4 Punjabis won the Assembly elections : ਪੰਜਾਬੀਆਂ ਨੇ ਬ੍ਰਿਟਿਸ਼ ਕੋਲੰਬੀਆ ਵਿੱਚ ਮੁੜ ਸਫਲਤਾ ਦੇ ਝੰਡੇ ਗੱਡੇ ਹਨ। ਬ੍ਰਿਟਿਸ਼ ਕੋਲੰਬੀਆ ਦੇ ਮੁੜ ਚੁਣੇ ਗਏ ਪ੍ਰੀਮੀਅਰ ਜੌਨ ਹੋਰਗਨ ਵੱਲੋਂ ਬੀਤੇ ਵੀਰਵਾਰ ਨੂੰ ਕੁੱਲ ਨੌਂ ਵਿੱਚੋਂ ਚਾਰ ਪੰਜਾਬੀ ਇੰਡੋ-ਕੈਨੇਡੀਅਨ ਵਿਧਾਇਕਾਂ ਨੂੰ ਸ਼ਾਮਲ ਕੀਤਾ ਗਿਆ, ਜਿਨ੍ਹਾਂ ਨੇ ਕੈਨੇਡਾ ਵਿੱਚ ਅਸੈਂਬਲੀ ਚੋਣਾਂ ਜਿੱਤੀਆਂ ਸਨ। ਇਨ੍ਹਾਂ ਵਿੱਚੋਂ ਦੋ ਵਿਧਾਇਕਾਂ ਹੈਰੀ ਬੈਂਸ ਅਤੇ ਰਵੀ ਕਾਹਲੋਂ ਨੂੰ ਮੰਤਰੀ ਬਣਾਇਆ ਗਿਆ ਹੈ ਜਦਕਿ ਰਚਨਾ ਸਿੰਘ ਅਤੇ ਨਿੱਕੀ ਸ਼ਰਮਾ ਨੂੰ ਸੰਸਦੀ ਸਕੱਤਰ ਬਣਾਇਆ ਗਿਆ ਹੈ।
ਦੱਸਣਯੋਗ ਹੈ ਕਿ ਹੈਰੀ ਬੈਂਸ ਨੂੰ ਬ੍ਰਿਟਿਸ਼ ਕੋਲੰਬੀਆ ਵਿੱਚ ਲੇਬਰ ਮੰਤਰੀ ਵਜੋਂ ਦੁਬਾਰਾ ਨਿਯੁਕਤ ਕੀਤਾ ਗਿਆ ਹੈ। ਉਹ 2005 ਤੋਂ ਸਰੀ-ਨਿਊਟਨ ਲਈ ਐਨਡੀਪੀ ਦੇ ਵਿਧਾਇਕ ਰਹੇ ਹਨ। ਡੈਲਟਾ ਉੱਤਰ ਦੇ ਵਿਧਾਇਕ ਰਵੀ ਕਾਹਲੋਂ ਨੂੰ ਨੌਕਰੀ, ਆਰਥਿਕ ਰਿਕਵਰੀ ਅਤੇ ਨਵੀਨਤਾ ਮੰਤਰੀ ਨਿਯੁਕਤ ਕੀਤਾ ਗਿਆ ਹੈ। ਕਾਹਲੋਂ ਨੇ ਆਪਣੇ ਪਹਿਲੇ ਕਾਰਜਕਾਲ ਵਿੱਚ ਵਿਧਾਇਕ ਵਜੋਂ ਸੰਸਦੀ ਸਕੱਤਰ ਖੇਡ ਅਤੇ ਬਹੁਸਭਿਆਚਾਰਕਤਾ ਅਤੇ ਫਿਰ ਜੰਗਲਾਤ, ਭੂਮੀ, ਕੁਦਰਤੀ ਸਰੋਤ ਸੰਚਾਲਨ ਅਤੇ ਪੇਂਡੂ ਵਿਕਾਸ ਲਈ ਸੰਸਦੀ ਸਕੱਤਰ ਵਜੋਂ ਸੇਵਾ ਨਿਭਾਈ।
