ਪਹਿਲਾਂ ਇਕ ਮੀਟਰ ਲੱਗਾ ਸੀ, ਹੁਣ ਉਨ੍ਹਾਂ ਦੀ ਗਿਣਤੀ ਦੋ ਹੋ ਗਈ ਹੈ। ਇਸ ਵਜ੍ਹਾ ਨਾਲ ਉਪਭੋਗਤਾਵਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ। ਦਸੰਬਰ 2023 ਤੱਕ ਸਬਸਿਡੀ ਬਿੱਲ 540.59 ਕਰੋੜ ਰੁਪਏ ਬਣੇ ਹਨ ਜਦੋਂਕਿ ਦਸੰਬਰ 2022 ਤੱਕ 388.28 ਕਰੋੜ ਸੀ।ਇਕ ਸਾਲ ਵਿਚ ਸਬਸਿਡੀ ਬਿੱਲ 152.31 ਕਰੋੜ ਵੱਧ ਗਏ ਹਨ।
ਇਹ ਵੀ ਪੜ੍ਹੋ : ਸ਼ਿਮਲਾ ਤੋਂ ਵੀ ਠੰਡਾ ਰਿਹਾ ਪੰਜਾਬ, ਕੜਾਕੇ ਦੀ ਠੰਡ ‘ਚ ਮਨਾਈ ਜਾਵੇਗੀ ਲੋਹੜੀ, ਸੰਘਣੀ ਧੁੰਦ ਦਾ ਅਲਰਟ ਜਾਰੀ
ਅਗਲੇ ਵਿੱਤੀ ਸਾਲ ਵਿਚ ਪੂਰੇ ਪੰਜਾਬ ਵਿਚ ਸਬਸਿਡੀ ਦਾ ਬਿੱਲ 22 ਹਜ਼ਾਰ ਕਰੋੜ ਰੁਪਏ ਰਹਿਣ ਦਾ ਅਨੁਮਾਨ ਹੈ। ਇਸ ਵਿਚ ਘਰੇਲੂ ਉਪਭੋਗਾਤਾਵਾਂ ਦਾ 9 ਹਜਾਰ ਕਰੋੜ ਦਾ ਬਿੱਲ ਸ਼ਾਮਲ ਹੈ। ਖੇਤੀ ਮੀਟਰਾਂ ਦਾ ਬਿੱਲ 10,000 ਕਰੋੜ ਤੇ ਉਦਯੋਗਿਕ ਸਬਸਿਡੀ 3000 ਕਰੋੜ ਹੋਵੇਗੀ। ਅਜਿਹੇ ਵਿਚ ਪੰਜਾਬ ਸਰਕਾਰ ਨੂੰ ਰੋਜ਼ਾਨਾ ਔਸਨ 60.27 ਕਰੋੜ ਰੁਪਏ ਸਬਸਿਡੀ ਦੇ ਭਰਨੇ ਹੋਣਗੇ।
ਵੀਡੀਓ ਲਈ ਕਲਿੱਕ ਕਰੋ –