ਡੇਰਾ ਬਿਆਸ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖਬਰ ਸਾਹਮਣੇ ਆਈ ਹੈ। ਰੇਲਵੇ ਵਿਭਾਗ ਵੱਲੋਂ ਫਰਵਰੀ ਤੇ ਮਾਰਚ ਮਹੀਨੇ ਦੌਰਾਨ 4 ਸਪੈਸ਼ਲ ਟ੍ਰੇਨਾਂ ਚਲਾਈਆਂ ਜਾਣਗੀਆਂ।
ਸਹਾਰਨਪੁਰ ਤੋਂ ਬਿਆਸ ਲਈ ਸਪੈਸ਼ਲ ਟ੍ਰੇਨ ਚੱਲੇਗੀ। ਨਿਜ਼ਾਮੁਦੀਨ ਬਿਆਸ ਟ੍ਰੇਨ ਦਿੱਲੀ ਤੋਂ ਬਿਆਸ ਲਈ ਚੱਲੇਗੀ। 20 ਮਾਰਚ ਨੂੰ ਸਹਾਰਨਪੁਰ ਤੋਂ ਜਿਹੜੀ ਟ੍ਰੇਨ ਚੱਲੇਗੀ, ਉਹ ਅੰਬਾਲਾ ਵਿਚ ਰੁਕੇਗੀ ਤੇ 22 ਨੂੰ ਵਾਪਸੀ ਹੋਵੇਗੀ। ਇਸੇ ਤਰ੍ਹਾਂ 27 ਮਾਰਚ ਨੂੰ ਸਹਾਰਨਪੁਰ ਤੋਂ ਚੱਲਣ ਵਾਲੀ ਟ੍ਰੇਨ ਦੀ 29 ਮਾਰਚ ਨੂੰ ਵਾਪਸੀ ਹੋਵੇਗੀ। ਨਿਜ਼ਾਮੁਦੀਨ ਬਿਆਸ ਟ੍ਰੇਨ ਦਿੱਲੀ ਦੇ ਰੇਲਵੇ ਸਟੇਸ਼ਨ ਤੋਂ 26 ਨੂੰ ਚੱਲੇਗੀ ਤੇ 29 ਨੂੰ ਇਸ ਦੀ ਵਾਪਸੀ ਹੋਵੇਗੀ।
ਇਹ ਵੀ ਪੜ੍ਹੋ : ਪੰਜਾਬ ਪੁਲਿਸ ਦਾ 72 ਘੰਟਿਆਂ ਦਾ ਆਪ੍ਰੇਸ਼ਨ ਪ੍ਰਹਾਰ-2.0 ਸ਼ੁਰੂ, ਅਪਰਾਧੀਆਂ ‘ਤੇ ਸ਼ਿਕੰਜਾ ਕੱਸਣਗੇ 12 ਹਜ਼ਾਰ ਪੁਲਿਸ ਮੁਲਾਜ਼ਮ
ਦੱਸ ਦੇਈਏ ਕਿ ਫਰਵਰੀ ਤੇ ਮਾਰਚ ਮਹੀਨੇ ਵਿਚ ਡੇਰਾ ਬਿਆਸ ਵਿਖੇ ਭੰਡਾਰੇ ਲੱਗਦੇ ਹਨ ਜਿਸ ਦੇ ਮੱਦੇਨਜ਼ਰ ਵੱਡੀ ਗਿਣਤੀ ਵਿਚ ਸ਼ਰਧਾਲੂ ਇਥੇ ਪਹੁੰਚਦੇ ਹਨ। ਇਸੇ ਲਈ ਰੇਲਵੇ ਵਿਭਾਗ ਵੱਲੋਂ ਸਪੈਸ਼ਲ ਟ੍ਰੇਨਾਂ ਚਲਾਉਣ ਦਾ ਫੈਸਲਾ ਲਿਆ ਗਿਆ ਹੈ ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਵੀਡੀਓ ਲਈ ਕਲਿੱਕ ਕਰੋ -:
























