38 IAS and 16 IPS officers : ਚੰਡੀਗਡ਼੍ਹ : ਪੰਜਾਬ ਦੇ ਚੋਣ ਕਮਿਸ਼ਨ ਵੱਲੋਂ ਦੇਸ਼ ਦੇ ਪੰਜ ਸੂਬਿਆਂ ਅਸਾਮ, ਕੇਰਲ, ਤਾਮਿਲਨਾਡੂ, ਪੱਛਮੀ ਬੰਗਾਲ ਤੇ ਯੂਟੀ ਪੁਡੂਚੇਰੀ ‘ਚ ਹੋਣ ਵਾਲੀਆਂ ਚੋਣਾਂ ‘ਚ ਪੰਜਾਬ ਦੇ 38 ਆਈਏਐੱਸ ਤੇ 16 ਆਈਪੀਐੱਸ ਅਫਸਰਾਂ ਦੀ ਜਨਰਲ ਆਬਜ਼ਰਵਰ ਵਜੋਂ ਨਿਯੁਕਤੀ ਕੀਤੀ ਗਈ ਹੈ। ਮੁੱਖ ਚੋਣ ਅਫ਼ਸਰ ਪੰਜਾਬ ਡਾ. ਐੱਸ. ਕਰੁਣਾ ਰਾਜੂ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਵੀਡੀਓ ਕਾਨਫਰੰਸਿੰਗ ਜ਼ਰੀਏ 3 ਮਾਰਚ 2021 ਨੂੰ ਇਸ ਸੰਬੰਧੀ ਇਕ ਮੀਟਿੰਗ ਕਰੇਗਾ।
ਉਨ੍ਹਾਂ ਦੱਸਿਆ ਕਿ ਵਿਜੇ ਕੁਮਾਰ ਜੰਜੂਆ, ਅਨੁਰਾਗ ਅਗਰਵਾਲ, ਰਾਜੀ ਪੀ ਸ਼੍ਰੀਵਾਸਤਵ, ਸਰਵਜੀਤ ਸਿੰਘ, ਅਨੁਰਾਗ ਵਰਮਾ, ਕਾਕੂਮਾਨੂ ਸਿਵਾ ਪ੍ਰਸਾਦ, ਧੀਰੇਂਦਰ ਕੁਮਾਰ ਤਿਵਾੜੀ, ਹੁਸਨ ਲਾਲ, ਸੀਮਾ ਜੈਨ, ਰਾਜ ਕਮਲ ਚੌਧਰੀ, ਵੀਰੇਂਦਰ ਕੁਮਾਰ ਮੀਨਾ, ਵਿਕਾਸ ਗਰਗ, ਅਜੋਏ ਸ਼ਰਮਾ, ਨੀਲਕੰਠ ਐਸ. ਅਹਾਦ, ਕੁਮਾਰ ਰਾਹੁਲ, ਰਾਹੁਲ ਤਿਵਾੜੀ, ਡਾ: ਵਿਜੇ ਨਾਮਦੇਰਾਓ ਜਾਦੇ, ਰਜਤ ਅਗਰਵਾਲ, ਮਨਵੇਸ਼ ਸਿੰਘ ਸਿੱਧੂ, ਤਨੂ ਕਸ਼ਯਪ, ਦਲਜੀਤ ਸਿੰਘ ਮਾਂਗਟ, ਸਿਬੀਨ ਚੱਕਿਆਇਦਾਥ, ਪ੍ਰਦੀਪ ਕੁਮਾਰ ਅਗਰਵਾਲ, ਰਵੀ ਭਗਤ, ਮਨਜੀਤ ਸਿੰਘ ਬਰਾੜ, ਕੰਵਲ ਪ੍ਰੀਤ ਬਰਾੜ, ਮੁਹੰਮਦ ਤਇਅਬ, ਭੁਪਿੰਦਰ ਸਿੰਘ, ਪਰਵੀਨ ਕੁਮਾਰ ਥਿੰਦ, ਅਮਿਤ ਕੁਮਾਰ, ਪੁਨੀਤ ਗੋਇਲ, ਮੁਹੰਮਦ ਇਸ਼ਫਾਕ, ਭੁਪਿੰਦਰ ਪਾਲ ਸਿੰਘ, ਕੁਮਾਰ ਸੌਰਭ ਰਾਜ, ਬੀ ਸ਼੍ਰੀਨਿਵਾਸਨ, ਭੁਪਿੰਦਰ ਸਿੰਘ-2, ਕੇਸ਼ਵ ਹਿੰਗੋਨੀਆ ਅਤੇ ਵਿਨੀਤ ਕੁਮਾਰ ਆਈਏਐਸ ਅਧਿਕਾਰੀਆਂ ਨੂੰ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ।
ਡਾ: ਰਾਜੂ ਨੇ ਅੱਗੇ ਦੱਸਿਆ ਕਿ ਬਰਜਿੰਦਰ ਕੁਮਾਰ ਉੱਪਲ, ਕੁਲਦੀਪ ਸਿੰਘ, ਅਨੀਤਾ ਪੁੰਜ, ਬੀ. ਐਮ.ਐਫ. ਫਾਰੂਕੀ, ਵਿਭੂ ਰਾਜ, ਲਕਸ਼ਮੀ ਕਾਂਤ ਯਾਦਵ, ਅਰੁਣ ਪਾਲ ਸਿੰਘ, ਸ਼ਿਵ ਕੁਮਾਰ ਵਰਮਾ ਅਤੇ ਬਾਬੂ ਲਾਲ ਮੀਨਾ ਆਈਪੀਐਸ ਅਧਿਕਾਰੀ ਹਨ ਨੂੰ ਅਬਜ਼ਰਵਰ ਨਿਯੁਕਤ ਕੀਤਾ ਗਿਆ ਹੈ।