ਪਟਿਆਲਾ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਸਮੀਰ ਕਟਾਰੀਆ ਮਰਡਰ ਕੇਸ ਵਿਚ ਪੁਲਿਸ ਨੇ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਕਾਬਲੇ ਦੌਰਾਨ ਇਕ ਮੁਲਜ਼ਮ ਜ਼ਖਮੀ ਵੀ ਹੋਇਆ ਹੈ ਜੋ ਹਸਪਤਾਲ ਵਿਚ ਜੇਰੇ-ਇਲਾਜ ਹੈ।
ਐੱਸਐੱਸਪੀ ਪਟਿਆਲਾ ਵਰੁਣ ਸ਼ਰਮਾ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਦਿਨੇਸ਼ ਕੁਮਾਰ ਉਰਫ ਦੀਨੂੰ ਉਰਫ ਬਿੱਲਾ ਵਾਸੀ ਦੀਨਦਿਆਲ ਉਪਾਧਿਆਏ ਨਗਰ ਪਟਿਆਲਾ, ਅਭਿਸ਼ੇਕ ਵਾਸੀ ਜਗਤਪੁਰਾ ਮੁਹੱਲਾ ਸੰਗਰੂਰ ਤੇ ਯੋਗੇਸ਼ ਮੌਰਿਆ ਤੇ ਸਾਹਿਲ ਕੁਮਾਰ ਦੋਵੇਂ ਵਾਸੀ ਝੁੱਗੀਆਂ ਗੁਰੂਨਾਨਕਪੁਰਾ ਬਠਿੰਡਾ ਵਜੋਂ ਹੋਈ ਹੈ।
ਮੁਲਜ਼ਮ ਅਭਿਸ਼ੇਕ ਪੁਲਿਸ ਦੀ ਗੋਲੀ ਲੱਗਣ ਨਾਲ ਜ਼ਖਮੀ ਹੋਇਆ ਹੈ। ਉਸ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਮੁਲਜ਼ਮਾਂ ਤੋਂ 2 ਪਿਸਤੌਲਾਂ, 5 ਕਾਰਤੂਸ ਬਰਾਮਦ ਹੋਏ ਹਨ। SSP ਨੇ ਦੱਸਿਆ ਕਿ ਸਮੀਰ ਕਟਾਰੀਆ 28 ਜਨਵਰੀ ਨੂੰ ਆਪਣੀ ਗੱਡੀ ਲੈ ਕੇ ਪਾਸੀ ਰੋਡ ‘ਤੇ ਗਿਆ ਸੀ। ਉਥੇ ਅਣਪਛਾਤੇ ਲੋਕਾਂ ਨੇ ਹਮਲਾ ਕਰਕੇ ਗੱਡੀ ਲੁੱਟ ਲਈ। ਮੁਲਜ਼ਮਾਂ ਨੇ ਸਮੀਰ ਦੇ ਗਲੇ ‘ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ, ਜਿਸ ਨਾਲ ਉਸਦੀ ਮੌਤ ਹੋ ਗਈ।
31 ਜਨਵਰੀ ਨੂੰ ਪੁਲਿਸ ਨੂੰ ਖਬਰ ਮਿਲੀ ਸੀ ਕਿ ਪਾਸੀਰੋਡ ‘ਤੇ ਮੁਲਜ਼ਮ ਅਭਿਸ਼ੇਕ ਬਾਈਕ ਤੋਂ ਪਟਿਆਲਾ ਵੱਲ ਆ ਰਿਹਾ ਹੈ। ਪੁਲਿਸ ਨੇ ਮੁਲਜ਼ਮ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਉਸ ਨੇ ਪਿਸਤੌਲ ਕੱਢ ਕੇ ਪੁਲਿਸ ‘ਤੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ। ਪੁਲਿਸ ਨੇ ਜਵਾਬੀ ਫਾਇਰ ਕੀਤਾ, ਜਿਸ ਵਿਚ ਇਕ ਗੋਲੀ ਅਭਿਸ਼ੇਕ ਦੀ ਲੱਤ ‘ਤੇ ਲੱਗੀ।
ਇਹ ਵੀ ਪੜ੍ਹੋ : ਮੰਤਰੀ ਅਮਨ ਅਰੋੜਾ ਨੂੰ ਮਿਲੀ ਵੱਡੀ ਰਾਹਤ, ਸੰਗਰੂਰ ਅਦਾਲਤ ਨੇ 2 ਸਾਲ ਦੀ ਸਜ਼ਾ ‘ਤੇ ਲਗਾਈ ਪੱਕੀ ਰੋਕ
ਮੁਲਜ਼ਮ ਸਾਹਿਲ ਤੇ ਯੋਗੇਸ਼ ਨੂੰ ਰਾਜਪੁਰਾ ਚੁੰਗੀ ਲੱਕੜ ਮੰਡੀ ਏਰੀਆ ਤੋਂ ਗ੍ਰਿਫਤਾਰ ਕੀਤਾ ਗਿਆ। ਪੁਲਿਸ ਨੇ ਚਾਰੋਂ ਮੁਲਜ਼ਮਾਂ ਨੂੰ ਕਾਬੂ ਕਰਨ ਦੇ ਬਾਅਦ ਸਮੀਰ ਕਟਾਰੀਆ ਕੇਸ ਹੱਲ ਕਰਨ ਤੋਂ ਇਲਾਵਾ ਲੁਧਿਆਣਾ ਵਿਚ ਕਾਰ ਲੁੱਟ ਦੀ ਵਾਰਦਾਤ ਨੂੰ ਵੀ ਟ੍ਰੇਸ ਕਰ ਲਿਆ ਹੈ। ਇਸ ਗਿਰੋਹ ਨੇ ਸਮੀਰ ਦੇ ਕਤਲ ਤੋਂ ਕੁਝ ਦਿਨ ਪਹਿਲਾਂ ਲੁਧਿਆਣਾ ਵਿਚ i20 ਕਾਰ ਲੁੱਟੀ ਸੀ।
ਵੀਡੀਓ ਲਈ ਕਲਿੱਕ ਕਰੋ –