ਇਕ ਹੋਰ ਪੰਜਾਬੀ ਜੋ ਸਰਕਾਰ ਵਿਚ ਸ਼ਾਮਲ ਹੋਣਗੇ, ਰਚਨਾ ਸਿੰਘ ਹੋਣਗੇ, ਜਿਨ੍ਹਾਂ ਨੂੰ ਨਸਲਵਾਦ ਵਿਰੋਧੀ ਪਹਿਲਕਦਮ ਦਾ ਸੰਸਦੀ ਸਕੱਤਰ ਨਾਮਜ਼ਦ ਕੀਤਾ ਗਿਆ ਹੈ। ਇਸ ਦੌਰਾਨ, ਭਾਰਤੀ ਮੂਲ ਦੇ ਐਨਡੀਪੀ ਵਿਧਾਇਕ ਨਿੱਕੀ ਸ਼ਰਮਾ ਨੂੰ ਕਮਿਊਨਿਟੀ ਡਿਵੈਲਪਮੈਂਟ ਅਤੇ ਗੈਰ ਮੁਨਾਫਿਆਂ ਲਈ ਸੰਸਦੀ ਸਕੱਤਰ ਨਾਮਜ਼ਦ ਕੀਤਾ ਗਿਆ ਹੈ। ਉਹ ਪੇਸ਼ੇ ਤੋਂ ਵਕੀਲ ਹੈ ਅਤੇ ਵੈਨਕੂਵਰ-ਹੇਸਟਿੰਗਜ਼ ਤੋਂ ਵਿਧਾਇਕ ਵਜੋਂ ਚੁਣੀ ਗਈ ਹੈ। ਦੱਸਣਯੋਗ ਹੈ ਕਿ ਜਿਨੀ ਸਿਮਸ, ਜੋ ਕੈਬਨਿਟ ਮੰਤਰੀ ਰਹੇ ਸਨ, ਜਦੋਂ ਪਹਿਲੀ ਹੌਰਗਨ ਸਰਕਾਰ ਬਣੀ ਸੀ, ਨੂੰ ਹਟਾ ਦਿੱਤਾ ਗਿਆ ਹੈ। ਬੈਂਸ ਨੇ ਧੰਨਵਾਦ ਕਰਿਦਆਂ ਟਵੀਟ ਕੀਤਾ: “ਬ੍ਰਿਟਿਸ਼ ਕੋਲੰਬੀਆ ਦੇ ਕੰਮ ਵਾਲੀ ਥਾਂ ਨੂੰ ਸਭ ਤੋਂ ਸੁਰੱਖਿਅਤ ਬਣਾਉਣ ਦੇ ਕੰਮ ਨੂੰ ਜਾਰੀ ਰੱਖਣ ਲਈ ਇਕ ਵਾਰ ਫਿਰ ਤੁਹਾਡੇ ਲੇਬਰ ਮੰਤਰੀ ਵਜੋਂ ਸੇਵਾ ਕਰਨ ਦਾ ਸਨਮਾਨ ਪ੍ਰਾਪਤ ਕਰਕੇ ਮੈਨੂੰ ਨਿਮਰਤਾ ਅਤੇ ਮਾਣ ਮਹਿਸੂਸ ਹੋਇਆ।” ਉਥੇ ਹੀ ਨਿੱਕੀ ਨੇ ਟਵੀਟ ਕੀਤਾ: “ਨਵੇਂ ਮੰਤਰੀ ਮੰਡਲ ਨੂੰ ਵਧਾਈਆਂ। ਜੌਨ ਹੌਰਗਨ ਦਾ ਕਮਿ ਕਮਿਡਿਵੈਲਪਮੈਂਟ ਅਤੇ ਗੈਰ-ਮੁਨਾਫਿਆਂ ਲਈ ਪਹਿਲਾ ਸੰਸਦੀ ਸਕੱਤਰ ਬਣਨ ਦੇ ਮੌਕੇ ਲਈ ਧੰਨਵਾਦ।”